Sunday, September 8, 2024

ਬਠਿੰਡਾ ਵਿਖੇ 6 ਅਗਸਤ ਤੋਂ 13 ਅਗਸਤ ਤੱਕ ਹੋਵੇਗੀ ਨੌਜਵਾਨਾਂ ਦੀ ਫੌਜ ਲਈ ਭਰਤੀ

PPN280704
ਬਠਿੰਡਾ, 28  ਜੁਲਾਈ (ਜਸਵਿੰਦਰ ਸਿੰਘ ਜੱਸੀ) – ਆਰਮੀ ਰਿਕਰੂਮੈਂਟ ਦਫ਼ਤਰ ਫਿਰੋਜ਼ਪੁਰ ਵੱਲੋਂ ਬਠਿੰਡਾ ਵਿਖੇ ਮਿਤੀ 6-8-14 ਤੋ 13-8-14 ਤੱਕ ਫੌਜ ਦੀ ਹੌਣ ਵਾਲੀ ਭਰਤੀ ਦੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ ਸੁਮੀਤ ਕੁਮਾਰ ਜਾਰੰਗਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਉਨ੍ਹਾਂ ਭਰਤੀ ਮੌਕੇ ਟ੍ਰੈਫਿਕ ,ਬੈਰੀ ਕੈਟਿੰਗ ਤੇ ਹੋਰ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਭਰਤੀ ਹੋਣ ਆਉਣ ਵਾਲੇ ਨੋਜਵਾਨਾਂ ਦੇ ਲਈ  ਪੀਣ ਵਾਲੇ ਪਾਣੀ  ਅਤੇ ਪਖਾਨੇ ਆਦਿ ਦੇ ਯੋਗ ਪ੍ਰਬੰਧਾਂ ਬਾਰੇ ਵਿਚਾਰ -ਚਰਚਾ  ਕੀਤੀ ਅਤੇ ਇਸ ਦੇ ਸੁਚਾਰੂ ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ।ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਇੱਥੇ ਭਰਤੀ ਹੋਣ ਆਉਣ ਵਾਲੇ ਨੌਜਵਾਨਾਂ ਦੀ ਪੂਰੀ ਸੁਰੱਖਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕਿਸੇ ਤਰਾਂ ਦੀ ਟ੍ਰੈਫਿਕ ਦੀ ਸਮੱਸਿਆਂ ਨਾ ਆਉਣ ਦਿੱਤੀ ਜਾਵੇ।ਉਨ੍ਹਾਂ  ਇਸ ਵਾਸਤੇ ਡੀ. ਐਸ . ਪੀ (ਡੀ) ਬਠਿੰਡਾ ਨੂੰ ਲੌੜੀਂਦੇ ਪ੍ਰਬੰਧ ਕਰਨ  ਅਤੇ ਨਾਇਬ ਤਹਿਸੀਲਦਾਰ ਬਠਿੰਡਾ ਨੂੰ ਭਰਤੀ ਤੋਂ ਪਹਿਲਾਂ ਭਰਤੀ ਏਰੀਏ ਦਾ ਦੋਰਾਂ ਕਰਕੇ ਜਾਇਜਾ ਲੈਣ ਲਈ ਵੀ ਕਿਹਾ।ਉਨ੍ਹਾਂ ਪੰਜਾਬ ਮੰਡੀ ਬੋਰਡ ਨੂੰ ਭਰਤੀ ਹੋਣ ਆਏ ਨੋਜਵਾਨਾਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਮਿਊਸਪਲ ਕਾਰਪੋਰਸ਼ਨ ਬਠਿੰਡਾ ਨੂੰ ਸਫਾਈ ਰਵਾਉਣ ਅਤੇ ਨੋਜਵਾਨਾਂ ਲਈ ਆਉਣ ਜਾਣ ਵਾਸਤੇ ਟਰਾਸ਼ਪੋਰਟ ਦਾ ਪ੍ਰਬੰਧ ਕਰਨ ਲਈ ਪੀ.ਆਰ.ਟੀ.ਸੀ ਬਠਿੰਡਾ ਡਿਪੂ ਨਾਲ ਸੰਪਰਕ ਕਰਨ ਲਈ ਕਿਹਾ।
ਇਸ ਮੌਕੇ ਮੀਟਿੰਗ ਵਿੱਚ ਮੌਜੂਦ ਡਾਇਰੈਕਟਰ ਰਿਕੂਰਟਿੰਗ ਨੇ ਦੱਸਿਆ ਕਿ ਬਠਿੰਡਾ ਵਿਖੇ 6-8-14 ਤੋ 13-8-14 ਤੱਕ ਫੌਜ ਦੀ ਹੌਣ ਵਾਲੀ ਭਰਤੀ ਦੌਰਾਨ ਫਿਰੋਜ਼ਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫਾਜ਼ਿਲਕਾ ਜ਼ਿਲਿਆ ਦੇ ਨੋਜਵਾਨਾਂ ਦੀ ਭਰਤੀ ਹੋਵੇਗੀ।ਇਸ ਦੌਰਾਨ 6  ਅਗਸਤ ਨੂੰ ਫਿਰੋਜ਼ਪੁਰ, ੭ ਅਗਸਤ ਨੂੰ ਫਰੀਦਕੋਟ ਤੇ ਸ਼੍ਰੀ ਮੁਕਤਸਰ ਸਾਹਿਬ, 8 ਅਗਸਤ ਨੂੰ ਬਠਿੰਡਾ ਅਤੇ 9  ਅਗਸਤ ਨੂੰ ਫਾਜ਼ਿਲਕਾ ਜ਼ਿਲਿਆਂ ਦੇ ਨੋਜਵਾਨਾਂ ਦੀ ਭਰਤੀ ਹੋਵੇਗੀ ਅਤੇ ਬਾਕੀ ਦਿਨ ਫਿਜੀਕਲ ਟੈਸਟ ‘ਚ ਪਾਸ ਹੋਏ ਨੌਜਵਾਨਾਂ ਦਾ ਲਿਖਤੀ ਟੈਸਟ ਤੇ ਮੈਡੀਕਲ ਹੋਵੇਗਾ।ਉਨ੍ਹਾਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ  ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ  ਪੈਸੇ ਲੈ ਕੇ ਫੌਜ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਵਾਲੇ ਕਿਸੇ ਵੀ ਤਰ੍ਹਾਂ ਦੇ ਦਲਾਲਾਂ ਤੋਂ ਬਚਣ। ਉਨਖ਼ਾਂ ਦੱਸਿਆ ਕਿ ਫੌਜ ਦੀ ਭਰਤੀ ਵਾਸਤੇ ਕਿਸੇ ਵੀ ਤਰ੍ਹਾ ਦੀ ਸ਼ਿਫਾਰਸ ਤੇ ਰਿਸਵਤ ਨਹੀਂ ਚਲਦੀ।ਉਨ੍ਹਾਂ ਨੋਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ  ਆਦਿ ਨਾ ਕਰਕੇ ਆਉਣ ਲਈ ਵੀ ਕਿਹਾ ।ਇਸ ਮੌਕੇ ਸ਼੍ਰੀ ਦਮਨਜੀਤ ਸਿੰਘ ਐਸ.ਡੀ.ਐਮ ਬਠਿੰਡਾ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply