ਅੰਮ੍ਰਿਤਸਰ, 28 ਜੁਲਾਈ (ਜਸਬੀਰ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਵੱਲੋ’ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੁੰ ਨਿਖਾਰਨ ਲਈ ‘ਟੈਲੰਟ ਹੰਟ’ ਨਾਮਕ ਮੁਕਾਬਲਾ 18 ਜੁਲਾਈ ਤੋ’ ਆਰੰਭ ਕੀਤਾ ਗਿਆ। ਇਸ ਮੁਕਾਬਲੇ ਦੇ ਅੰਤਰਗਤ ਥੀਏਟਰ, ਸਾਹਿਤਕ ਉਚਾਰਣ, ਫਾਈਨ ਆਰਟਸ, ਹੋਮ ਸਾਇੰਸ, ਸੰਗੀਤ ਅਤੇ ਨ੍ਰਿਤ ਆਦਿ ਸ੍ਰੇਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਮੁਕਾਬਲੇ ਦੀ ਇਸ ਲੜੀ ਦਾ ਅੰਤਿਮ ਭਾਗ ਅੱਜ ਫ੍ਰੈਸ਼ੇਰੀਆ 2014 ਨਾਮਕ ਪ੍ਰੋਗਰਾਮ ਦੇ ਅਧੀਨ ਆਯੋਜਿਤ ਕੀਤਾ ਗਿਆ। ਇਸ ਮੌਕੇ ਉਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਕਾਮਰਾ ਨੇ ਨਵੇ’ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੁੰ ਕਾਲਜ ਦੀ ਗੌਰਵਸ਼ਾਲੀ ਪਰੰਪਰਾ ਤੋ’ ਜਾਣੂ ਕਰਵਾਇਆ। ਇਸ ਉਪਰੰਤ ਅਕਾਦਮਿਕ ਅਤੇ ਸਭਿਆਚਾਰਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਕਾਲਜ ਦੇ ਸਭਿਆਚਾਰਕ ਮਾਮਲਿਆਂ ਦੇ ਡੀਨ ਡਾ ਕਾਹਲੋ’ ਅਤੇ ਉਹਨਾਂ ਦੀ ਟੀਮ ਜਿਸ ਵਿਚ ਅਦਿਤੀ ਜੈਨ, ਵਿਕਰਮ ਸ਼ਰਮਾ, ਪ੍ਰੀਤੀ ਮਹਾਜਨ, ਮਨਪ੍ਰੀਤ ਬੁੱਟਰ ਅਤੇ ਅਕਸ਼ੇ ਮੌਜੂਦ ਸਨ, ਨੇ ਉਹਨਾਂ ਵਿਦਿਆਰਥੀਆਂ ਨੂੰ ਉੁਤਸ਼ਾਹਿਤ ਕੀਤਾ, ਜਿੰਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤੇ ਸਨ। ਇਸ ਮੋਕੇ ਉੁਤੇ ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਇੰਚਾਰਜ ਡਾ. ਕੋਹਲੀ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਅਨੁਸ਼ਾਸਨ ਦੇ ਨਿਯਮਾਂ ਸਬੰਧੀ ਸੂਚਨਾ ਪ੍ਰਦਾਨ ਕੀਤੀ। ਇਸ ਰੰਗਾਰੰਗ ਪ੍ਰੋਗਰਾਮ ਵਿਚ ਮਾਡਲਿੰਗ ਤੋ’ ਇਲਾਵਾ ਸੰਗੀਤ, ਨ੍ਰਿਤ ਵਰਗੀਆਂ ਰੌਚਕ ਆਈਟਮਜ਼ ਵੀ ਪੇਸ਼ ਕੀਤੀਆਂ ਗਈਆਂ। ਰਾਡਲਿੰਗ ਦੇ ਜੱਜ ਦੀ ਭੂਮਿਕਾ ਪ੍ਰੋਫੈਸਰ ਅਨੂ ਖੰਨਾ, ਡਾ ਸ਼ਵੇਤਾ ਮੋਹਨ ਅਤੇ ਪ੍ਰੋਫੈਸਰ ਕਮਾਇਨੀ ਨੇ ਨਿਭਾਈ।ਮਾਡਲਿੰਗ ਦੇ ਮੁਕਾਬਲੇ ਵਿਚ ਮਿਸ ਗੋਰਜੀਅਸ, ਮਿਸ ਗਰੇਸ਼ੀਅਸ ਅਤੇ ਮਿਸ ਫ੍ਰੈਸ਼ਰ ਦੇ ਅੰਤਰਗਤ ਉਪਰੋਕਤ ਟਾਈਟਲ ਕ੍ਰਮਵਾਰ ਮਿਸ ਸੁਵਿਧਾ (ਬੀ ਭਾਗ ਪਹਿਲਾ), ਮਿਸ ਰੂਮਾ (ਪੀ ਡਿਪਲੋਮਾ ਇਨ ਗਾਰਮੈ’ਟਸ) ਅਤੇ ਮਿਸ ਅਕਾਂਕਸ਼ਾ (ਬੀ ਭਾਗ ਪਹਿਲਾ) ਨੂੰ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਅਨੀਤਾ ਨਰਿੰਦਰ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਉੱਤੇ ਪ੍ਰਿੰਸੀਪਲ ਡਾ ਕਾਮਰਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਪਰ ਡਾ. ਰੂਪਿੰਦਰਪਾਲ ਕੋਰ, ਸ੍ਰੀਮਤੀ ਮਨਬੀਰ ਕੋਸ਼ਲ, ਸ੍ਰੀਮਤੀ ਮਨਜੋਤ ਸੰਧੂ, ਸ੍ਰੀਮਤੀ ਪੂਨਮ ਰਾਮਪਾਲ, ਸ੍ਰੀ ਸੰਦੀਪ ਜੁਤਸ਼ੀ, ਸ੍ਰੀ ਲਲਿਤ ਗੋਪਾਲ, ਸ੍ਰੀਮਤੀ ਅਨੂ ਖੰਨਾ, ਸ੍ਰੀਮਤੀ ਰੇਣੂ ਭੰਡਾਰੀ ਆਦਿ ਵੀ ਸ਼ਾਮਲ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੰਤਰਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਸਟੱਡੀ ਕੈਂਪ ਦਾ ਉਦਘਾਟਨ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਨੇ ਪੰਜਾਬ ਸਟੇਟ ਬ੍ਰਾਂਚ …