Sunday, June 23, 2024

ਜ਼ਿਲ੍ਹਾ ਪ੍ਰੀਸ਼ਦ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ

ਪੰਜਾਬ ਸਰਕਾਰ ਦੀ ਲਗਾਤਾਰ ਵਾਅਦਾ ਖਿਲਾਫੀ ਤੋਂ ਭੜਕੇ ਅਧਿਅਪਕਾਂ ਨੈ ਕੀਤੀ ਤਿੱਖੀ ਨਾਅਰੇਬਾਜ਼ੀ

PPN280703
ਬਠਿੰਡਾ, 28 ੮ ਜੁਲਾਈ (ਜਸਵਿੰਦਰ ਸਿੰਘ ਜੱਸੀ)-  ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਪੀ੍ਰਸ਼ਦਾਂ ਅਤੇ ਨਗਰ ਕੌਂਸਲਾਂ ਦੇ ਸਕੂਲਾਂ ਦੀ ਸਿੱਖਿਆ ਵਿਭਾਗ ਵਿੱਚ ਵਾਪਸੀ ਨੂੰ ਲੈ ਕੇ ਜਿਲ੍ਹੇ ਦੇ ਈ.ਟੀ.ਟੀ. ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦਾ ਭੰਡੀ ਪ੍ਰਚਾਰ ਕਰਦਿਆਂ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀ ਅਰਥੀ ਵੀ ਸਾੜੀ। ਈ.ਟੀ.ਟੀ. ਅਧਿਆਪਕਾਂ ਦੇ ਨਾਲ ਨਾਲ ਅੱਜ ਦੀ ਰੈਲੀ ਮੋਕੇ ਬਹੁ ਗਿਣਤੀ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਅਧਿਆਪਕਾਂ ਦਾ ਸਹਿਯੋਗ ਕਰਦਿਆਂ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ। ਸ਼ਹਿਰ ਦੇ ਚਿਲਡਰਨ ਪਾਰਕ  ਵਿਖੇ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾਂ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਕਿਹਾ ਕਿ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਲਗਾਤਾਰ ਮੁਕਰਦੀ ਆ ਰਹੀ ਪੰਜਾਬ ਸਰਕਾਰ ਨੇ ਅਜੇ ਤੱਕ ਉਸ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਸਾਰ ਤੱਕ ਵੀ ਨਹੀਂ ਲਈ ਜੋ ਸਿੱਖਿਆ ਵਿਭਾਗ ਵਿੱਚ ਸਮੇਤ ਸਕੂਲ ਵਾਪਸੀ ਦੀ ਮੰਗ ਲਈ ਲਗਾਤਾਰ ੯ ਦਿਨਾਂ ਤੋਂ ਮੋਹਾਲੀ ਵਿਖੇ ਮਰਨ ਵਰਤ ਤੇ ਡਟਿਆ ਹੋਇਆ ਹੈ। ਜ਼ਿਲ੍ਹਾ ਆਗੂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਈ ਟੀ ਟੀ ਅਧਿਆਪਕ ਜੱਥੇਬੰਦੀ ਨਾਲ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਬਣਨ ਤੇ ਪਹਿਲੀ ਮੀਟਿੰਗ ਵਿੱਚ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਕੌਂਸਲਾਂ ਤੇ 5752 ਸਕੂਲਾਂ  ਨੂੰ ਵਾਪਸ ਸਿੱਖਿਆ ਵਿਭਾਗ ਵਿੱਚ ਲਿਆਂਦਾ ਜਾਵੇਗਾ। ਪਰ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਇਹੀ ਨਹੀਂ ਬਾਅਦ ਵਿੱਚ ਦੂਸਰੀ ਵਾਰ ਅਧਿਆਪਕਾਂ ਦੇ ਤਕੜੇ ਸੰਘਰਸ਼ ਅੱਗੇ ਗੋਡੇ  ਟੇਕਦਿਆਂ ਸਰਕਾਰ ਨੇ ਸ਼ਿਫਟਿੰਗ ਰਾਹੀਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਲਗਾਤਾਰ ਚਾਰ ਸਾਲ ਦਾ ਵਕਫਾ ਬੀਤਣ ਤੇ ਬਾਵਜੂਦ ਸਰਕਾਰ ਅਧਿਆਪਕਾਂ ਨੂੰ ਸ਼ਿਫਟ ਨਹੀਂ ਕਰ ਸਕੀ। ਜ਼ਿਲ੍ਹਾ ਪ੍ਰੀਸ਼ਦ  ਸਕੂਲਾਂ ਵਿੱਚ ਕੰਮ ਕਰਕੇ ਅਧਿਆਪਕਾਂ ਅਤੇ ਬੱਚਿਆਂ ਭਵਿੱਖ ਲਗਾਤਾਰ ਧੁੰਦਲਾ ਹੁੰਦਾ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਨਾ ਤਾਂ ਕੋਈ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਨਾ ਹੀ ਟਰਮ ਪ੍ਰੀਖਿਆਵਾਂ, ਇਹੀ ਨਹੀਂ ਪਿਛਲੇ ਅੱਠ ਸਾਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਵਿੱਚ ਪੜ੍ਹਦੇ ਬੰਚਿਆਂ ਦੇ ਕੋਈ ਖੇਡ ਮੁਕਾਬਲੇ ਤੱਕ ਵੀ ਨਹੀਂ ਕਰਵਾਏ ਗਏ ਹਨ। ਡੀ ਟੀ ਐਫ ਤੇ ਸੂਬਾਈ ਆਗੂ ਜਗਪਾਲ ਸਿੰਘ ਅਤੇ ਦਰਸ਼ਨ ਸਿੰਘ ਮੌੜ ਨੇ ਅਧਿਆਪਕਾਂ ਦੇ ਸੰਘਰਸ਼ ਦੀ ਖੁੱਲੀ ਹਿਮਾਇਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਪਾਈਆਂ ਜਾ ਰਹੀਆਂ ਵੰਡੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲਾਂ ਨਾਂਲ ਕੀਤੀ ਜਾ ਰਹੀ ਕਾਣੀ ਵੰਡ ਦੀ ਸਖਤੀ ਨਾਲ ਨਿੰਦਿਆਂ ਕੀਤੀ। ਇਸ ਦੁਰਾਨ ਅਧਿਆਪਕਾਂ ਨੇ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਵੀ ਕੀਤੀ । ਅਧਿਆਪਕਾਂ ਦੇ ਇਕੱਠ ਤੇ ਨਾਅਰੇਬਾਜ਼ੀ ਨਾਲ ਸ਼ਹਿਰ ਦੀ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ ਤੇ ਕੁਝ ਦੇਰ ਵਿੱਚ ਹੀ ਚਿਲਡਰਨ ਪਾਰਕ ਪੂਰੀ ਪੁਲਿਸ ਛਾਉਣ ੀਵਿੱਚ  ਤਬਦੀਲ ਹੋ ਗਿਆ। ਮੌਕੇ ਤੇ ਪੁੱਜੀ ਵੱਡੀ ਤਾਦਾਤ ਪੁਲਿਸ ਨੇ ਪਹਿਲਾਂ ਤਾਂ ਅਧਿਆਪਕਾਂ ਨੂੰ ਚਿਲਡਰਨ ਪਾਰਕ ਵਿੱਚ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕਾਂ ਦੀ ਸਖ਼ਤ ਚੇਤਾਵਨੀ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਆਪਣੇ ਤੇਵਰ ਕੁਝ ਨਰਮ ਕਰ ਦਿੱਤੇ । ਜਿਸ ਤੋਂ ਬਾਅਦ ਅਧਿਆਪਕਾਂ ਨੈ ਪੰਜਾਬ ਸਰਕਾਰ ਦੀ ਅਰਥੀ ਨੂੰ ਡਾਕਖਾਨੇ ਨੇੜਲੇ ਚੌਕ ਕੋਲ ਲਿਆ ਕੇ ਲਾਂਬੂ ਲਾਇਆ ਤੇ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ  ਅਜੇ ਵੀ ਨਹੀਂ ਜਾਗਦੀ ਤਾਂ ਸਰਕਾਰ ਨੂੰ ਜਗਾਉਣ ਲਈ 31 ਜੁਲਾਈ ਨੂੰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਠਿੰਡਾ ਸਥਿਤ ਰਿਹਾਇਸ਼ ਅੱਗੇ ਇੱਕ ਦਿਨ੍ਹਾਂ ਭੁੱਖ ਹੜਤਾਲ ਕਰਨਗੇ ਅਤੇ ਸ਼ਾਮ ਨੂੰ 5 ਵਜੇ ਟੀਚਰਜ਼ ਹੋਮ ਬਠਿੰਡਾ ਤੋਂ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਡੀ ਟੀ ਐਫ ਦੇ ਸਾਬਕਾ ਆਗੂ ਦਰਸ਼ਨ ਸਿੰਘ ਮੋੜ, ਦਲਜੀਤ ਸਿੰਘ ਆਗੂ ਪ੍ਰਾਇਮਰੀ ਅਧਿਆਪਕ ਫਰੰਟ , ਪ੍ਰਿਤਪਾਲ ਸਿੰਘ ਜਮਹੂਰੀਅਤ ਅਧਿਕਾਰ ਸਭਾ ਪੰਜਾਬ, ਨਛੱਤਰ ਵਿਰਕ  ਨੇ ਵੀ ਇਕੱਠ ਨੂੰ ਸੰਬੋਧਨ ਕੀਤਾ । ਇਸ ਮੌਕੇ  ਅਧਿਆਪਕ ਆਗੂਆਂ ਵਿੱਚ ਜਗਮੇਲ ਸਿੰਘ,  ਰਾਜਿੰਦਰ ਸਿੰਘ, ਅਰਜਨ ਢਿੱਲੋ, ਕੁਲਦੀਪ ਗੋਸਲ, ਅਵਤਾਰ ਦਾਸ , ਬਲਬੀਰ ਸੂਫੀ, ਅਮਨਦੀਪ ਸਿੰਘ, ਪ੍ਰਿਤਪਾਲ ਕੌਰ ,ਬਲਵਿੰਦਰ ਬੱਬੂ, ਹਰਪ੍ਰੀਤ ਕੌਰ  ਤੋਂ ਇਲਾਵਾ ਵੱਡੀ ਤਾਦਾਤ ਅਧਿਆਪਕ ਤੇ ਅਧਿਆਪਕਾਵਾਂ ਵੀ ਇੱਥੇ ਹਾਜ਼ਰ ਸਨ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …

Leave a Reply