Friday, May 24, 2024

ਕੰਪਿਊਟਰ ਟੀਜਰਜ ਯੂਨੀਅਨ ਗੁਰਦਾਸਪੁਰ ਦੀ ਨਵੀਂ ਕਮੇਟੀ ਦੀ ਚੌਣ ਹੋਈ

PPN030803
ਬਟਾਲਾ, 3  ਅਗਸਤ (ਨਰਿੰਦਰ ਬਰਨਾਲ)- ਅੱਜ ਕੰਪਿਊਟਰ ਟੀਜਰਜ ਯੂਨੀਅਨ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਹਕੀਕਤ ਰਾਏ ਪਾਰਕ ਬਟਾਲਾ ਵਿਖੇ ਜਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਯੂਨੀਅਨ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਯੂਨੀਅਨ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ। ਨਵੀਂ ਬਣਾਈ ਕਮੇਟੀ ਅਨੁਸਾਰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸ੍ਰਪ੍ਰਸਤ ਸੁਖਬੀਰ ਰੰਧਾਵਾ,ਜਨਰਲ ਸਕੱਤਰ ਅਜੇਪਾਲ ਹੁੰਦਲ, ਕੈਸ਼ੀਅਰ ਨਰਿੰਦਰਪਾਲ,ਸਹਾਇਕ ਕੈਸ਼ੀਅਰ ਗੁਰਜਿੰਦਰ ਸਿੰਘ,ਪ੍ਰੈਸ ਸਕੱਤਰ ਬਟਾਲਾ ਸਰਕਲ ਹਰਪ੍ਰੀਤ ਸਿੰਘ, ਪ੍ਰੈਸ ਸਕੱਤਰ ਗੁਰਦਾਸਪੁਰ ਸਰਕਲ ਦੀਪਕ ਕੁਮਾਰ, ਜੁਆਇੰਟ ਸਕੱਤਰ ਨਰੇਸ਼ ਸਰਮਾਂ, ਰਮਨਦੀਪ ਸਿੰਘ, ਪ੍ਰਗਟ ਸਿੰਘ, ਸਟੇਜ ਸੱਕਤਰ ਬਰਿੰਦਰ ਸਿੰਘ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਫਤਿਹਗੜ ਚੂੜੀਆਂ, ਕਾਨੂੰਨੀ  ਸਲਾਹਕਾਰ ਕੁਨਾਲ ਕਾਲੀਆ, ਕਾਰਜਕਾਰੀ ਮੈਂਬਰ ਕੰਵਲਜੀਤ ਸਿੰਘ, ਤਹਿਸੀਲ ਬਟਾਲਾ ਰਾਜਵਿੰਦਰ ਪਨੂੰ, ਤਹਿਸੀਲ ਡੇਰਾ ਬਾਬਾ ਨਾਨਕ ਸੁਖਬੀਰ ਰੰਧਾਵਾ, ਤਹਿਸੀਲ ਗੁਰਦਾਸਪੁਰ ਗੁਰਪ੍ਰੀਤ ਸੋਹਲ, ਬਲਾਕ ਗੁਰਦਾਸਪੁਰ-1 ਗੁਰਜਿੰਦਰ ਸਿੰਘ, ਗੁਰਦਾਸਪੁਰ-2 ਰਾਜ ਕਮਾਰ, ਸ੍ਰੀ ਹਰਗੋਬੰਦਪੁਰ ਸੁਖਦੇਵ ਸਿੰਘ, ਧਾਰੀਵਾਲ-੧ ਬਲਰਾਜ ਸਿੰਘ, ਧਾਰੀਵਲ-੨ ਗੁਰਪ੍ਰੀਤ ਸੋਹਲ, ਨੌਸਹਿਰਾ ਮੱਝਾ ਸਿੰਘ ਰਮਨਦੀਪ ਸਿੰਘ, ਕਲਾਨੌਰ ਕੇਵਲ ਕ੍ਰਿਸ਼ਨ, ਫਤਿਹਗੜ ਚੂੜੀਆਂ ਗੁਰਪ੍ਰੀਤ ਸਿੰਘ, ਧਿਆਨਪੁਰ ਜਗਦੀਸ ਸਿੰਘ, ਦੀਨਾਨਗਰ ਅਵਤਾਰ ਸਿੰਘ, ਕਾਹਨੂੰਵਾਨ ਨਰਿੰਦਰਪਾਲ, ਪੁਰਾਨਾ ਸ਼ਾਲਾ ਕਨਾਲ ਕਾਲੀਆ, ਭੈਣੀ ਮੀਆਂ ਖਾਨ ਸੁਰਿੰਦਰ ਸਿੰਘ, ਬਟਾਲਾ-1 ਦੀਪਕ ਕੁਮਾਰ, ਬਟਾਲਾ-2 ਪਵਿੱਤਰਪਾਲ ਸਿੰਘ, ਕਾਦੀਆਂ ਰਵਿੰਦਰ ਸਿੰਘ, ਹਰਚੋਵਾਲ ਸਤਨਾਮ ਸਿੰਘ, ਡੇਰਾ ਬਾਬਾ ਨਾਨਕ ਗੁਰਪ੍ਰੀਤ ਸਿੰਘ, ਦੌਰਾਂਗਲਾ ਸੰਗਰਾਮ ਸਿੰਘ ਨੂੰ ਚੁਣੀਆ ਗਿਆ । ਇਸ ਨਵੀਂ ਬਣਾਈ ਕਮੇਟੀ ਦਾ ਕਾਰਜਕਾਲ ਦਾ ਸਮਾਂ ੩ ਸਾਲ ਦਾ ਹੋਵੇਗਾ ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply