
ਤਰਸਿੱਕਾ/ਖਜ਼ਾਲਾ 4 ਅਗਸਤ (ਕਵਲਜੀਤ ਸਿੰਘ/ਸਿਕੰਦਰ ਸਿੰਘ)- ਚੰਡੀਗੜ੍ਹ-ਪੰਜਾਬ ਜਰਨਲਿਸਟ ਯੂਨੀਅਨ ਯੂਨਿਟ ਬਲਾਕ ਤਰਸਿੱਕਾ ਤੇ ਸਰਕਲ ਮਹਿਤਾ ਦੀ ਮੀਟਿੰਗ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਖੇ ਹੋਈ।ਯੂਨੀਅਨ ਦੇ ਸੂਬਾ ਪ੍ਰਧਾਨ ਸ: ਜਸਬੀਰ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਮੂਹ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਗੁਰਪ੍ਰੀਤ ਸਿੰਘ ਮੱਤੇਵਾਲ ਨੂੰ ਪ੍ਰਧਾਨ ਚੁਣਿਆ, ਇਸੇ ਤਰਾਂ ਜਨਰਲ ਸਕੱਤਰ ਨਰਿੰਦਰ ਰਾਏ ਮਹਿਤਾ ਤੇ ਤਰਸੇਮ ਸਿੰਘ ਬਾਠ ਸਾਧਪੁਰ ਬਣੇ। ਸਰਪਰਸਤ ਵਜੋਂ ਜਗਦੀਸ਼ ਸਿੰਘ ਬਮਰਾਹ, ਉਪ ਪ੍ਰਧਾਨ ਕੁਲਵਿੰਦਰ ਸਿੰਘ ਖਿਦੋਵਾਲੀ ਤੇ ਮਨਦੀਪ ਸਿੰਘ ਧਰਦਿਉ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਤਰਸਿੱਕਾ, ਕੈਸ਼ੀਅਰ ਸਰਬਜੀਤ ਸਿੰਘ ਰੰਧਾਵਾ, ਜੁੰਆਇੰਟ ਸਕੱਤਰ ਜਤੰਦਰਪਾਲ ਮਹਿਤਾ ਤੇ ਸਿਮਰਨਜੀਤ ਸਿੰਘ ਤਰਸਿੱਕਾ, ਸਕੱਤਰ ਵਿਨੋਦ ਸਰਮਾ ਤੇ ਸਰਬਜੀਤ ਸਿੰਘ ਉਦੋਕੇ, ਪ੍ਰੈਸ ਸਕੱਤਰ ਜੋਗਿੰਦਰ ਮਹਿਤਾ ਤੇ ਸਰਵਣ ਸਿੰਘ ਤਰਸਿੱਕਾ, ਪ੍ਰਬੰਧਕ ਰਣਜੀਤ ਸਿੰਘ ਰਾਜਾ ਤੇ ਜਸਪਾਲ ਸਿੰਘ ਨਵਾਂ ਪਿੰਡ ਤੇ ਧਰਮਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਸਿਕੰਦਰ ਸਿੰਘ ਨੂੰ ਸਲਾਹਕਾਰ ਚਣਿਆ ਗਿਆ।ਇਸ ਮੌਕੇ ਯੀਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਤੇਵਾਲ ਤੇ ਚੁਣੇ ਹੋਏ ਅਹੁੱਦੇਦਾਰਾ ਵਲੋਂ ਤਨਦੇਹੀ ਨਾਲ ਕੰਮ ਕਰਨ ਦਾ ਪ੍ਰਣ ਲਿਆ। ਮੱਤੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਜਿਥੇ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹੇਗੀ ਉਥੇ ਲੋਕ ਭਲਾਈ ਦੇ ਕੰਮਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 17 ਅਗਸਤ ਨੂੰ ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਖੰਨਾ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋ: ਵਲੋਂ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿਚ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ”ਸੰਸਕਾਰ ਆਈ ਕੇਅਰ” ਨਾਲ ਦੀ ਸੰਸਥਾ ਦੇ ਸਹਿਯੋਗ ਨਾਲ ਕੀਤੇ ਜਾਣੇ ਹਨ। ਮੀਟਿੰਗ ਦੌਰਾਨ ਇਸ ਕੈਂਪ ਨੂੰ ਸਫਲ ਬਣਾਉਣ ਲਈ ਰੂਪ ਰੇਖਾਂ ਤਿਆਰ ਕੀਤੀ ਗਈ। ਅਖੀਰ ਵਿੱਚ ਸਮੂੰਹ ਪੱਤਰਕਾਰਾਂ ਵੱਲੋ ਪ੍ਰਧਾਨ ਗੁਰਪ੍ਰੀਤ ਸਿੰਘ ਮੱਤੇਵਾਲ ਅਤੇ ਸਰਪ੍ਰਸਤ ਜਗਦੀਸ ਬਮਰਾਹ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media