
ਅੰਮ੍ਰਿਤਸਰ, 13 ਅਗਸਤ (ਸਾਜਨ) – ਪੰਜਾਬ ਸੇਵਾ ਦਲ ਦੇ ਅਹੂਦੇਦਾਰਾਂ ਵਲੋਂ ਅੈਸਐਸਪੀ ਦਿਹਾਤੀ ਜਸਦੀਪ ਸਿੰਘ ਨੂੰ ਸ਼ੰਕਰ ਸਿੰਘ ਸਹੋਤਾ ਦੀ ਅਗਵਾਈ ਵਿੱਚ ਪੰਜਾਬ ਸੇਵਾ ਦਲ ਦੇ ਪੰਜਾਬ ਇੰਚਾਰਜ ਕੰਵਲਜੀਤ ਸਿੰਘ ਸਹੋਤਾ ਨੇ ਆਪਣੇ ਸਾਥੀਆ ਦੇ ਨਾਲ ਸਨਮਾਨਿਤ ਕੀਤਾ।ਸ਼ੰਕਰ ਸਿੰਘ ਸਹੋਤਾ ਅਤੇ ਕੰਵਲਜੀਤ ਸਿੰਘ ਸਹੋਤਾ ਨੇ ਅੈਸਐਸਪੀ ਦਿਹਾਤੀ ਜਸਦੀਪ ਸਿੰਘ ਨੂੰ ਸਨਮਾਨਿਤ ਕਰਨ ਤੋਂ ਬਾਅਦ ਗੱਲਬਾਤ ਕਰਦਿਆ ਕਿਹਾ ਕਿ ਜਸਦੀਪ ਸਿੰਘ ਪਹਿਲਾਂ ਵੀ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰ ਚੂੱਕੇ ਹਨ£ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਜਸਦੀਪ ਸਿੰਘ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨ ਲਈ ਹਾਜਰ ਹਨ।ਉਨ੍ਹਾਂ ਕਿਹਾ ਕਿ ਜਸਦੀਪ ਸਿੰਘ ਬੜੇ ਹੀ ਇਮਾਨਦਾਰ ਹਨ।ਉਨ੍ਹਾਂ ਕਿਹਾ ਕਿ ਅਸੀ ਜਸਦੀਪ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਸ਼ਹਿਰ ਵਿੱਚ ਨੌਜਵਾਨ ਪੀੜੀ ਜੋ ਨਸ਼ੀਆਂ ਵਿੱਚ ਫਸਦੀ ਜਾ ਰਹੀ ਹੈ, ਉਨ੍ਹਾਂ ਨੂੰ ਨਸ਼ੀਆਂ ਤੋਂ ਦੂਰ ਕੀਤਾ ਜਾਵੇ।ਦਿਨੋ ਦਿਨ ਅੋਰਤਾਂ ਦੇ ਨਾਲ ਹੋ ਰਹੇ ਅਤਿਆਚਾਰ ਨੂੰ ਵੀ ਜਲਦੀ ਤੋਂ ਜਲਦੀ ਠੱਲ ਪਾਈ ਜਾਵੇ।ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅੇਸਐਸਪੀ ਜਸਦੀਪ ਸਿੰਘ ਪੂਰੀ ਇਮਾਨਦਾਰੀ ਦੇ ਨਾਲ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ।ਇਸ ਮੌਕੇ ਕੂਲਦੀਪ ਸਿੰਘ ਗਿੱਲ, ਨਿਰਮਲ ਸਿੰਘ ਬਾਕਸਰ, ਧਰਿ ਸਿੰਘ ਅਟਵਾਲ, ਪਰਮਜੀਤ ਸਿੰਘ, ਅਮਨ, ਰਾਜ ਕੂਮਾਰ ਆਦਿ ਹਾਜਰ ਸਨ।
Punjab Post Daily Online Newspaper & Print Media