ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਅੱਜ ਸ.ਹ.ਸ ਹੀਰਾਂ ਵਾਲੀ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਮੀਰਾ ਨਰੂਲਾ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾ ਨੇ ਦੱਸਿਆ ਕਿ ਬੈਂਕ ਵਿਚ ਖਾਤੇ ਖੁਲਵਾਉਣ ਲਈ ਬੜੀ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਿਦਿਆਰਥੀਆਂ ਦੇ ਮਾਪੇ ਆਧਾਰ ਕਾਰਡ, ਰਾਸਨ ਕਾਰਡ ਵਿਚ ਵੱਖੋ ਵੱਖ ਲਿਖਵਾ ਲੈਂਦੇ ਹਨ। ਇਸ ਸਬੰਧੀ ਉਹਨਾ ਨੂੰ ਜਾਗਰੂਕ ਕਰਨ ਲਈ ਇਕ ਸੈਮੀਨਾਰ ਰੱਖਿਆ ਗਿਆ। ਇਸ ਤੋਂ ਇਲਾਵਾ ਸਮੂਹ ਅਧਿਆਪਕਾਂ ਨੇ ਮਾਪਿਆਂ ਨੂੰ ਉਹਨਾ ਦੀ ਕਾਰਗੁਜਾਰੀ ਬਾਰੇ ਦੱਸਿਆ ਅਤੇ ਉਹਨਾਂ ਨੂੰ ਘਰ ਵਿਚ ਵਿਦਿਅਕ ਮਾਹੌਲ ਬਣਾਉਣ ਲਈ ਅਪੀਲ ਕੀਤੀ।ਸਮੂਹ ਮੱਪਿਆਂ ਦਾ ਸਕੂਲ ਵਿਚ ਹਾਜਰ ਹੋਣ ਲਈ ਮੁਖ ਅਧਿਆਪਕਾ ਵੱਲੋਂ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …