ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਕਮ ਜ਼ਿਲਾ ਚੋਣ ਅਫ਼ਸਰ ਡਾ. ਬਸੰਤ ਗਰਗ ਨੇ ਦੱਸਿਆ ਹੈ ਕਿ ਆਗਾਮੀ ਲੋਕ ਸਭਾ ਚੋਣਾਂ 2014 ਸਮੇਂ ਜਿਹੜੀ ਵੋਟਰ ਸੂਚੀ ਵਰਤੀ ਜਾਣੀ ਹੈ, ਉਸ ਦੀ ਅਤਿੰਮ ਪ੍ਰਕਾਸ਼ਨਾਂ 6 ਜਨਵਰੀ 2014 ਨੂੰ ਕੀਤੀ ਜਾ ਚੱਕੀ ਹੈ। ਇਸ ਲਈ ਫ਼ਾਜ਼ਿਲਕਾ ਜ਼ਿਲੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਨਾਂਅ ਮੌਜੂਦਾ ਵੋਟਰ ਸੂਚੀ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਦੀ ਵੈੱਬਸਾਈਟ ਾ.ਚeੋਪੁਨਜaਬ.ਨਚਿ.ਨਿ ਅਤੇ ਉਪ ਮੰਡਲ ਮਜਿਸਟਰੇਟ ਕੰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ੭੯ ਜਲਾਲਾਬਾਦ, ਉਪਮੰਡਲ ਮਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 80 ਫ਼ਾਜ਼ਿਲਕਾ, ਉਪਮੰਡਲ ਮਜਿਸਟਰੇਟ ਕੰਮ ਚੋਣਕਾਰ ਰਜਿਸਟ੍ਰੇਸ਼ਨ 81 ਅਬੋਹਰ ਅਤੇ ਤਹਿਸੀਲਦਾਰ ਅਬੋਹਰ ਕਮ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 82 ਬੱਲੂਆਣਾ ਜਾਂ ਜ਼ਿਲਾ ਚੋਣਕਾਰ ਅਫ਼ਸਰ ਦੇ ਦਫ਼ਤਰ ਵਿਖੇ ਚੈੱਕ ਕਰ ਲੈਣ। ਡਾ. ਗਰਗ ਨੇ ਵੋਟਰ ਪਾਸ ਵੋਟਰ ਸ਼ਨਾਖ਼ਤੀ ਕਾਰਡ ਹੋਣਾ ਇਹ ਯਕੀਨੀ ਨਹੀ ਬਣਾਉਂਦਾ ਕਿ ਉਸ ਦੀ ਵੋਟ ਵੋਟਰ ਸੂਚੀ ਵਿਚ ਸ਼ਾਮਲ ਹੈ। ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਲ ਹੋਣ ਜਰੂਰੀ ਹੈ। ਜੇਕਰ ਕਿਸੇ ਵੀ ਵੋਟਰ ਪਾਸ ਸ਼ਨਾਖ਼ਤੀ ਕਾਰਡ ਮੌਜੂਦ ਹੈ, ਪ੍ਰੰਤੂ ਉਸ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਲ ਨਹੀ ਹੈ ਤਾਂ ਉਹ ਆਪਣਾ ਨਾਅ ਰਜਿਸਟਰਡ ਕਰਵਾਉਣ ਲਈ ਆਪਣਾ ਦਾਅਵਾ ਤੁਰੰਤ ਸਬੰਧਿਤ ਉਪ ਮੰਡਲ ਮਜਿਸਟਰੇਟ ਕੰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 79, 80, 81, 82 ਜਾਂ ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਵਿਚ ਕਰਵਾ ਸਕਦਾ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …