ਨਵੀਂ ਦਿੱਲੀ, 14 ਅਗਸਤ (ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ 15 ਅਗਸਤ ਦੇ ਦਿਨ ਸਾਨੂੰ ਉਹਨਾਂ ਸਾਰਿਆਂ ਮਹਾਪੁਰਖਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦੇ ਦਿੱਤਾ। ਸਾਡਾ ਇਹ ਫਰਜ਼ ਹੈ ਕਿ ਅਸੀਂ ਇਹਨਾਂ ਮਹਾਪੁਰਖਾਂ ਨੂੰ ਯਾਦ ਕਰਦੇ ਹੋਏ ਅਜਿਹਾ ਕੰਮ ਕਰੀਏ, ਜਿਸ ਦੇ ਨਾਲ ਦੇਸ਼ ਅਤੇ ਦੇਸ਼ਵਾਸੀਆਂ ਦਾ ਭਲਾ ਹੋਵੇ। 2014 ਦਾ ਜਨਾਦੇਸ਼, ਉਮੀਦ ਅਤੇ ਸੁਸ਼ਾਸਨ ਦਾ ਜਨਾਦੇਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਹਨਾਂ ਨੂੰ ਦੇਸ਼ ਦੇ ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ। ਉਸ ਨੂੰ ਉਹ ਤੇ ਉਹਨਾਂ ਦੀ ਸਰਕਾਰ ਪੂਰੀ ਲਗਨ ਅਤੇ ਨਿਸ਼ਟਾ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਵਾਅਦਾ ਕਰਦੇ ਹਨ ਬਦਲਾਅ ਅਤੇ ਸੁਸ਼ਾਸਨ ਨੂੰ ਲੈ ਕੇ ਲੋਕਾਂ ਵਿੱਚ ਜਿਹੜੀ ਉਮੀਦ ਹੈ। ਉਹ ਸਾਰੀਆਂ ਪੂਰੀਆਂ ਹੋਣਗੀਆਂ।
ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਸੁਸ਼ਾਸਨ ਅਤੇ ਵਿਕਾਸ ਹੀ ਇੱਕਲੋਤਾ ਰਾਹ ਹੈ। ਸੁਸ਼ਾਸਨ ਨਾਲ ਗਰੀਬਾਂ ਦੇ ਹਿੱਤਾਂ ਦੀ ਰੱਖਿਆਂ ਹੁੰਦੀ ਹੈ ਅਤੇ ਵਿਕਾਸ ਤੋਂ ਗਰੀਬਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਸਾਡੀ ਲੜਾਈ ਗਰੀਬੀ ਦੇ ਖਿਲਾਫ਼ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਲੜਾਈ ਵਿੱਚ ਯਕੀਨੀ ਹੀ ਸਾਡੀ ਜਿੱਤ ਹੋਵੇਗੀ। ਅੱਜ ੧੫ ਅਗਸਤ ਦੇ ਦਿਨ ਸਾਨੂੰ ਸਾਰਿਆਂ ਨੂੰ ਮਿੱਲ ਕੇ ਸਹੁੰ ਲੈਣ ਕਿ ਦੇਸ਼ ਦੇ ਹਿੱਤ ਵਿੱਚ ਦੇਸ਼ਵਾਸੀਆਂ ਦੇ ਕਲਿਆਣ ਦੇ ਲਈ ਕੁਝ ਨਾ ਕੁਝ ਸ਼ੁਭ ਕੰਮ ਕਰਾਂਗੇ। ਇਹ ਇਕ ਅਜਿਹਾ ਸ਼ੁਭ ਕੰਮ ਹੈ, ਜਿਹੜਾ ਭਾਰਤ ਦੇ ਤਿਰੰਗੇ ਝੰਡੇ ਦੀ ਆਨ,ਬਾਨ ਅਤੇ ਸ਼ਾਨ ਵਧਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਦੇਸ਼ਵਾਸੀਆਂ ਨਾਲ ਸਿੱਧਾ ਸੰਪਰਕ ਬਣਾਏ ਰੱਖੁਗਾਂ
ਆਜ਼ਾਦੀ ਦਿਹਾੜੇ ਦੀ ਬਹੁਤ ਸ਼ੁੱਭ ਕਾਮਨਾਵਾਂ।
ਜੈ ਹਿੰਦ।