Sunday, September 8, 2024

ਖਾਲਸਾ ਕਾਲਜ ਇੰਜ਼ੀ: ਐਂਡ ਟੈਕਨਾਲੋਜੀ ਨੇ ਕਰਵਾਇਆ ‘ਆਰੰਭਿਕ ਅਰਦਾਸ ਦਿਵਸ’

PPN18081415

ਅੰਮ੍ਰਿਤਸਰ, 18 ਅਗਸਤ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਨਾਮਣਾ ਖੱਟ ਰਹੇ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਦੇ 2014-15 ਨਵੇਂ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ‘ਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ‘ਚ ਰਖਾਏ ਗਏ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। 
ਸਮਾਗਮ ‘ਚ ਉਚੇਚੇ ਤੌਰ ‘ਤੇ ਪਹੁੰਚੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨਾਲ ਸੇਵਾ ‘ਚ ਸਾਂਝ ਪਾਉਂਦਿਆ ਸ੍ਰੀ ਚੌਰ ਸਾਹਿਬ ਦੀ ਸੇਵਾ ਨਿਭਾਈ।ਇਹ ਅਰਦਾਸ ਦਿਵਸ ਗਵਰਨਿੰਗ ਕੌਂਸਲ ਹੇਠ ਵਿੱਦਿਅਕ ਸੰਸਥਾਵਾਂ ‘ਚ ਸੈਸ਼ਨ ਦੇ ਸ਼ੁਰੂ ਹੋਣ ‘ਤੇ ਅਰਦਾਸ ਕਰਵਾਉਣ ਦੀ ਪ੍ਰਥਾ ਨੂੰ ਮੁੱਖ ਰੱਖਦਿਆ ਕਰਵਾਇਆ ਗਿਆ।ਆਪਣੇ ਜਾਰੀ ਸੰਦੇਸ਼ ‘ਚ ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਸਹੀ ਮੈਹਨ੍ਹਿਆਂ ‘ਚ ਜਿਉਣ ਅਤੇ ਰਵਾਇਤੀ ਵਿੱਦਿਆ ਤੋਂ ਇਲਾਵਾ ਇਖਲਾਕੀ ਵਿੱਦਿਆ ਅਪਨਾਉਣ ‘ਤੇ ਜ਼ੋਰ ਦਿੱਤਾ। 
ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਤੋਂ ਉਮੀਦ ਜਾਹਿਰ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਵਿਦਿਆਰਥੀ ਜੀਅ-ਜਾਨ ਇਕ ਕਰਕੇ ਵਧੀਆ ਕਾਰਗੁਜਾਰੀ ਸਦਕਾ ਆਪਣੇ ਕਾਲਜ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਕੇ ਨਾਮਣਾ ਖੱਟਣਗੇ। 
ਇਸ ਮੌਕੇ ‘ਤੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਪ੍ਰਿੰ: ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰ: ਦੇਵਿੰਦਰ ਕੌਰ ਸੰਧੂ, ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਤੇਜਿੰਦਰ ਕੌਰ ਬਿੰਦਰਾ, ਸਿੱਖ ਇਤਿਹਾਸ ਵਿਭਾਗ ਦੇ ਸ: ਇੰਦਰਜੀਤ ਸਿੰਘ ਗੋਗੋਆਣੀ ਤੋਂ ਇਲਾਵਾ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply