Tuesday, October 21, 2025
Breaking News

ਅੰਮ੍ਰਿਤਸਰ ਸਮਾਰਟ ਸਿਟੀ ਤੇ ਨਗਰ ਨਿਗਮ ਵਲੋਂ ਸਾਂਝੇ ਤੌਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਅਤੇ ਨਗਰ ਨਿਗਮ, ਅੰਮ੍ਰਿਤਸਰ ਵਲੋਂ ਸਾਂਝੇ ਤੌਰ ‘ਤੇ ਰੁੱਖ ਲਗਾਉਣ ਦੀ PPN0808201819ਮੁਹਿੰਮ ਆਰੰਭ ਕੀਤੀ ਗਈ।ਇਸ ਦਿਨ ਤਿੰਨ ਥਾਵਾਂ ‘ਤੇ ਬੂਟੇ ਲਗਾਏ ਗਏ। ਰਣਜੀਤ ਐਵੇਨਿਉ ਦੀ ਮਾਰਕੀਟ ਦੀ ਗਰੀਨ ਬੈਲਟ ਤੋਂ ਆਰੰਭ ਕਰਕੇ, ਸਰਕੁਲਰ ਰੋਡ ਅਤੇ ਪੁਲਿਸ ਲਾਈਨ ਵਿੱਚ ਬੂਟੇ ਲਗਾਏ ਗਏ।ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਸੁਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਦੀਪਤੀ ਉਪਲ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਸਮਾਜ ਸੇਵੀ ਸੰਸਥਾਵਾ ਦੇ ਨੁਮਾਇੰਦਿਆਂ, ਰਣਜੀਤ ਐਵੇਨਿਉ ਦੀ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਜ਼ ਦੀ ਮੌਜੂਦਗੀ ਵਿੱਚ ਬੂਟੇ ਲਗਾਉਣ ਦਾ ਕਾਰਜ ਆਰੰਭ ਕੀਤਾ।
    ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਪ੍ਰਰਿਤ ਕਰਦੇ ਸਲੋਗਨਾ ਵਾਲੇ ਟ੍ਰੀ ਗਾਰਡ ਅਤੇ ਤਖਤੀਆਂ ਥਾਂ ਥਾਂ ‘ਤੇ ਲਗਾਈਆਂ ਗਈਆਂ।ਆਏ ਮਹਿਮਾਨਾ ਨੇ ਸਿਗਨੇਚਰ ਬੋਰਡ ‘ਤੇ ਮੌਜੂਦਾ ਸਮੇਂ ਵਿੱਚ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਪੈਦਾ ਹੋਏ ਖਤਰਿਆਂ ਤੋਂ ਬਚਣ ਲਈ ਰੁੱਖ ਲਗਾ ਕੇ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੰਦੇ ਸਲੋਗਨ ਲਿਖੇ।ਪੁਲਿਸ ਲਾਈਨ ਵਿਖੇ ਏ.ਸੀ.ਪੀ ਰਿਚਾ ਅਗਨੀਹੋਤਰੀ (ਪੀ.ਪੀ.ਐਸ) ਦੀ ਅਗਵਾਈ ਵਿੱਚ ਬੂਟੇ ਲਗਾਉਣ ਦਾ ਕਾਰਜ ਕੀਤਾ ਗਿਆ।
    ਮੈਡਮ ਉਪਲ ਨੇ ਦੱਸਿਆ ਕਿ ਰੁੱਖ ਲਗਾਉਣ ਦਾ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ ਜਿਸ ਤਹਿਤ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿੱਚ ਰੁੱਖ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਵੀ ਸਮਾਰਟ ਸਿਟੀ ਮਿਸ਼ਨ ਦਾ ਅਹਿਮ ਹਿੱਸਾ ਹੈ।”
    ਇਸ ਮੌਕੇ ਕਮਲਦੀਪ ਸਿੰਘ ਸੰਘਾ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰੁੱਖ ਲਗਾਉਣਾ ਇਕ ਜ਼ਿੰਮੇਵਾਰ ਸ਼ਹਿਰੀ ਦਾ ਸੱਭ ਤੋਂ ਮਹੱਤਵਪੂਰਨ ਕਰਤੱਵ ਹੈ” ਅਤੇ ਹਰ ਸ਼ਹਿਰੀ ਨੂੰ ਵਾਤਾਵਰਨ ਸਵੱਛ ਰੱਖਣ ਲਈ ਪੌਦੇ ਜ਼ਰੂਰ ਲਗਾਉਣ ਚਾਹੀਦੇ ਹਨ।ਸੁਨਾਲੀ ਗਿਰੀ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਅੱਜ ਦੇ ਸਮੇਂ ਵਿੱਚ ਰੁੱਖ ਤਾਂ ਹਰ ਕੋਈ ਲਗਾ ਰਿਹਾ ਹੈ ਪਰ ਪਰ ਇੰਨ੍ਹਾਂ ਦੀ ਸੰਭਾਲ ਵੀ ਉਨੀ ਹੀ ਜ਼ਰੂਰੀ ਹੈ।”
    ਇਸ ਮੌਕੇ ‘ਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਨੋਡਲ ਅਫਸਰ ਸ਼੍ਰੀ ਸੁਨੀਲ ਮਹਾਜਨ, ਟੀਮ ਲੀਡਰ ਕਰਨਲ ਮਨੂੰ ਚੌਧਰੀ, ਐਕਸੀਨ ਸੰਦੀਪ ਸਿੰਘ, ਮਨਦੀਪ ਕੌਰ, ਦਿਬਲਾਗ ਸਿੰਘ, ਮੈਡਮ ਇੰਦੂ ਅਰੋੜਾ, ਦੀਪਕ ਬੱਬਰ, ਮਿ. ਰਾਇਨਣ, ਮਿ. ਰਿੰਕੂ ਆਦਿ ਹਾਜ਼ਿਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply