Wednesday, November 19, 2025
Breaking News

ਮਾਈਗੇ੍ਰਟਰੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ 4158 ਬੱਚਿਆਂ ਨੂੰ ਪਿਲਾਈਆਂ ਦੋ ਬੂੰਦਾਂ

ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੱਚਿਆਂ ਨੂੰ ਪੋਲੀਓ ਦੀ PPN0808201820ਬੀਮਾਰੀ ਤੌਂ ਬਚਾਉਣ ਲਈ ਜਿਲੇ੍ਹ ਅੰਦਰ ਤਿੰਨ ਦਿਨਾਂ ਸਭ ਨੈਸ਼ਨਲ ਮਾਈਗੇ੍ਰਟਰੀ ਪਲਸ ਪੋਲਿਓ ਦਾ ਪਹਿਲਾ ਰਾਂਊਡ ਮਿਤੀ 05 ਅਗਸਤ ਤੋਂ 07 ਅਗਸਤ 2018 ਤੱਕ ਚਲਾਇਆ ਗਿਆ ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਝੁੱਗੀਆਂ/ ਝੌਪੜੀਆਂ/ ਭੱਠਿਆਂ/ ਫੈਕਟਰੀਆਂ/ਕੱਚੇ ਘਰਾਂ ਵਿੱਚ ਰਹਿੰਦੀ ਜਿਲਾ੍ਹ ਪਠਾਨਕੋਟ ਦੀ ਲੱਗਭਗ 28,364 ਮਾਈਗੇ੍ਰਟਰੀ ਅਬਾਦੀ ਦੇ 0 ਤੋਂ ਪੰਜ ਸਾਲ ਤੱਕ ਦੇ 4158 ਬੱਚਿਆਂ ਨੂੰ ਪੋਲਿਓ ਦੀ ਵੈਕਸੀਨ ਪਿਲਾਈ ਗਈ।
ਮਾਈਗੇ੍ਰਟਰੀ ਪਲਸ ਪੋਲੀਓ ਰਾਂਊਡ ਦੇ ਆਖਰੀ ਦਿਨ ਦੀ ਜਾਣਕਾਰੀ ਦਿੰਦਿਆਂ ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਭਾਵੇਂ ਪਿੱਛਲੇ 6-7 ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ।ਇਹ ਵਾਇਰਸ ਭਾਰਤ ਵਿੱਚ ਵੀ ਆ ਸਕਦਾ ਹੈ ਅਤੇ ਪੋਲਿਓ ਦੀਆਂ ਬੂੰਦਾਂ ਨਾ ਪੀਣ ਵਾਲੇ ਬੱਚਿਆਂ ਲਈ ਖਤਰਾ ਪੈਦਾ ਕਰ ਸਕਦਾ ਹੈ।ਉਨਾਂ ਕਿਹਾ ਕਿ ਰੋਜ਼ੀ ਰੋਟੀ ਕਮਾਉਣ ਲਈ ਅਕਸਰ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਬਹੁਤ ਸਾਰੀ ਮਾਈਗੇ੍ਰਟਰੀ ਜਨਸੰਖਿਆ ਇੱਥੇ ਆ ਜਾਂਦੀ ਹੈ।ਆਪਣੀ ਰਿਹਾਇਸ਼ ਬਦਲਦੇ ਰਹਿਣ ਕਾਰਨ ਕਈ ਵਾਰ ਇਨਾਂ ਦੇ ਬੱਚੇ ਪੋਲਿਓ ਰੋਕੂ ਬੂੰਦਾ ਪੀਣ ਤੋਂ ਵਾਂਝੇ ਰਹਿ ਜਾਂਦੇ ਹਨ।ਇਹਨਾਂ ਬੱਚਿਆਂ ਵਿੱਚ ਪੋਲਿਓ ਦੀ ਮੁੰਕਮਲ ਰੋਕਥਾਮ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ 5 ਤੋਂ ਮਿਤੀ 7 ਅਗਸਤ  ਤੱਕ ਮਾਈਗੇ੍ਰਟਰੀ ਪਲਸ ਪੋਲੀਓ ਮੁੰਹਿਮ ਉਲੀਕੀ ਗਈ ਸੀ ਜਿਸ ਅਧੀਨ ਜਿਲਾ੍ਹ ਪਠਾਨਕੋਟ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਸਦਕਾ ਮਿੱਥੇ ਗਏ ਟੀਚੇ 4093 ਨਾਲੋਂ ਵੱਧ ਟੀਚਾ 4158 ਬੱਚਿਆਂ ਨੂੰ ਕਵਰ ਕਰਕੇ 101.58 ਪ੍ਰਤੀਸ਼ਤ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਿਆ ਹੈ।ਉਨਾਂ ਦੱਸਿਆ ਕਿ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲਿਓ ਦੀ ਬੀਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋ ਹਰ ਸਾਲ ਸਭ ਨੈਸ਼ਨਲ ਮਾਈਗੇ੍ਰਟਰੀ ਪਲਸ ਪੋਲਿਓ ਮੁੰਹਿਮ ਚਲਾਈ ਜਾਂਦੀ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply