Friday, November 22, 2024

ਜਿਲ੍ਹਾ ਮਾਨਸਾ ਤੋਂ ਗਿਆਰਵਾਂ ਜਥਾ ਬਰਗਾੜੀ ਲਈ ਹੋਇਆ ਰਵਾਨਾ – ਅਤਲਾ

ਭੀਖੀ, 13 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨਲ PPN1308201803ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਰਜਿੰਦਰ ਸਿੰਘ ਜਵਾਹਰਕੇ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਜਿਲਾ ਮਾਨਸਾ ਵੱਲੋ ਗਿਆਰਵਾਂ ਜੱਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਗੁਰਦੁਆਰਾ ਸਹਿਬ ਮਾਨਸਾ ਕੈਂਚੀਆਂ ਤੋਂ ਬਰਗਾੜੀ ਲਈ ਰਵਾਨਾ ਹੋਇਆ।ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾਉਣ ਲਈ ਬੇਅਦਬੀ ਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਹੈ।ਜਦੋਂ ਨਸ਼ਾ ਮਾਫੀਆ, ਰੇਤ ਮਾਫੀਆ ,ਟਰਾਂਸਪੋਰਟ ਮਾਫੀਆ ਵਿਰੁੱਧ ਜਾਂਚ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਅਤੇ ਉਸ ਜਾਂਚ ਉੱਪਰ ਸਰਕਾਰ ਨੂੰ ਭਰੋਸਾ ਹੈ।ਸਿਆਸੀ ਤੋਰ `ਤੇ ਕਾਂਗਰਸੀਆਂ ਵਿਰੁੱਧ ਜ਼ੋ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਨੇ ਰੱਦ ਕਰਨ ਦੀ ਸਿਫਾਰਸ਼ ਕੀਤੀ ਤੇ ਸਰਕਾਰ ਨੇ ਰੱਦ ਕਰ ਦਿਤੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਕਰਨ ਤੋਂ ਸਰਕਾਰ ਭੱਜ ਰਹੀ ਹੈ।ਉਨਾਂ ਮੰਗ ਕੀਤੀ ਕਿ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਕਰੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰੇ ਸਰਕਾਰ ਖਾਲਸਾ ਪੰਥ ਦਾ ਇਮਤਿਹਾਨ ਨਾ ਲਵੇ।
ਇਸ ਸਮੇਂ ਉਨ੍ਹਾਂ ਨਾਲ ਸਰਬਜੀਤ ਸਿੰਘ ਗਤਕਾ ਕੋਚਿੰਗ, ਪੰਜਾਬ ਮੱਖਣ ਸਿੰਘ ਖੀਵਾ, ਜਗਿੰਦਰ ਸਿੰਘ ਬੋਹਾ ਜਿਲਾ ਪ੍ਰਧਾਨ ਕਿਸਾਨ ਵਿੰਗ, ਮੇਜਰ ਸਿੰਘ ਅਕਲੀਆਂ ਕਿਸਾਨ ਵਿੰਗ, ਲਵਪ੍ਰੀਤ ਸਿੰਘ ਪ੍ਰਧਾਨ ਯੂਥ ਵਿੰਗ, ਇੰਦਰਜੀਤ ਸਿੰਘ ਮੁਨਸ਼ੀ, ਰਣਧੀਰ ਸਿੰਘ ਨੰਗਲ, ਮਲਕੀਤ ਸਿੰਘ ਐਮ.ਸੀ ਜੋਗਾ, ਭਗਵਾਨ ਸਿੰਘ ਅਕਲੀਆਂ, ਭੋਲਾ ਸਿੰਘ ਅਕਲੀਆਂ, ਮੇਜਰ ਸਿੰਘ ਹੈਡ ਗ੍ਰੰਥੀ ,ਨਾਜਰ ਸਿੰਘ ਅਤਲਾ ਕਲਾ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਨੰਬਰਦਾਰ ਗੁਰਜੰਟ ਸਿੰਘ, ਮੱਖਣ ਸਿੰਘ, ਮੋਹਕਮ ਸਿੰਘ, ਮੱਘਰ ਸਿੰਘ, ਕੇਵਲ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਬਲੋਰ ਸਿੰਘ, ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੋਰ ਅਤਲਾ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply