Monday, December 23, 2024

“ਕੌਮ ਦੇ ਹੀਰੇ” ਫ਼ਿਲਮ ਸਿੱਖਾਂ ਨਾਲ ਵਾਪਰੇ ਦੁਖਾਂਤ ਦਾ ਪ੍ਰਗਟਾਵਾ ਹੈ – ਜੀ.ਕੇ 

PPN21081403
ਨਵੀਂ ਦਿੱਲੀ, 21  ਅਗਸਤ  (ਅੰਮ੍ਰਿਤ ਲਾਲ ਮੰਨਣ) – ਅਕਤੂਬਰ  1984 ‘ਚ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਕਾਰਣਾਂ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ “ਕੌਮ ਦੇ ਹੀਰੇ” ‘ਤੇ ਰੋਕ ਲਗਾਉਣ ਦੀ ਕੁੱਝ ਸਿਆਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਫ਼ਿਲਮ ਨੂੰ 1984 ਵਿਚ 14000 ਸਿੱਖਾਂ ਦੇ ਕਤਲੇਆਮ ਤੋਂ ਬਾਅਦ ਨਾ ਮਿਲੇ ਇੰਨਸਾਫ ਦੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਦੱਸਿਆ ਹੈ। ਕਾਂਗਰਸੀ ਆਗੂਆਂ ਵੱਲੋਂ ਇਸ ਫਿਲਮ ਦੇ ਪ੍ਰਦਰਸ਼ਨ ਕਾਰਣ ਇੰਦਰਾ ਗਾਂਧੀ ਦੇ ਕਾਤਿਲਾਂ ਦੇ ਮਹਿਮਾਂ-ਮੰਡਤ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਹਾਸੋਹੀਣਾ ਦੱਸਦੇ ਹੋਏ ਜੀ.ਕ. ਨੇ ਕਿਹਾ ਕਿ ਹਾਲਾਂ ਕਿ ਉਨਾਂ ਇਹ ਫ਼ਿਲਮ ਅਜੇ ਤੱਕ ਨਹੀਂ ਦੇਖੀ, ਪਰ ਇਹ ਮਹਿਸੂਸ ਕਰਦਾ ਹਾਂ ਕਿ ਇਹ ਫ਼ਿਲਮ 80 ਦੇ ਦਹਾਕੇ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨਾਲ ਉਲੀਕੇ ਗਏ ਦੁਖਾਂਤ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਵੇਗੀ।
ਕਾਂਗਰਸ ਪਾਰਟੀ ਨੂੰ ਸਿੱਖਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ‘ਚ ਨਾਕਾਮਯਾਬ ਦੱਸਦੇ ਹੋਏ ਜੀ.ਕੇ ਨੇ 1984 ਸਿੱਖ ਕਤਲੇਆਮ ਦੇ ਕਾਤਿਲਾਂ ਦੇ ਖੁੱਲੇਆਮ ਘੁਮੰਣ ਅਤੇ ਸਿੱਖਾਂ ਵੱਲੋਂ ਅੱਜ ਤੱਕ ਇਸ ਦਰਦ ਨੂੰ ਨਾ ਭੁੱਲਣ ਬਾਰੇ ਵੀ ਚੇਤਾ ਕਰਵਾਇਆ।ਉਨ੍ਹਾਂ ਕਿਹਾ ਕਿ ਅੱਜ ਪੜਚੋਲ ਕਰਨ ਦੀ ਲੋੜ ਹੈ ਕਿ ਸਿੱਖਾਂ ਨੂੰ 30 ਸਾਲ ਦੇ ਬਾਅਦ ਇੰਨਸਾਫ ਕਿਉਂ ਨਹੀਂ ਮਿਲਿਆ? 1984 ਦੇ ਸਾਲ ਨੂੰ ਭਾਰਤੀ ਇਤਿਹਾਸ ਦਾ ਕਾਲਾ ਧੱਬਾ ਕਰਾਰ ਦਿੰਦੇ ਹੋਏ, ਉਨ੍ਹਾਂ ਨੇ ਇਸ ਸੱਚਾਈ ਤੋਂ ਕਾਂਗਰਸੀਆਂ ਨੂੰ ਅੱਖਾਂ ਬੰਦ ਕਰਕੇ ਅੱਗੇ ਨਾ ਨਿਕਲਣ ਦੀ ਵੀ ਸਲਾਹ ਦਿੱਤੀ। 
      ਕੌਮ ਦੇ ਹੀਰੇ ਫ਼ਿਲਮ ਨੂੰ ਸਿੱਖ ਭਾਈਚਾਰੇ ਦੇ ਠੰਡੇ ਗੁੱਸੇ ਦਾ ਪ੍ਰਗਟਾਵਾ ਦੱਸਦੇ ਹੋਏ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪੁਰਾਣੇ ਕਿਸੇ ਅਪਰਾਧਿਕ ਰਿਕਾਰਡ ਨਾ ਹੋਣ ਦਾ ਵੀ ਉਨ੍ਹਾਂ ਨੇ ਹਵਾਲਾ ਦਿੱਤਾ। ਇੰਦਰਾ ਗਾਂਧੀ ਵੱਲੋਂ ਆਪਣੇ ਸਿਆਸੀ ਮੁਫਾਦ ਲਈ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ-ਢੇਰੀ ਕਰਨ ਨੂੰ ਵੀ ਸਿੱਖ ਭਾਈਚਾਰੇ ‘ਚ ਪੈਦਾ ਹੋਏ ਗੁੱਸੇ ਨੂੰ ਵੀ ਇੰਦਰਾ ਦੇ ਕਤਲ ਦਾ ਉਨ੍ਹਾਂ ਵੱਡਾ ਕਾਰਣ ਗਿਣਾਇਆ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਉਕਤ ਸਰਕਾਰੀ ਮੁਲਾਜ਼ਿਮ ਇਨ੍ਹਾਂ ਉੱਗਰ ਰੁੱਖ ਅਖਿਤਆਰ ਕਰਨ ਨੂੰ ਕਿਉਂ ਮਜਬੂਰ ਹੋਏ ? 
ਕਾਂਗਰਸੀ ਆਗੂਆਂ ਨੂੰ ਬਿਆਨਬਾਜ਼ੀ ਕਰਨ ਦੀ ਬਜਾਏ ਕਾਨੂੰਨ ਅਨੁਸਾਰ ਕੌਮ ਦੇ ਕਾਤਿਲਾਂ ਨੂੰ ਸਜਾ ਦਿਵਾ ਕੇ ਉਨ੍ਹਾਂ ਦੀ ਗਲਤੀਆਂ ਬਾਰੇ ਵੀ ਜਾਣੂੰ ਕਰਵਾਉਣ ਦੀ ਜੀ.ਕੇ ਨੇ ਸਲਾਹ ਦਿੱਤੀ। ਫ਼ਿਲਮ ਵਿਚ ਕਿਸ ਪ੍ਰਕਾਰ ਪਾਤਰਾਂ ਨੂੰ ਦਰਸ਼ਾਇਆ ਗਿਆ ਹੈ ਉਸ ਦੀ ਪ੍ਰਵਾਹ ਕੀਤੇ ਬਿਨਾ ਜੀ.ਕੇ ਨੇ ਸਾਫ ਕੀਤਾ ਕਿ ਸਿੱਖ ਸ਼ਾਂਤੀ ਪਸੰਦ ਤੇ ਮਹਿਨਤੀ ਹਨ ਅਤੇ ਗੁਰੂਆਂ ਦੀ ਦਿੱਤੀਆਂ ਗਈਆਂ ਕੌਮਾਂਤਰੀ ਭਾਈਚਾਰੇ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਵਾਲੇ ਨੇ ਨਾ ਕਿ ਭਾਈਚਾਰਕ ਸਾਂਝ ਨੂੰ ਪਾੜਨ ਵਾਲੇ। ਜੀ.ਕੇ. ਨੇ ਦਾਅਵਾ ਕੀਤਾ ਕਿ ਸਿੱਖ ਬਹੁਤ ਹੀ ਛੋਟੀ ਘੱਟ ਗਿਣਤੀ ਕੌਮ ਹੈ ਜਿਸਦੀ ਅਬਾਦੀ 2  ਫੀਸਦੀ ਹੋਣ ਦੇ ਬਾਵਜੂਦ ਦੇਸ਼ ਦੀ ਅਜ਼ਾਦੀ, ਸੀਮਾਵਾਂ ਦੀ ਸੁਰੱਖਿਆ ਅਤੇ ਅਨਾਜ ਦੇ ਉਤਪਾਦਨ ‘ਚ ਵੱਡੀ ਜ਼ਿਮੇਵਾਰੀ ਨਿਭਾਉਣ ਵਾਲੀ ਸੱਚੀ ਰਾਸ਼ਟਰ ਭਗਤ ਕੌਮ ਵੱਜੋ ਅੱਜ ਵੀ ਜਾਣੀ ਜਾਂਦੀ ਹੈ।ਉਨ੍ਹਾਂ ਨੇ ਸਮੂਹ ਸਿੱਖ ਭਾਈਚਾਰੇ ਨੂੰ ਕਾਨੂੰਨ ਅਤੇ ਵਿਵਸਥਾ ਬਨਾਉਂਦੇ ਹੋਏ ਸ਼ਾਂਤੀ ਬਨਾਏ ਰੱਖਣ ਦੀ ਵੀ ਅਪੀਲ ਕੀਤੀ। 

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply