Friday, November 22, 2024

ਆਓ ਬੱਚਿਓ ਲਗਾਈਏ ਰੁੱਖ

Plantation
ਆਓ ਬੱਚਿਓ ਲਗਾਈਏ ਰੁੱਖ,
ਦੂਰ ਕਰਨਗੇ ਸਾਡੇ ਦੁੱਖ।
ਕਾਰਬਨ ਗੈਸ ਨੂੰ ਘਟਾਉਂਦੇ,
ਮਨੁੱਖੀ ਜੀਵਨ ਸੰਭਵ ਬਣਾਉਂਦੇ।
ਬੜੀ ਕਿਸਮ ਦੀ ਬਣੇ ਦਵਾਈ,
ਵਾਤਾਵਰਨ ਦੀ ਕਰਨ ਸਫਾਈ।
ਧਰਤੀ ਨੂੰ ਉਪਜਾਊਂ ਬਣਾਉਂਦੇ,
ਭੂਮੀ ਖੁਰਨ ਤੋਂ ਨੇ ਬਚਾਉਂਦੇ।

ਕੁਦਰਤ ਦਾ ਸੁੰਦਰ ਉਪਹਾਰ,
ਰੋਗਾਂ ਦਾ ਕਰਦੇ ਉਪਚਾਰ।
ਮੀਂਹ ਪਵਾਉਂਣ ਵਿੱਚ ਮਦਦਗਾਰ,
ਆਓ ਇਨ੍ਹਾਂ ਨੂੰ ਕਰੀਏ ਪਿਆਰ।

ਤੇਜ਼ ਧੁੱਪ ਤੋਂ ਸਾਨੂੰ ਬਚਾਉਂਣ,
ਠੰਡੀ ਹਵਾ ਵੀ ਚਲਾਉਂਣ।
ਬਰਸਾਤ ‘ਚ ਲੋਕ ਲੈਣ ਸ਼ਰਨ,
ਹੜ੍ਹਾਂ ਨੂੰ ਇਹ ਕਾਬੂ ਕਰਨ।
ਜੰਤੂਆਂ ਦੀ ਰੁੱਖਾਂ ਨਾਲ ਯਾਰੀ,
ਜਿੰਦਗੀ ਬਿਤਾਉਂਣ ਇਨ੍ਹਾਂ ਤੇ ਸਾਰੀ।
ਕੁਦਰਤੀ ਸੰਤੁਲਨ ਕਾਇਮ ਰੱਖਦੇ,
ਸੇਵਾ ਕਰਦਿਆਂ ਕਦੇ ਨਾ ਥੱਕਦੇ।

ਜੇ ਚਾਹੁੰਦੇ ਨਹੀਂ ਖਰਚਣੇ ਨੋਟ,
ਹਰਿਆਲੀ ਐਪ ਕਰੋ ਡਾਊਨਲੋਡ।
ਮੁਫਤ ਮਿਲਣਗੇ ਤੁਹਾਨੂੰ ਸਭ ਰੁੱਖ,
ਸਰਕਾਰੀ ਸੇਵਾ ਦਾ ਲੈ ਲਓ ਸੁੱਖ।

ਰੁੱਖ ਲਗਾ ਕੇ ਭੁੱਲ ਨਾ ਜਾਣਾ,
ਸਮੇਂ ਤੇ ਉਨ੍ਹਾਂ ਨੂੰ ਪਾਣੀ ਪਾਉਣਾ।
ਆਕਸੀਜਨ ਬਿਲਕੁਲ ਦੇਣ ਫਰੀ,
ਫਿਰ ਕਿਉਂ ਨਹੀਂ ਲਾਉਂਦੇ ਟਰੀ ?
ਚਾਰੂ, ਛਬੀ ਨੇ ਖਾ ਲਈ ਸਹੁੰ,
ਰੁੱਖ ਲਗਾਉਣਗੀਆਂ ਪੱਕੇ ਨੌ।

‘ਚਮਨ’ ਪ੍ਰਦੂਸ਼ਨ ਦੀ ਪੈ ਰਹੀ ਮਾਰ,
ਰੁੱਖ ਲਾਉਣ ਨਾਲ ਹੋਊ ਸੁਧਾਰ।

 

ਚਮਨਦੀਪ ਸ਼ਰਮਾ,
298, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ – 95010 33005

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply