Monday, May 13, 2024

ਸਾਉਣ ਮਹੀਨੇ ਦਾ ਬਦਲਦਾ ਰੂਪ

Gidhaਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਹੈ, ਆਮ ਕਰਕੇ ਇਹ ਵੀ ਕਹਾਵਤ ਹੈ ਕਿ ਜਿਥੇ ਚਾਰ ਪੰਜਾਬੀ ਰਲ ਮਿਲ ਦੇ ਬਹਿੰਦੇ ਹਨ ਤੇ ਹਾਸਾ ਮਜ਼ਾਕ ਕਰਦੇ ਹਨ, ਉਥੇ ਮੇਲੇ ਵਰਗਾ ਮਹੌਲ ਆਪਣੇ ਆਪ ਹੀ ਬਣ ਜਾਂਦਾ ਹੈ। ਵਿਸ਼ੇਸ਼ ਤੌਰ `ਤੇ ਪੰਜਾਬਣਾਂ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾ ਸਾਵਣ ਜਾਂ ਸਾਊਣ ਦਾ ਮਹੀਨਾ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ।
ਨੇੜਲੇ ਪਿੰਡਾਂ ਦੀਆਂ ਲੜਕੀਆ ਦੋ ਜਾਂ ਤਿੰਨ ਪਿੰਡਾਂ ਦੀ ਕਿਸੇ ਸਾਂਝੀ ਜਗ੍ਹਾ, ਫਿਰਨੀ, ਜਠੇਰੇ ਜਾਂ ਹੋਰ ਕਿਸੇ ਸਕੂਲ ਆਦਿ ਦੀ ਖੁਲੀ ਗਰਾਉਡ ਵਿਚ ਜਾ ਕੇ ਮਨੋਰੰਜਨ ਕਰਦੀਆਂ ਹਨ, ਇਹਨਾ ਬੋਲੀਆਂ ਦਾ ਮੁੱਖ ਵਿਸ਼ਾ ਸਹੁਰੇ ਪਰਿਵਾਰ ਵਿਚ ਸੱਸ ਦੀਆਂ ਗੱਲਾਂ, ਸਹੁਰੇ, ਨਨਾਣਾ, ਪਤੀ ਦੇ ਸੁਭਾਅ ਦੇ ਸੁਭਾਅ ਦਾ ਵਖਿਆਨ ਅਹਿਮ ਹੁੰਦਾ ਹੈ।ਨਵਵਿਆਹੀਆਂ ਆਪਣੇ ਪੇਕੇ ਪਿੰਡ ਜਦ ਸਾਊਣ ਦਾ ਮਹੀਨਾ ਕੱਟਣ ਆਉਦੀਆਂ ਹਨ ਤੇ ਇਸ ਦੌਰਾਨ ਮਹੀਨੇ ਦੇ ਜਿੰਨੇ ਵੀ ਐਤਵਾਰ ਆਉਣ ਤੀਆਂ ਦਾ ਤਿਉਹਾਰ ਮਨਾਉਣਾ ਲਾਜਮੀ ਹੁੰਦਾ ਸੀ ਪਿੰਡਾ ਦੀਆਂ ਸਾਂਝੀਆਂ ਸੱਥਾਂ, ਬੋਹ, ਪਿੱਪਲ ਜਾਂ ਨਿੰਮ ਦਾ ਦਰੱਖਤ ਜਿੱਥੇ ਦੀ ਯੋਗ ਜਗਾ ਹੋਵੇ ਤੀਆਂ ਦਾ ਤਿਉਹਾਰ ਮਨਾਇਆ ਜਾਦਾ ਹੈ।ਬਿਨਾ ਕਿਸੇ ਸਾਜ਼ ਦੇ ਇਹਨਾ ਤੀਆਂ ਦਾ ਆਪਣਾ ਹੀ ਨਜਾਰਾ ਹੁੰਦਾ ਸੀ ਤੀਆਂ ਦੇਖਣ ਵਾਸਤੇ ਨਾਲ ਗਏ ਨਿੱਕੇ ਨਿੱਕੇ ਬੱਚੇ ਬੱਚੀਆਂ, ਚੌਲਾਂ ਦੇ ਦਾਣੇ, ਛੋਲੇ ਜਾ ਮੱਕੀ ਦੇ ਦਾਣੇ ਭੁੰਨਾ ਕੇ ਨਾਲ ਲੈ ਜਾਦੇ ਸਨ, ਬੱਚਿਆਂ ਦੀ ਇਹੀ ਖੁਰਾਕ ਹੁੰਦੀ ਸੀ ਤੇ ਇਸ ਵਿੱਚ ਹੀ ਬੱਚੇ ਆਨੰਦ ਮਹਿਸੂਸ ਕਰਦੇ ਹਨ।ਕਦੀ ਤੀਆਂ ਵਾਲੀ ਜਗ੍ਹਾ `ਤੇ ਕੁਲਫੀਆਂ, ਬਰਫ ਦੇ ਗੋਲੇ ਜਾਂ ਖਿਡਾਉਣਿਆਂ ਦੀਆਂ ਦੁਕਾਨਾਂ ਵਾਲੇ ਵੀ ਆ ਜਾਂਦੇ ਹਨ।ਬੋਲੀਆਂ ਵਿੱਚ ਏਨੀ ਗਰਮ ਹੁੰਦੀ ਸੀ ਕਿ ਹੱਲਾਸ਼ੇਰੀ ਦੇਣ ਵਾਸਤੇ ਗਿੱਧਾ ਪਾ ਰਹੀਆਂ ਕੁੜੀਆਂ ਕਹਿ ਉਠਦੀਆਂ ਕਿ ਹਾਰੀਂ ਨਾ ਮੁਟਿਆਰੇ ਗਿੱਧਾ ਹਾਰ ਗਿਆ।ਤੀਆਂ ਦੌਰਾਨ ਬੋਲਿਆ ਜਾਂਦਾ ਹੈ ਕਿ ਨੱਚਾਂ ਮੈ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ।ਇਹ ਸਾਰੀਆਂ ਖੁਸੀਆਂ ਵਿੱਚ ਵੀ ਪਿਆਰ ਸੀ, ਸਤਿਕਾਰ ਸੀ।ਪਰ ਮੌਜੂਦਾ ਪੀੜੀ ਇਹਨਾ ਗੱਲਾਂ ਤੋ ਕੋਹਾਂ ਦੂਰ ਜਾ ਚੁੱਕੀ ਹੈ।
ਪਿੰਡਾਂ ਵਿੱਚ ਹੁਣ ਤੀਆਂ ਨਹੀ ਲੱਗਦੀਆਂ, ਜੇਕਰ ਲੱਗਦੀਆਂ ਵੀ ਹਨ ਤਾਂ ਬਣਾਉਟੀ ਢੰਗ ਤਰੀਕੇ ਅਪਣਾਏ ਜਾਂਦੇ ਹਨ, ਤਸਵੀਰਾਂ ਤੇ ਖਬਰਾਂ ਤੱਕ ਹੀ ਇਸ ਦਾ ਮਕਸਦ ਹੁੰਦਾ ਹੈ।ਬਾਕੀ ਸੱਭਿਆਚਾਰ ਦੀ ਜਾਣਕਾਰੀ, ਪੁਰਾਤਨ ਰਸਮਾਂ ਤੇ ਰਿਵਾਜ਼ਾਂ ਬਾਰੇ ਨੌਜਵਾਨੀ ਕੋਈ ਬਹੁਤਾ ਧਿਆਨ ਨਹੀ ਦਿੰਦੀ।ਫੇਸ ਬੁੱਕ ਅਤੇ ਵਟਸਐਪ ਵਿਚ ਸਿਰ ਦੇ ਕੇ ਸਭਿਆਚਾਰ ਦੀ ਰਾਖੀ ਨਹੀ ਕੀਤੀ ਜਾ ਸਕਦੀ ਹੈ ਸ਼ਹਿਰਾਂ ਦੀਆਂ ਪਾਰਕਾਂ, ਕਮਿਊਨਿਟੀ ਹਾਲਾਂ ਜਾਂ ਕਿੱਟੀ ਪਾਰਟੀਆਂ ਵਿੱਚ ਮਨਾਇਆ ਸਾਉਣ ਦਾ ਮਹੀਨਾ, ਓਪਰਾਪਨ ਤਾਂ ਪੈਦਾ ਕਰੇਗਾ ਹੀ।ਸੋਸ਼ਲ ਮੀਡੀਆ ਇਸ ਵੇਲੇ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ।ਮੋਬਾਇਲ ਦੀ ਦੁਨੀਆਂ ਵਿੱਚ ਸਾਡੇ ਤਿਉਹਾਰ ਤੇ ਖਾਸ ਕਰਕੇ ਪੰਜਾਬੀਆਂ ਦੇ ਤਿਉਹਾਰ ਖਤਮ ਹੁੰਦੇ ਜਾ ਰਹੇ ਹਨ ਪੰਜਾਬਣਾਂ ਦਾ ਹਰਮਨ ਪਿਆਰਾ ਮਹੀਨਾ ਭਰ ਚੱਲਣ ਵਾਲਾ ਤਿਉਹਾਰ ਤੀਆਂ ਤਾਂ ਸਾਡੇ ਸੱਭਿਆਚਾਰ ਵਿਚੋਂ ਹੌਲੀ ਹੌਲੀ ਖਤਮ ਹੀ ਹੁੰਦਾ ਜਾ ਰਿਹਾ ਹੈ।ਅੱਜ ਦੀ ਨੌਜਵਾਨੀ ਪੀੜੀ ਭਾਵੇ ਵਿਦਸ਼ਾਂ ਵਿੱਚ ਜਾ ਕੇ ਗਲੀਆਂ ਜਾਂ ਪਾਰਕਾਂ ਵਿੱਚ ਤੀਆਂ ਦਾ ਤਿਉਹਾਰ ਮਨਾਉਦੀ ਹੈ, ਪਰ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਪੰਜਾਬਣਾਂ ਦਾ ਹਰਮਨ ਪਿਆਰਾ ਮਹੀਨਾ ਸਾਉਣ, ਪੰਜਾਬਣਾਂ, ਪੰਜਾਬ ਅਤੇ ਪੰਜਾਬੀ ਸਭਿਆਚਾਰ ਵਾਸਤੇ ਹਮੇਸ਼ਾਂ ਖੁਸ਼ੀਆਂ ਤੇ ਪਿਆਰ ਲੈ ਕੇ ਆਵੇ।

Narinder barnal

 

 

 

 

 
ਨਰਿੰਦਰ ਸਿੰਘ ਬਰਨਾਲ ਲੈਕਚਰਾਰ
ਸ ਸ ਸ ਸ ਭੁੱਲਰ (ਗੁਰਦਾਸਪੁਰ)
ਫੋਨ-95010 01303

Check Also

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ …

Leave a Reply