Monday, May 13, 2024

ਬੇਸਮਝ

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ ਕਰਨੈਲ ਸਿੰਘ ਨੇ।ਜਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਸਾਥ ਛੱਡ ਗਈ।ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟ ਸਨ।ਸਭ ਸਹੀ ਚੱਲ ਰਿਹਾ ਸੀ।ਬੱਚਿਆਂ ਦੇ ਬਿਜ਼ਨੈਸ ਵਿੱਚ ਜੇਕਰ ਕੋਈ ਊਚ ਨੀਚ ਹੋ ਜਾਂਦੀ ਤਾਂ ਤਜ਼ੱਰਬੇ ਦੇ ਆਧਾਰ `ਤੇ ਆਪਣੀ ਰਾਏ ਦੱਸਦਾ ਤਾਂ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈਸ ਬਾਰੇ।ਕਰਨੈਲ ਸਿੰਘ ਚੁੱਪਚਾਪ ਆਪਣੇ ਕਮਰੇ ‘ਚ ਆ ਸੋਚਣ ਲੱਗ ਪੈਂਦਾ ਕਿ ਜਿਹੜਾ ਆਦਮੀ ਆਪਣੇ ਬੱਚਿਆਂ ਦਾ ਰਾਹ ਦਸੇਰਾ ਬਣਿਆ ਰਿਹਾ, ਅੱਜ ਉਹ ਆਪਣੇ ਹੀ ਬੱਚਿਆਂ ਲਈ ਬੇਸਮਝ ਕਿਓਂ ? ਬੱਚੇ ਪਿਓ ਦੀਆਂ ਪ੍ਰਾਪਤੀਆਂ ਤੋਂ ਖ਼ੁਸ਼ ਨਹੀਂ ਸਨ ਲੱਗਦੇ ਅਤੇ ਨਾ ਹੀ ਕਦੇ ਉਹ ਇਸ ਮੁੱਦੇ `ਤੇ ਗੱਲ ਕਰਦੇ ਸਨ।ਅਜਿਹੇ ਹਾਲਾਤ ਤੋਂ ਪ੍ਰੇਸ਼ਾਨ ਕਰਨੈਲ ਸਿੰਘ ਨੂੰ ਹੁਣ ਆਪਣੀ ਕਾਬਲੀਅਤ `ਤੇ ਸ਼ੱਕ ਹੋ ਰਿਹਾ ਸੀ।

harminder-bhatt1

 

 

 

 

 

 

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ), ਸੰਗਰੂਰ।
ਸੰਪਰਕ -9914062205

Check Also

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ …

Leave a Reply