Sunday, September 8, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਸਮਝੋਤਾ ਕੀਤਾ

PPN27081417ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਕੈਲੀਫੋਰਨੀਆਂ, ਅਮਰੀਕਾ ਦੇ ਪ੍ਰੌਫੈਸਰ ਰਜਿੰਦਰ ਸਿੰਘ ਸੰਧੂ (ਰਿਟਾਇਰ) ਨਾਲ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ । ਇਸ ਮੌਕੇ ਰਜਿਸਟਰਾਰ ਪ੍ਰੋਫੈਸਰ (ਡਾ.) ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਏ. ਐੱਸ. ਸਿੱਧੂ, ਡਾਇਰੈਕਟਰ ਖੋਜ ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋਫੈਸਰ ਰੇਨੂੰ ਭਾਰਦਵਾਜ ਅਤੇ ਪ੍ਰੋਫੈਸਰ ਇੰਚਾਰਜ ਲੋਕ ਸੰਪਰਕ, ਡਾ. ਅਨੀਸ਼ ਦੂਆ ਹਾਜ਼ਿਰ ਸਨ।ਯੂਨੀਵਰਸਿਟੀ ਵੱਲੋਂ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਅਤੇ ਪ੍ਰੋਫੈਸਰ ਰਜਿੰਦਰ ਸਿੰਘ ਸੰਧੂ ਵੱਲੋਂ ਪ੍ਰੋਫੈਸਰ ਜਤਿੰਦਰ ਸਿੰਘ, ਮੁੱਖੀ ਮੌਲੀਕਿਊਲਰ ਬਿਆਲੌਜੀ ਅਤੇ ਬਾਓਕਮਿਸਟਰੀ ਵਿਭਾਗ ਨੇ ਇਸ ਸਮਝੌਤੇ ਦੇ ਦਸਤਖਤ ਕੀਤੇ। ਪ੍ਰੋ. ਬਰਾੜ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਵੱਖ-ਵੱਖ ਮੌਲੀਕਿਊਲਰ ਬਿਆਲੌਜੀ ਦੇ ਮਾਹਿਰਾਂ ਨੂੰ ਸੱਦਿਆਂ ਜਾਵੇਗਾ ਅਤੇ ਉਨਾਂ੍ਹ ਦੇ ਭਾਸ਼ਣ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਭਾਸ਼ਣਾਂ ਨਾਲ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਲਾਭ ਹੋਵੇਗਾ।ਇਸ ਸਮਝੌਤੇ ਅਧੀਨ ਪ੍ਰੋਫੈਸਰ ਰਜਿੰਦਰ ਸਿੰਘ ਸੰਧੂ ਵੱਲੋਂ ਪੰਜ ਲੱਖ ਰੁਪਏ ਦੀ ਰਾਸ਼ੀ ਯੂਨੀਵਰਸਿਟੀ ਦੇ ਅਕਾਉਂਟ ਵਿੱਚ ਜਮਾਂ੍ਹ ਕਰਵਾਈ ਗਈ ਹੈ ਅਤੇ ਇਸ ਤੋਂ ਮਿਲਣ ਵਾਲੇ ਵਿਆਜ ਨਾਲ ਇਹ ਭਾਸ਼ਨ ਅਤੇ ਸੈਮੀਨਾਰ ਕਰਵਾਏ ਜਾਣਗੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply