ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਬੂਥ ਕਮੇਟੀਆਂ ਦਾ ਗਠਨ – ਸੁਰਜੀਤ ਸਿੰਘ ਕੰਗ
ਰਈਆਫ਼ਤਰਸਿੱਕਾ, 30 ਅਗਸਤ (ਬਲਵਿੰਦਰ ਸੰਧੂਫ਼ ਕੰਵਲਜੀਤ ਜੋਧਾ ਨਗਰੀ) – ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਆਉਣ ਵਾਲੇ ਸਮੇ ਵਿੱਚ ਬੂਥ ਲੈਵਲ ਦੀਆਂ ਕਮੇਟੀਆਂ ਨੂੰ ਵਧੀਆ ਰੂਪ-ਰੇਖਾ ਦੇਣ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗ੍ਰਿਤ ਕਰਨ ਸਬੰਧੀ ਵਿਚਾਰ ਕੀਤੀ ਗਈ । ਇਸ ਮੌਕੇ ਕੰਗ ਨੇ ਸ੍ਰ: ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਅਤੇ ਨੌਜਵਾਨਾਂ ਦੀ ਸਾਰੀ ਦੇਖ-ਰੇਖ ਦੀ ਜਿੰਮੇਵਾਰੀ ਭਗਵੰਤ ਮਾਨ ਨੂੰ ਦਿੱਤੇ ਜਾਣ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਵਧਾਈ ਦਿੱਤੀ ਅਤੇ ਪਾਰਟੀ ਦੇ ਇਸ ਫੈਸਲੇ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਆਮ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਤੌਰ ਤੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਜਿਸ ਕਾਰਨ ਦਿਨ-ਬਾ-ਦਿਨ ਮਹਿੰਗਾਈ ਗਰੀਬ ਕਿਸਾਨਾਂ ਮਜਦੂਰਾਂ ਦਾ ਲੱਕ ਤੋੜ ਰਹੀ ਹੈ ਅਤੇ ਉਹਨਾਂ ਦੀ ਸਾਰ ਲੈਣ ਵਾਲੇ ਲੋਕਾਂ ਨੂੰ ਹਰ ਰੋਜ ਕਈ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਧ ਰਹੇ ਬਿਜਲੀ ਦੇ ਬਿੱਲ, ਬੱਸਾਂ ਦੇ ਕਿਰਾਏ, ਸਰਕਾਰ ਵੱਲਂ ਲਗਾਏ ਜਾ ਰਹੇ ਟੈਕਸਾਂ ਹੇਠ ਆਮ ਆਦਮੀ ਦੀ ਜਿੰਦਗੀ ਖਤਮ ਹੁੰਦੀ ਨਜਰ ਆ ਰਹੀ ਹੈ।ਇਸ ਦੀ ਮਿਸਾਲ ਪਿਛਲੇ ਸਮੇ ਵਿੱਚ ਕਿਸਾਨਾਂ ਵੱਲੋ ਬਹੁਤ ਹੀ ਜਿਆਦਾ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਕੇਸ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰਫ਼ਵਲੰਟੀਅਰ ਤਨਦੇਹੀ ਨਾਲ ਪਾਰਟੀ ਨੂੰ ਹਰ ਤਰ੍ਹਾਂ ਨਾਲ ਮਜਬੂਤ ਕਰਨ ਲਈ ਆਪਣਾ ਵੱਧ ਤੋ ਵੱਧ ਯੋਗਦਾਨ ਦੇਵੇਗਾ ਅਤੇ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਅਵਾਜ ਬਣ ਕੇ ਪੂਰੇ ਦੇਸ ਵਿੱਚ ਗੂੰਜੇਗੀ ।ਇਸ ਮੌਕੇ ਦਲਬੀਰ ਸਿੰਘ ਟੌਗ , ਗੁਰਮੀਤ ਕੌਰ, ਵਿਕਾਸ ਮੰਨਣ, ਰਵਿੰਦਰ ਸਿੰਘ ਭੱਟੀ, ਗੁਰਦਿਆਲ ਸਿੰਘ, ਅਨਿਲ ਕੁਮਾਰ, ਗੁਰਕੀਰਤ ਸਿੰਘ ਘਈ, ਕਰਤਾਰ ਸਿੰਘ, ਬਲਜੀਤ ਸਿੰਘ ਸ਼ਾਨ, ਬਲਦੇਵ ਸਿੰਘ ਪੰਨੂੰ ਆਦਿ ਹਾਜਰ ਸਨ।