Saturday, July 5, 2025
Breaking News

ਸਿਰਫ਼ ਐਫ਼.ਸੀ.ਆਈ ਹੀ ਨਹੀਂ, ਸਟੇਟ ਏਜੰਸੀਆਂ ਵੀ ਕਣਕ ਦੀ ਕਰਨ ਖਰੀਦ – ਛੀਨਾ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ RMS Chhinaਸੂਬੇ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸਿਰਫ਼ ਕੇਂਦਰੀ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ) ਹੀ ਕਿਉਂ, ਸਗੋਂ ਸੂਬੇ ਦੀਆਂ ਏਜੰਸੀਆਂ ਵੀ ਕਣਕ ਦੀ ਖਰੀਦ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਕਣਕ ਦੀ ਖਰੀਦ ਦੀ ਜ਼ਿੰਮੇਵਾਰੀ ਸਿਰਫ਼ ਕੇਂਦਰ ਸਰਕਾਰ ’ਤੇ ਨਹੀਂ ਸੁੱਟ ਸਕਦੀ, ਸਗੋਂ ਇਸ ਦੀਆਂ ਆਪਣੀਆਂ ਏਜੰਸੀਆਂ ਜਿਨ੍ਹਾਂ ’ਚ ਮਾਰਕਫੈਡ, ਪਨਸਪ, ਸਿਵਲ ਸਪਲਾਈ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਪੰਜਾਬ ਸਟੇਟ ਐਗਰੋ ਇੰਡਸਟਰੀਜ਼ ਆਦਿ ਹਨ, ਨੂੰ ਹਮੇਸ਼ਾਂ ਦੀ ਤਰ੍ਹਾਂ ਫ਼ਸਲਾਂ ਦੀ ਬਰਾਮਦਗੀ ਕਰਨੀ ਚਾਹੀਦੀ ਹੈ।
ਛੀਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਣਕ ਦੀ ਫਸਲ ਦੀ ਖਰੀਦ ਲਈ ਜ਼ਿੰਮੇਵਾਰੀ ਤੋਂ ਆਪਣਾ ਪਾਸਾ ਵੱਟਿਆ ਹੈ, ਜੋ ਕਿ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੀ ਕਿਰਸਾਨੀ ਜੋ ਕਿ ਪਹਿਲਾਂ ਹੀ ਭਰਪੂਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ’ਤੇ ਬੁਰਾ ਪ੍ਰਭਾਵ ਪਵੇਗਾ।ਕਿਸਾਨਾਂ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਬਾਰੇ ਚਿੰਤਾ ਪ੍ਰਗਟਾਉਂਦਿਆਂ ਸ: ਛੀਨਾ ਨੇ ਕਿਹਾ ਕਿ ਕਣਕ ਦੀ ਖਰੀਦ ਦੀ ਨੀਤੀ ਸਾਲਾਂ ਪੁਰਾਣੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਣਕ ਅਤੇ ਝੋਨੇ ਦਾ ਘੱਟੋ ਘੱਟ ਮੁੱਲ (ਐਮ.ਐਸ.ਪੀ) ਨਿਸ਼ਚਿਤ ਕੀਤਾ ਜਾਂਦਾ ਹੈ, ਜਿਸ ਉਪਰੰਤ ਕੇਂਦਰੀ ਅਤੇ ਸੂਬਾਈ ਏਜੰਸੀਆਂ ਬਰਾਮਦਗੀ ਸ਼ੁਰੂ ਕਰਦੀਆਂ ਹਨ।ਪੰਜਾਬ ਅਤੇ ਹਰਿਆਣਾ ਜੋ ਕਿ ਪ੍ਰਮੁੱਖ ਖਰੀਦ ਰਾਜਾਂ ’ਚ ਇਕ ਹਨ, ਦੀਆਂ ਏਜੰਸੀਆਂ ਖਾਸ ਕਰਕੇ ਖਰੀਦ ’ਚ ਵੱਡਾ ਹਿੱਸਾ ਪਾਉਂਦੀਆਂ ਹਨ ਤਾਂ ਕਿ ਜਿਣਸ ਨੂੰ ਸਟੋਰਾਂ ’ਚ  ਸੰਭਾਲ ਕੇ ਰੱਖਿਆ ਜਾ ਸਕੇ, ਜਿਸ ਦਾ ਉਹ ਕਿਰਾਇਆ ਵੀ ਵਸੂਲ ਕਰਦੀਆਂ ਹਨ।
ਛੀਨਾ ਨੇ ਕਿਹਾ ਕਿ ਹੁਣ ਕੈਪਟਨ ਸਰਕਾਰ ਦੁਆਰਾ ਮੀਟਿੰਗਾਂ ਕਰਕੇ ਇਹ ਕਹਿਣਾ ਕਿ ਸੂਬਾਈ ਏਜੰਸੀਆਂ ਉਤਪਾਦ ਨਹੀਂ ਚੁੱਕਣਗੀਆਂ ਕਿਸਾਨਾਂ ਨਾਲ ਚੋਖਾ ਮਜ਼ਾਕ ਹੋਵੇਗਾ।ਛੀਨਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕਣਕ ਦੀ ਵੱਧ ਤੋਂ ਵੱਧ ਸਮੇਂ ’ਤੇ ਖਰੀਦ ਕਰਨ ਲਈ ਆਪਣੇ ਸਾਰੇ 1,634 ਖਰੀਦ ਕੇਂਦਰਾਂ ਨੂੰ ਸਰਗਰਮ ਕਰਨਾ ਚਾਹੀਦਾ ਹੈ ਅਤੇ ਸਰਕਾਰੀ ਮਸ਼ੀਨਰੀ ਨੂੰ ਗਤੀਸ਼ੀਲ ਕਰਕੇ ਕਣਕ ਨਿਰਵਿਘਨ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply