Monday, December 23, 2024

ਡੀ.ਏ.ਵੀ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੁ) – ਭਾਰਤ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜਨੀਤੀ ਸ਼ਾਸਤਰ ਵਿਭਾਗ PUNJ2601201902ਡੀ.ਏ.ਵੀ ਕਾਲਜ ਵਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਪ੍ਰੋ. ਐਮ.ਆਰ ਚੋਪੜਾ ਸਾਬਕਾ ਮੁੱਖੀ ਰਾਜਨੀਤੀ ਸ਼ਾਸ਼ਤਰ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੁਮਾਰ ਅਤੇ ਸਹਾਇਕ ਪ੍ਰੋਫੈਸਰ ਡਾ. ਗੌਰਵ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਅਤੇ ਸ਼ਾਲ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ  ਕੀਤਾ  
ਪ੍ਰੋ. ਸੁਰਿੰਦਰ ਕੁਮਾਰ ਨੇ ਆਪਨੇ ਭਾਸ਼ਨ ਵਿਚ ਭਾਰਤ ਵਿਚ ਵੋਟ ਦੇ ਅਧਿਕਾਰ ਦੇ ਇਤਿਹਾਕ ਪਿਛੋਕੜ `ਤੇ ਚਾਨਣਾ ਪਾਇਆ ।ਉਹਨਾ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਪ੍ਰਾਪਤੀ ਲਈ ਆਜ਼ਾਦੀ ਘੁਲਾਟੀਆਂ ਵਲੋਂ ਦਿੱਤੇ ਗਏ ਬਲੀਦਾਨਾਂ ਦੀ ਯਾਦ ਕਰਾਉਂਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਨਿਰਪੱਖ ਰੂਪ ਵਿਚ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ।ਉਹਨਾ ਨੇ ਵਿਦੀਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ‘ਨੋ ਵੋਟਰ ਇਜ ਟੂ ਬੀ ਲੇਫਟ’ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਲਈ ਅਪੀਲ ਕੀਤੀ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ  ਵਿਦੀਆਰਥੀਆਂ ਨੂੰ ਆਪਣੇ ਅਧਿਕਾਰਾਂ ਅਤੇ ਕਰਤਵਾਂ ਪ੍ਰਤੀ ਜਾਗਰੁਕ ਰਹਿਣ ਲਈ ਪ੍ਰੇਰਿਤ ਕੀਤਾ।ਉਹਨਾ ਨੇ ਲੋਕਤੰਤਰਿਕ ਢਾਂਚੇ ਵਿਚ ਚੋਣਾਂ ਦੇ ਮਹੱਤਵ ਨੂੰ ਵੀ ਵਿਦਿਆਰਥੀਆਂ ਦੇ ਸਨਮੁਖ ਰੱਖਿਆ।
ਭਾਰਤ ਵਿੱਚ ਚੋਣ ਪ੍ਰਣਾਲੀ ਵਿਸ਼ੇ ਉਪਰ ਕਰਵਾਏ ਗਏ ‘ਜਨਤਕ ਭਾਸ਼ਨ ਮੁਕਾਬਲੇ’ ਵਿਚ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਬਾਰਾਂ ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਨੇ ਵੋਟ ਦੇ ਅਧਿਕਾਰ, ਚੋਣ ਕਮਿਸ਼ਨ ਦੀ ਭੂਮਿਕਾ, ਰਾਜਨੀਤੀ ਵਿਚ ਸੋਸ਼ਲ ਮੀਡਿਆ ਦੀ ਭੂਮਿਕਾ, ਭਾਰਤੀ ਰਾਜਨੀਤੀ ਦਾ ਅਪਰਾਧੀਕਰਨ, ਲੋਕਤੰਤਰ ਵਿਚ ਰਾਜਨੀਤਿਕ ਸਹਿਭਾਗਤਾ ਆਦਿ ਵਿਸ਼ਿਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।ਭਾਸ਼ਨ ਮੁਕਾਬਲੇ ਦਾ ਨਤੀਜਾ ਪ੍ਰੋ. ਚੋਪੜਾ ਵੱਲੋਂ ਐਲਾਨਿਆ ਗਿਆ ਅਤੇ ਵਿਜੇਤਾਵਾਂ ਨੂੰ ਇਨਾਮ ਵੀ ਵੰਡੇ ਗਏ।ਭਾਸ਼ਨ ਪ੍ਰਤਿਯੋਗਿਤਾ ਵਿਚ ਸ਼ੁਭਦੀਪ ਸਿੰਘ ਪਹਿਲੇ, ਆਕਾਸ਼ ਡਡਵਾਲ ਦੂਜੇ ਅਤੇ ਹੈਰੀ ਸ਼ਰਮਾ ਤੀਜੇ ਸਥਾਨ `ਤੇ ਰਹੇ।ਪ੍ਰੋ. ਸੁਰਿੰਦਰ ਕੁਮਾਰ ਨੇ ਅੰਤ `ਚ ਧੰਨਵਾਦ ਕੀਤਾ।  
ਇਸ ਮੌਕੇ ਡਾ. ਦਰਸ਼ਨਦੀਪ ਅਰੋੜਾ, ਡਾ. ਬੀ.ਬੀ. ਯਾਦਵ, ਪ੍ਰੋ. ਜੀ.ਐਸ.ਸਿਧੂ, ਡਾ. ਵਿਕਾਸ ਭਾਰਦਵਾਜ, ਡਾ. ਰਿਤੁ ਅਰੋੜਾ, ਡਾ. ਕਿਰਣ ਖੰਨਾ, ਡਾ. ਨੀਰਜ ਗੁਪਤਾ, ਪ੍ਰੋ. ਰਵੀ ਸ਼ਰਮਾ, ਡਾ. ਸੁਧੀਰ ਪਾਸੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply