ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਾਇਕ ਬਲਾਕ ਮੈਨੇਜਰ, ਲੇਖਾਕਾਰ, ਡਾਟਾ ਐਟਰੀ ਅਪਰੇਟਰ ਯੂਨੀਅਨ ਮਿਡ ਡੇ ਮੀਲ ਦਫਤਰੀ ਸਟਾਫ ਵੱਲੋ 7 ਸਤੰਬਰ 2014 ਨੂੰ ਇੱਕ ਬੈਠਕ ਕੀਤੀ ਗਈ , ਜਿਸ ਵਿੱਚ ਉਹਨਾਂ ਨੇ ਆਪਣੀਆਂ ਲੰਮੇ ਸਮੇ ਤੋਂ ਲਟਕ ਰਹੀਆਂ ਹੱਕੀ ਮੰਗਾਂ ਸਰਕਾਰ ਵੱਲੋ ਦਿੱਤੇ ਭਰੋਸੇ ਦੇ ਬਾਵਜੂਦ ਵੀ ਪੁਰਾ ਨਾ ਕਰਨ ਕਰਕੇ ਮਿਤੀ 13 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ ਢੀੱਡਸਾ ਦੇ ਹਲਕੇ ਸੰਗਰੂਰ ਵਿਖ ਸਾਂਤਮਈ ਰੋਸ ਪ੍ਰਦਰੂਨ ਕਰਨ ਅਤੇ ਧਰਨਾ ਦੇਣ ਦਾ ਐਲਾਨ ਕਰਕੇ ਸਰਕਾਰ ਦੀ ਲਾਰ੍ਹਾ ਲੱਪੇ ਦੀ ਨੀਤੀ ਖਿਲਾਫ ਵੱਡੇ ਸੰਘਰੂ ਦਾ ਅਗਾਜ ਕੀਤਾ ਹੈ, ਜਿਸ ਵਿੱਚ ਵੱਖ ਵੱਖ ਭਰਤਾਰੀ ਜਥੇਬੰਦੀਆਂ ਨੇ ਇਹਨਾਂ ਦੀ ਹਮਾਇਤ ਕਰਦੇ ਹੋਏ ਸਰਕਾਰ ਦੀ ਪੱਖ ਪਾਤ ਵਾਲੀ ਨੀਤੀ ਦੀ ਸਖਤ ਅਲੋਚਨਾ ਕਰਦੇ ਹੋਏ ਝੁਜਾਰੂ ਯੂਨੀਅਨ ਦਾ ਭਰਵਾਂ ਸਾਥ ਦੇਣ ਦਾ ਭਰੋਸਾ ਦਿਵਾਇਆ ਹੈ।
ਇਸ ਮੌਕੋ ਬੋਲਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸਰਮਾ, ਸੀਨੀਅਰ ਮੀਤ ਪ੍ਰਧਾਨ ਸ. ਨਿਰਮਲਜੀਤ ਸਿੰਘ ਅਤੇ ਸਕੱਤਰ ਸਵਰਾਜ ਸਿੰਘ ਨੇ ਦੱਸਿਆ ਕਿ ਮਾਨਯੋਗ ਸਿੱਖਿਆ ਮੰਤਰੀ ਵੱਲੋ ਰੋਪੜ ਰੈਲੀ ਦੀ ਮੀਟਿੰਗ ਤੋ ਬਾਅਦ ਇਹਨਾ ਨੂੰ ਭਰੋਸਾ ਦਿੱਤਾ ਸੀ ਇਹਨਾਂ ਨਾਲ ਹੋਈ ਨਾਇਨਸਾਫੀ ਦਾ ਇਨਸਾਫ ਇਹਨਾਂ ਨੂੰ ਹੋਰ ਦਫਤਰੀ ਮੁਲਾਜਮਾਂ ਵਾਂਗ ਗ੍ਰੇਡ ਪੇਅ ਦੇ ਕੇ ਕੀਤਾ ਜਾਵੇਗਾ, ਜਿਸ ਦੌਰਾਨ ਸਿੱਖਿਆ ਵਿਭਾਗ ਦੇ ਦੱਸਣ ਮੁਤਾਬਕ ਇਹਨਾ ਦੀ ਰੈਗੂਲਰ ਗ੍ਰੇਡ ਪੇਅ ਦੀ ਫਾਇਲ ਵਿੱਤ ਵਿਭਾਗ ਪੰਜਾਬ ਨੂੰ ਭੇਜੀ ਗਈ ਸੀ, ਪਰ ਲਗਭਗ ਤਿੰਨ ਮਹੀਨੇ ਬੀਤ ਜਾਣ ਤੋ ਬਾਅਦ ਵੀ ਫਾਇਲ ਵਿੱਤ ਵਿਭਾਗ ਵਿੱਚ ਹੀ ਚੱਕਰ ਕੱਢ ਰਹੀ ਹੈ ਜਿਸ ਨੂੰ ਪਾਸ ਕਰਨ ਜਾਂ ਕਰਵਾਉਣ ਦੀ ਜਿੰਮੇਵਾਰੀ ਦੋਹਾਂ ਵਿਭਾਗਾਂ ਚੋ ਕੋਈ ਵੀ ਨਹੀ ਲੈ ਰਿਹਾ, 2 ਸਤੰਬਰ ਨੂੰ ਮਾਨਯੋਗ ਸਿੱਖਿਆ ਮੰਤਰੀ ਵੱਲੋ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਲਈ ਗਈ ਜਿਸ ਦੌਰਾਨ ਉਹਨਾ ਇਹਨਾਂ ਦੀਆਂ ਮੰਗਾਂ ਤੋ ਪੱਲਾ ਝਾੜਦੇ ਹੋਏ ਫਿਰ ਤੋ ਫੰਡਾਂ ਦੀ ਘਾਟ ਹੋਣ ਦਾ ਰਾਗ ਅਲਾਪਿਆ ਅਤੇ ਆਪਣੇ ਹੀ ਕੀਤੇ ਵਾਇਦੇ ਤੋ ਸਿਰਕਦੇ ਨਜਰ ਆਏ, ਆਪਣੀ ਪੱਕੀ ਜੁਬਾਨ ਕਾਰਨ ਜਾਣੇ ਜਾਂਦੇ ਸਿੱਖਿਆ ਮੰਤਰੀ ਵੀ ਆਪਣੀ ਜੁਬਾਨ ਤੋ ਤਿਲ੍ਹਕਦੇ ਨਜਰ ਆਏ ਜਿਸ ਤੋ ਪਰੂੇਾਨ ਹੋ ਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਦੀ ਬਦਲੂ ਨੀਤੀ ਖਿਲਾਫ ਤਿੱਖੇ ਸੰਘਰੂ ਦਾ ਐਲਾਨ ਕੀਤਾ ਜਿਸ ਵਿੱਚ ਪਹਿਲੀ ਰੈਲੀ ਸੰਗਰੂਰ, ਅਗਲੀ ਰੈਲੀ ਰੋਪੜ ਵਿਖੇ ਉਸ ਤੋਂ ਬਾਅਦ ਡੀ.ਜੀ.ਐਸ.ਈ. ਦਫਤਰ ਮੋਹਾਲੀ ਵਿਖੇ ਰੈਲੀ ਤੋਂ ਬਾਅਦ ਪਰਿਵਾਰਾਂ ਸਮੇਤ ਮਰਨ ਵਰਤ ਵਿੱਢਿਆ ਜਾਵੇਗਾ, ਇਹ ਆਪਣੀ ਕਾਲੀ ਦਿਵਾਲੀ ਡੀ.ਜੀ.ਐਸ.ਈ. ਦਫਤਰ ਮੋਹਾਲੀ ਸਾਹਮਣੇ ਪਰਿਵਾਰਾਂ ਸਮੇਤ ਕੋਈ ਵੱਡੀ ਕੁੁਰਬਾਨੀ ਦੇ ਕੇ ਵੀ ਮਨਾ ਸਕਦੇ ਹਨ, ਜਿਕਰਯੋਗ ਹੈ ਕਿ 2 ਸਤੰਬਰ ਦੀ ਮੀਟਿੰਗ ਦੌਰਾਨ ਜਾਹਰ ਹੋਇਆ ਕਿ ਡੀ.ਜੀ.ਐਸ.ਈ. ਸਾਹਬ ਦੀ ਇਹਨਾ ਪ੍ਰਤੀ ਮੰਦ ਭਾਵਨਾ ਵੀ ਨਿਰਾੂਾ ਦਾ ਵੱਡਾ ਕਾਰਨ ਹੈ। ਇਸ ਮੌੌਕੇ ਯੂਨੀਅਨ ਦੇ ਹੋਰ ਨੁਮਾਇਦੇ ਸ੍ਰੀ ਮਨੋਜ ਜੋਗਾ, ਦਵਿੰਦਰ ਸਿੰਘ, ਅੂੋਕ ਕਮਾਰ, ਤੇਜਿੰਦਰ ਸਿੰਘ, ਵਿਜੇ ਕੁਮਾਰ, ਮੈਡਮ ਗੀਤਾਂਜਲੀ , ਮੈਡਮ ਗਾਇਤਰੀ, ਮੈਡਮ ਹਰਮੀਤ ਕੌਰ, ਰਾਜੂੇ ਵਾਟਸ, ਸਰਵਨ ਸਿੰਘ, ਮਿੰਟੂ, ਰਾਜਪਾਲ, ਅਤੇ ਹੋਰ ਬਹੁਤ ਸਾਰੇ ਸਹਾਇਕ ਬਲਾਕ ਮੈਨੇਜਰ, ਲੇਖਾਕਾਰ ਅਤੇ ਡਾਟਾ ਐਟਰੀ ਅਪ੍ਰੇਟਰ ਸਾਮਿਲ ਹੋਏ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਸਰਕਾਰ ਤੋਂ ਆਪਣਾ ਹੱਕ ਲੈਣ ਲਈ ਸੰਘਰੂ ਦੇ ਸੀਖਰ ਤੱਕ ਜਾਣਗੇ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …