ਟਕਸਾਲ ਬਾਣੀ ਤੇ ਬਾਣੇ ਦੇ ਪ੍ਰਸਾਰ ਦਾ ਵੱਡਾ ਕੇਂਦਰ – ਸਿਰਸਾ
ਨਵੀ ਦਿੱਲੀ, 7 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਮਦਮੀ ਟਕਸਾਲ (ਜੱਥਾ-ਭਿੰਡਰਾਂ) ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਵਲੋ ਇਥੇ ਦੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਬੀਤੇ 7 ਦਿਨਾ ਤੋ ਕੀਤੀ ਜਾ ਰਹੀ ਪਵਿੱਤਰ ਹੁਕਮਨਾਮੇ ਦੀ ਕਥਾ ਅਤੇ ਲੜੀਵਾਰ ਕਥਾ ਵਿਚਾਰਾ ਦੇ ਸਮਾਪਤੀ ਮੋਕੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਉਚੇਚੇ ਤੋਰ ਤੇ ਉਹ?ਨਾ ਨੂੰ ਸਨਮਾਨਿਤ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ ਨੇ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਪਾਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ੀਸ ਸਦਕਾ ਸੰਤ ਅਤੇ ਸਿਪਾਹੀ ਦੇ ਸੁਮੇਲ ਦੇ ਨਿਭਾਏ ਗਏ ਪੰਥਕ ਫ਼ਰਜ ਤੋ ਪ੍ਰੇਰਨਾ ਲਿੰਦੇ ਹੋਏ ਟਕਸਾਲ ਦੇ 14ਵੇ ਮੁੱਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਤੱਕ ਟਕਸਾਲ ਮੁੱਖੀਆ ਵਲੋ ਮਰਿਯਾਦਾ ਦੀ ਰਾੱਖੀ ਲਈ ਦਿਤੀਆ ਗਇਆ ਕੁਰਬਾਨੀਆਂ ਨੂੰ ਵੀ ਅਨਮੋਲ ਦਸਿਆ।
ਜੀ. ਕੇ ਨੇ ਬਾਬਾ ਹਰਨਾਮ ਸਿੰਘ ਵਲੋ ਕੱਥਾ ਵਿਚਾਰਾਂ ਦੋਰਾਨ 32 ਸਾਲ ਬਾਅਦ ਦਿੱਲੀ ਕਮੇਟੀ ਦੀ ਸਟੇਜ ਤੇ ਕੱਥਾ ਕਰਨ ਦੀ ਦਿਤੀ ਗਈ ਜਾਨਕਾਰੀ ਤੇ ਆਪਣੇ ਪ੍ਰਤਿਕਰਮ ਵਿੱਚ ਸਾਫ਼ ਕੀਤਾ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਸਮਰਪਿਤ ਅਤੇ ਪੰਥ ਦੀ ਗੱਲ ਕਰਨ ਵਾਲੇ ਕਿਸੇ ਵੀ ਪ੍ਰਚਾਰਕ ਜਾਂ ਕੀਰਤਨੀਏ ਨੂੰ ਪਿਛਲੇ ਪ੍ਰਬੰਧਕਾ ਦੀ ਤਰਾਂ ਪ੍ਰਚਾਰ ਤੋ ਨਹੀ ਰੋਕਿਆ ਜਾਵੇਗਾ। ਉਹਨਾ ਨੇ ਸ਼੍ਰੋਮਣੀ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਵਲੋ ਖੁਲ ਕੇ 12 ਸਾਲ ਤੇ ਸ਼੍ਰੋਮਣੀ ਕੀਰਤਨੀਏ ਭਾਈ ਬਲਬੀਰ ਸਿੰਘ ਵਲੋ ਦਸਮ ਦੀ ਬਾਣੀ ੫ ਸਾਲ ਦੇ ਵਕਫੇ ਬਾਅਦ ਕਮੇਟੀ ਦੀ ਸਟੇਜ ਤੋ ਪੜ੍ਹਨ ਦੇ ਦਿਤੇ ਗਏ ਹਵਾਲੇ ਨੂੰ ਵੀ ਸੰਗਤਾ ਨਾਲ ਸਾਂਝਾ ਕੀਤਾ।ਜੀ.ਕੇ. ਨੇ ਟਕਸਾਲ ਨੂੰ ਪੰਥਕ ਪ੍ਰਚਾਰ ਦਾ ਵੱਡਾ ਮੁੱਢ ਵੀ ਦਸਿਆ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਟਕਸਾਲ ਨੂੰ ਗੁਰਮਿਤ ਦੀ ਨਰਸਰੀ ਦਸਦੇ ਹੋਏ ਟਕਸਾਲ ਨੂੰ ਵੱਖਵਾਦੀਆਂ ਨਾਲ ਜੋੜਨ ਦੇ ਸਾਮਹਣੇ ਨਜਰ ਆ ਰਹੇ ਨਵੇ ਰੁਝਾਨਾਂ ਨੂੰ ਵੀ ਗਲਤ ਕਿਹਾ। ਸਿਰਸਾ ਨੇ ਕਿਹਾ ਕਿ ਟਕਸਾਲ ਬਾਣੀ ਤੇ ਬਾਣੇ ਦੇ ਪ੍ਰਸਾਰ ਦਾ ਵਡਾ ਕੇੰਦਰ ਹੈ, ਤੇ ਲੋੜ ਹੋਣ ਤੇ ਟਕਸਾਲ ਦੇ ਆਗੂਆਂ ਵਲੋ ਦਿਤੀਆਂ ਗਈਆਂ ਸ਼ਹੀਦੀਆਂ ਨੂੰ ਕਦੇ ਵੀ ਅਣਗੋਲੇ ਨਹੀ ਕੀਤਾ ਜਾ ਸਕਦਾ। ਇਸ ਮੋਕੇ ਬਾਬਾ ਖਾਲਸਾ ਦੇ ਨਾਲ ਹੀ ਭਾਈ ਜਸਬੀਰ ਸਿੰਘ ਰੋੜੇ, ਸਾਬਕਾ ਜੱਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਤੇ ਟਕਸਾਲ ਦੇ ਹੋਰ ਪਤਵੰਤੇ ਆਗੂਆਂ ਨੂੰ ਵੀ ਕਮੇਟੀ ਵਲੋ ਸਨਮਾਨਿਤ ਕੀਤਾ ਗਿਆ। ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲ?ਮੋਹਨ ਸਿੰਘ ਅਤੇ ਅਕਾਲੀ ਆਗੂ ਹਰਚਰਨ ਸਿੰਘ ਗੁਲਸ਼ਨ ਵੀ ਇਸ ਮੋਕੇ ਮੋਜੂਦ ਸਨ।