ਨਵੀਂ ਦਿੱਲੀ 7 ਸਤੰਬਰ (ਅੰਮ੍ਰਿਤ ਲਾਲ ਮੰਨਣ)- – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੇਸ ਕਲੱਬ ਆਫ਼ ਇੰਡੀਆ ਵਲੋ ਬੇਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਂਸੀਟਿਯੂਸਨ ਕਲੱਬ, ਰਫ਼ੀ ਮਾਰਗ ਤੇ ਹੋਏ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੋਰਾਨ ਲੋਕਸਭਾ ਮੈਂਬਰ ਤੇ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ, ਵਧੀਕ ਸੋਲਿਸਟਰ ਜਰਨਲ ਆਫ਼ ਇੰਡੀਆ ਬੀਬੀ ਪਿੰਕੀ ਅਨੰਦੁ ਅਤੇ ਸਾਬਕਾ ਐਮ.ਐਲ.ਐ. ਕਰਣ ਸਿੰਘ ਤੰਵਰ ਵਲੋ ਸ਼ਾਲ ਤੇ ਯਾਦਗਾਰੀ ਚਿਨ੍ਹ ਦੇਕੇ ਸਨਮਾਨਿਤ ਕਰਨ ਮੋਕੇ ਕਲੱਬ ਦੀ ਜਰਨਲ ਸਕਤਰ ਬੀਬੀ ਅੰਜਲੀ ਭਾਟੀਆ ਨੇ ਪਰਮਿੰਦਰ ਵਲੋ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਮੁੱਖੀ ਦੇ ਤੋਰ ਤੇ ਨਿਬਾਹੀ ਗਈ ਉਸਾਰੂ ਭੂਮੀਕਾ ਅਤੇ ਨਿਸ਼ਕਾਮ ਸਮਰਪਣ ਭਾਵਨਾ ਨੂੰ ਵੀ ਯਾਦ ਕੀਤਾ।
ਆਪਣੇ ਪਰਵਾਰਿਕ ਮੈਬਰਾਂ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿ`ਤ ਅਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨਾਲ ਸਨਮਾਨ ਪ੍ਰਾਪਤ ਕਰਨ ਗਏ ਪਰਮਿੰਦਰ ਨੇ ਇਸ ਸੇਵਾ ਨੂੰ ਸੋਪਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਰਨਲ ਸਕਤਰ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਪਾਰਟੀ ਲਾਇਨ ਅਤੇ ਗੁਰਮਿਤ ਸਿਧਾਂਤਾ ਨੂੰ ਮੁੱਖ ਰਖਕੇ ਆਪਣੇ ਵਲੋ ਕੀਤੇ ਗਏ ਕਾਰਜਾ ਨੂੰ ਇਸ ਸਨਮਾਨ ਰਾਹੀ ਮਾਨਤਾ ਮਿਲਣ ਦੀ ਗੱਲ ਵੀ ਉਹ੍ਨਾ ਕੀਤੀ। ਕੇੰਦਰ ਸਰਕਾਰ ਦੇ ਵੱਖ-ਵੱਖ ਅਦਾਰਿਆ, ਦਿੱਲੀ ਸਰਕਾਰ ਦੇ ਅਦਾਰਿਆ ਅਤੇ ਦਿੱਲੀ ਵਿਚਲੇ ਬਾਹਰਲੇ ਸੂਬਿਆ ਦੇ ਮੁੱਖ ਦਫਤਰਾਂ ਦੇ ਜਨਸੰਪਰਕ ਮੁੱਖੀਆ ਦੇ ਬਰਾਬਰ ਦਿੱਲੀ ਕਮੇਟੀ ਦੇ ਜਨਸੰਪਰਕ ਨੂੰ ਵੀ ਕਲੱਬ ਵਲੋ ਤਵ੍ਜੋ ਦੇਣ ਤੇ ਪਰਮਿੰਦਰ ਨੇ ਖੁਸ਼ੀ ਜਾਹਿਰ ਕਰਦੇ ਹੋਏ ਭਵਿੱਖ ‘ਚ ਵੀ ਮੀਡੀਆ ਦੇ ਉਚ ਮਾਪਦੰਡਾ ਤੇ ਖਰਾ ਉਤਰਨ ਦਾ ਵੀ ਭਰੋਸਾ ਦਿਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …