Friday, July 11, 2025

ਸ਼੍ਰੀਮਤੀ ਨਿਰਮਲਾ ਜਿਆਣੀ ਨੇ ਵਿਧਵਾਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

PPN010301
ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਸਥਾਨਕ ਪੁਰਾਣੀ ਦਾਣਾ ਮੰਡੀ ‘ਚ ਵਿਧਵਾ ਔਰਤਾਂ ਨੂੰ ਸਹਾਇਤਾ ਵਜੋਂ ਸਿਹਤ ਮੰਤਰੀ ਸ਼੍ਰੀ ਸਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਾ ਜਿਆਣੀ ਵਲੋਂ  ੫੫ ਸਿਲਾਈ ਮਸੀਨਾਂ ਮੰਡੀ ਲਾਧੂਕਾ ਅਤੇ 12 ਸਿਲਾਈ ਮਸੀਨਾਂ ਬਸਤੀ ਚੰਡੀਗੜ ਦੀਆਂ ਵਿਧਵਾ ਔਰਤਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ‘ਤੇ ਸ਼੍ਰਮਤੀ ਜਿਆਣੀ ਨੇ ਕਿਹਾ ਕਿ ਜਿਹੜੀਆ ਔਰਤਾਂ ਨੂੰ ਸਿਲਾਈ ਮਸੀਨਾਂ ਨਹੀ ਮਿਲੀਆਂ ਉਨਾਂ ਨੂੰ ਵੀ ਜਲਦੀ ਮਸੀਨਾਂ ਦੇ ਦਿੱਤੀਆਂ ਜਾਣਗੀਆ। ਉਨਾਂ ਕਿਹਾ ਕਿ ਔਰਤਾਂ ਸਿਲਾਈ ਕਰਕੇ ਆਪਣਾ ਗੁਜਾਰਾ ਚਲਾ ਸਕਦੀਆਂ ਹਨ। ਇਸ ਮੌਕੇ ‘ਤੇ ਮੈਡਮ ਮਨਪ੍ਰੀਤ ਗਰੇਵਾਲ, ਸਰਪੰਚ ਜਗਜੀਤ ਸਿੰਘ ਰੋਮੀ, ਗੁਰਮੀਤ ਸਿੰਘ ਕਾਠਪਾਲ ਮੈਬਰ, ਦਰਸਨ ਲਾਲ ਮੈਂਬਰ, ਰਿੰਕੀ ਜੁਲਾਹਾ, ਲਾਡਾ ਅਸੀਜਾ, ਨੀਟਾ, ਮਹਿੰਦਰ ਸਿੰਘ, ਪੰਮਾ ਕੰਬੋਜ ਮੈਬਰ, ਤਰਸੇਮ ਜੁਲਾਹਾ ਮੰਡੀ ਲਾਧੂਕਾ ਦੇ ਮੀਡੀਆ ਸੈਲ ਦੇ ਪ੍ਰਧਾਨ, ਸੁਖਦੇਵ ਸਿੰਘ, ਨਰੇਸ ਕਟਾਰੀਆਂ, ਅਸੋਕ ਗਲਾਟੀ, ਹਰਵਿੰਦਰ ਸਿੰਘ, ਪ੍ਰੇਮ ਕੁਮਾਰ ਬੱਟੀ ਸਾਬਕਾ ਸਰਪੰਚ, ਅਜੇ ਕੁੱਕੜ, ਰਾਕੇਸ਼ ਛਾਬੜਾ, ਰਾਜੀਵ ਕੰਬੋਜ ਆਦਿ ਮਾਜੂਦ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply