ਉਤਰੀ ਭਾਰਤ ਦੀਆਂ ਯੂਨੀਵਰਸਿਟੀਆ ਵਿਚੋਂ 7ਵੇਂ ਰੈਂਕ `ਤੇ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ 15 ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ।ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਅਤੇ ਵਿਦਿਆਕ ਅਦਾਰਿਆ ਦੇ `ਦਾ ਵੀਕ-ਹੰਸਾ ਰਿਸਰਚ ਬੈਸਟ ਯੂਨੀਵਰਸਿਟੀ ਸਰਵੇ 2019` ਵੱਲੋਂ ਕਰਵਾਏ ਗਏ ਸਰਵੇ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਹੁ – ਅਨੁਸ਼ਾਸਨੀ ਯੂਨੀਵਰਸਿਟੀ ਵਿਚੋ 14ਵਾਂ ਸਥਾਨ ਪ੍ਰਾਪਤ ਹੋਇਆ ਹੈ ਜੋ 2018 ਵਿਚ 20ਵਾਂ ਸੀ।ਉਤਰੀ ਭਾਰਤ ਦੀਆਂ 10 ਚੋਟੀ ਦੀਆਂ ਯੂਨੀਵਰਸਿਟੀਆ ਵਿਚੋਂ 7ਵੇਂ ਸਥਾਨ ਤੇ ਰਹਿਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਉਤਰੀ ਭਾਰਤ ਦੀ ਕੈਟਾਗਰੀ-1 ਯੂਨੀਵਰਸਿਟੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 1000 ਅੰਕਾਂ ਵਿਚੋ 457 ਅੰਕ ਪ੍ਰਾਪਤ ਕਰਦੇ ਹੋਏ ਦੇਸ਼ ਦੀਆਂ 15 ਸਿਰਮੋਰ ਯੂਨੀਵਰਸਿਟੀਆਂ ਵਿਚ ਇਹ ਮਾਣ ਹਾਸਲ ਕੀਤਾ ਹੈ।ਇਸ ਪ੍ਰਾਪਤੀ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿਚ ਖੁਸ਼ੀ ਦਾ ਮਾਹੋਲ ਹੈ। ਫੈਕਲਟੀ ਮੈਂਬਰਾਂ ਵੱਲੋ ਇਸ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਉਚੇਰੀ ਸਿੱਖਿਆ ਦੇ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਹੋਰ ਵੀ ਉੱਚਾ ਹੋਇਆ ਹੈ ਜਦੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ 50 ਸਾਲਾ ਸਥਾਪਨਾ ਦਿਵਸ ਨੂੰ ਧੂਮ ਧਾਮ ਨਾਲ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾ ਰਹੀ ਹੈ।
ਉਪ-ਕੁਲਪਤੀ ਪ੍ਰੋ: ਜਸਪਾਲ ਿਿਸੰਘ ਸੰਧੂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਹੁ-ਅਨੁਸ਼ਾਸਨੀ ਯੂਨੀਵਰਸਿਟੀ ਵਿਚ 14ਵਾਂ ਰੈਂਕ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਅਕਾਦਮਿਕ ਵਰ੍ਹੇ ਵਿਚ ਬਹੁਤ ਸਾਰੇ ਨਵੇਂ ਲੋੜੀਂਦੇ ਕੋਰਸ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋ ਨਵੇਂ ਕੋਰਸਾਂ ਵਿਚ ਪੱਤਰਕਾਰੀ ਅਤੇ ਜਨ ਸੰਚਾਰ ਅਤੇ ਖੇਤੀਬਾੜੀ ਵਿਭਾਗ ਯੂਨੀਵਰਸਿਟੀ ਕੈਂਪਸ ਵਿਖੇ ਇਸ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ।ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਡਿਊਲ ਡਿਗਰੀ ਵੀ ਸ਼ੁਰੂ ਕੀਤੇ ਜਾਣ ਦਾ ਵਿਚਾਰ ਹੈ ਜਿਸ ਅਧੀਨ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੋਤੇ ਕੀਤੇ ਜਾਣਗੇ ਅਤੇ ਕੀਤੇ ਵੀ ਗਏ ਹਨ।ਉਹਨਾਂ ਯੂਨੀਵਰਸਿਟੀ ਦੀ ਵਧੀਆਂ ਰੈਂਕਿੰਗ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਸਿਰ ਸਜਾਇਆ ਹੈ।
ਉਹਨਾਂ ਦੱਸਿਆ ਕਿ ਇਹ ਰੈਂਕਿੰਗ ਸੁਮੱਚੇ ਭਾਰਤ ਦੇ ਉਚੇਰੀ ਸਿੱਿਖਆ ਦੇ ਵਿਦਿਅਕ ਅਦਾਰਿਆ ਵਿਚ `ਦਾ ਵੀਕ-ਹੰਸਾ ਰੀਸਰਚ ਬੈਸਟ ਯੂਨੀਵਰਸਿਟੀ ਸਰਵੇ 2019` ਵੱਲੋਂ ਕਰਵਾਈ ਗਈ ਹੈ।ਇਸ ਵਿਚ ਉਹ ਸਾਰੀਆ ਯੂਨੀਵਰਸਿਟੀਆਂ ਅਤੇ ਉਚੇਰੀ ਸਿੱਖਿਆ ਦੇ ਵਿਦਿਅਕ ਅਦਾਰੇ ਸ਼ਾਮਲ ਕੀਤੇ ਗਏ ਸਨ, ਜਿੰਨ੍ਹਾਂ ਨੂੰ ਯੂ ਜੀ ਸੀ ਵੱਲੋਂ ਮਾਨਤਾ ਪ੍ਰਾਪਤ ਅਤੇ ਬਹੁ ਅਨੁਸ਼ਾਸਨੀ ਪੋਸਟ ਗ੍ਰੈਜੂਏਟ ਕੋਰਸ ਚੱਲ ਰਹੇ ਹਨ।ਜਿੰਨ੍ਹਾਂ ਕੋਰਸਾਂ ਦੇ ਤਿੰਨ ਬੈਚਾਂ ਦੇ ਕੋਰਸ ਮੁੰਕਮਲ ਹੋਏ ਸਨ।ਸੁਰੂ ਵਿਚ ਦੇਸ਼ ਦੇ 18 ਸ਼ਹਿਰਾਂ ਵਿਚ 231 ਵਿਦਿਆ ਮਾਹਿਰਾਂ ਵੱਲੋਂ ਇਹ ਸਰਵੇ ਕਰਵਾਇਆ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ 20 ਰੈਂਕ ਤੱਕ ਯੂਨੀਵਰਸਿਟੀਆਂ ਦੇ ਨਾਂ ਨਾਮਜਦ ਕਰਨ।ਸਹੀ ਡਾਟਾ ਇੱਕਠਾ ਕਰਨ ਲਈ ਵੈਬਸਾਈਟ ਜਰੀਏ 570 ਤੋਂ ਵੱਧ ਯੂਨੀਵਰਸਿਟੀਆ ਨੂੰ ਸ਼ਾਮਲ ਕੀਤਾ ਗਿਆ। ਇਸ ਸੰਬੰਧੀ ਇਸਿਤਹਾਰ ਵੀ ਪ੍ਰਕਾਸਿਤ ਕੀਤੇ ਗਏ ਤਾਂ ਜੋ ਵੱਧ ਵੱਧ ਯੂਨੀਵਰਸਿਟੀਆ ਇਸ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਣ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੇ ਸਾਰੇ ਵਿਦਿਆਕ ਅਦਾਰਿਆ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 81ਵਾਂ ਰੈਂਕ ਪ੍ਰਾਪਤ ਹੋਇਆ ਸੀ, ਜੋ ਕਿ ਪਿਛਲੇ ਸਾਲ 86ਵਾਂ ਰੈਂਕ ਸੀ।ਇਹ ਰੈਕਿੰਗ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ 2019 (ਐਨ.ਆਈ.ਆਰ.ਐਫ) ਵੱਲੋਂ ਬੜੇ ਸਖ਼ਤ ਮੁਕਾਬਲੇ ਜਿਸ ਵਿਚ ਸਿੱਖਿਆ, ਖੋਜ, ਪਲੇਸਮੈਟ, ਅਭਿਆਸਾਂ, ਦੂਜਿਆ ਲੋਕਾਂ ਦੀ ਧਾਰਨਾ, ਗ੍ਰੈਜੂਏਸ਼ਨ ਆਦਿ ਦੇ ਨਤੀਜਿਆਂ ਦੇ ਮਾਪਦੰਡਾਂ ਨੂੰ ਅਧਾਰ ਬਣਾ ਕੇ ਕੀਤੀ ਗਈ ਸੀ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …