Friday, July 4, 2025
Breaking News

ਡੀ.ਏ.ਵੀ ਕਾਲਜ `ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ PUNJ2206201902`ਚ ਅੱਜ ਕਾਲਜ ਦੇ ਅਧਿਅਪਕਾਂ,  ਵਿਦਿਆਰਥੀਆਂ ਅਤੇ ਐਨ.ਐਸ.ਐਸ ਵਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਯੋਗ ਕੈਂਪ ਦਾ ਉਦਘਾਟਨ ਉਪਰੰਤ ਵਿਦਿਆਰਥੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਦਿਆਂ  ਕਿਹਾ ਦੀ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਲੰਬੀ ਉਮਰ ਤੱਕ ਤੰਦਰੁਸਤ ਰਹੇ ਤਾਂ ਸਾਨੂੰ ਰੋਜ਼ਾਨਾ ਯੋਗ ਕਰਨਾ ਹੋਵੇਗਾ।ਉਨ੍ਹਾਂ ਨੇ ਇਹ ਵੀ ਕਿਹਾ ਦੀ ਯੋਗ ਨਾਲ ਸਰੀਰ ਤੋਂ ਇਲਾਵਾ, ਦਿਮਾਗ ਅਤੇ ਆਤਮਾ ਤਿੰਨੇ ਚੁਸਤ ਰਹਿੰਦੇ ਹਨ।
             ਐਨ.ਐਸ.ਐਸ ਇੰਚਾਰਜ਼ ਡਾ. ਨੀਰਜਾ ਨੇ ਵਿਧਾਰਥੀਆਂ ਨੂੰ ਸਵੱਛ ਜੀਵਨ ਸ਼ੈਲੀ ਅਪਨਾਉਣ ਦੀ ਸਹੁੰ ਚੁੱਕਵਾਈ ਅਤੇ ਡਾ. ਨਵਦੀਪ ਅਤੇ ਸੰਜੇ ਵਲੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਅਭਿਆਸ ਵਾਲੀਆਂ ਕਿਰਿਆਵਾਂ ਵੀ ਸਿਖਾਈਆਂ।ਉਨਾਂ ਨੇ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਦੀਆਂ ਵੀ ਕੁੱਝ ਤਕਨੀਕਾਂ  ਦੱਸੀਆਂ ਤਾਂਕਿ ਉਨ੍ਹਾਂ ਨੂੰ ਮਨ ਦੀ ਇਕਾਗਰਤਾ ਹਾਸਲ ਕਰਨ `ਚ ਮਦਦ ਮਿਲ ਸਕੇ।ਇਸ ਮੌਕੇ ਪ੍ਰੋ. ਬਾਬੁਸ਼ਾ ਤਲਵਾਰ, ਪ੍ਰੋ. ਸਾਨਿਆ ਸਰੀਨ, ਪ੍ਰੋ. ਵਿਕਰਮ ਸ਼ਰਮਾ, ਪ੍ਰੋ. ਬਲਰਾਮ ਯਾਦਵ ਅਤੇ ਪ੍ਰੋ. ਵਿਭਾ ਚੋਪੜਾ ਆਦਿ ਵੀ ਮੌਜੂਦ ਰਹੇ।
 
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply