ਰਾਜ ਪੱਧਰ ਦੀਆਂ ਖੇਡਾਂ ਲਈ ਹੋਵੇਗੀ ਜਿਲ੍ਹਾ ਪੱਧਰ ਦੇ ਜੇਤੂਆਂ ਵਿਚੋਂ ਚੋਣ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਵੇਗਾ ਉਥੇ ਰਾਜ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ ਅਗੇਤੇ ਸਮਾਗਮ ਕਰਵਾਏ ਜਾ ਰਹੇ ਹਨ।ਇਸੇ ਹੀ ਲੜੀ ਤਹਿਤ ਖੇਡ ਵਿਭਾਗ ਵੱਲੋਂ ਵੱਖ ਵੱਖ ਟੂਰਨਾਮੈਂਟ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਮੀਟਿੰਗ ਦੌਰਾਨ ਜਿਲ੍ਹੇ ਦੇ ਅਧਿਕਾਰੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇਦਿਆਂ ਅਤੇ ਕੋੋਚਾਂ ਨੰੂ ਖੇਡ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਪੂਰੀ ਲਗਨ ਨਾਲ ਨੇਪੜੇ ਚਾੜਨ ਦੇ ਆਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੰੂ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਮੈਚ ਵੀ ਅੰਮਿ੍ਰਤਸਰ ਵਿਖੇ ਕਰਵਾਏ ਜਾਣਗੇ।ਉਹਨਾਂ ਨੇ ਦੱਸਿਆ ਕਿ ਜਲ੍ਹਿਆਵਾਲਾ ਬਾਗ ਸਾਕਾ ਦੇ 100 ਸਾਲ ਮੁਕੰਮਲ ਹੋੋਣ `ਤੇ ਫੈਡੇਰੈਸ਼ਨ ਗੋੋਲਡ ਕੱਪ ਵਾਲੀਬਾਲ ਮੁਕਾਬਲੇ ਵੀ 27 ਸਤੰਬਰ ਤੋ 3 ਅਕਤੂਬਰ 2019 ਨੰੂ ਅੰਮਿ੍ਰਤਸਰ ਵਿਖੇ ਕਰਵਾਏ ਜਾਣਗੇ।
ਢਿਲੋਂ ਨੇ ਕਿਹਾ ਕਿ ਸਬ-ਡਵੀਜਨ ਪੱਧਰ `ਤੇ 17 ਜੁਲਾਈ ਤੋਂ 27 ਜੁਲਾਈ 2019 ਤੱਕ ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) ਸਬ ਡਵੀਜਨ ਅੰਮ੍ਰਿਤਸਰ -1 ਵਿੱਚ ਬੰਡਾਲਾ ਵਿਖੇ 17 ਤੋੋ 18 ਜੁਲਾਈ, ਸਬ-ਡਵਜੀਨ ਅਜਨਾਲਾ ਵਿੱਚ ਲੋੋਪੋੋਕੇ 19 ਤੋੋ 20 ਜੁਲਾਈ, ਸਬ-ਡਵੀਜਨ ਬਾਬਾ ਬਕਾਲਾ ਵਿੱਚ ਖਲਚੀਆਂ ਮਿਤੀ 22 ਤੋੋ 23 ਜੁਲਾਈ, ਸਬ-ਡਵੀਜਨ ਅੰਮ੍ਰਿਤਸਰ-2 ਵਿੱਚ ਵੇਰਕਾ ਸਟੇਡੀਅਮ 24 ਜੁਲਾਈ ਤੋੋ 25 ਜੁਲਾਈ, ਸਬ-ਡਵੀਜਨ ਮਜੀਠਾ ਵਿੱਚ ਸੋੋੋਹੀਆਂ ਕਲਾਂ 26 ਤੋੋ 27 ਜੁਲਾਈ ਤੱਕ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਇਨ੍ਹਾਂ ਮੁਕਾਬਲਿਆ ਵਿੱਚ 14 ਸਾਲ ਤੋੋ ਘੱਟ ਉਮਰ ਵਰਗ ਦੇ ਲੜਕੇ ਲੜਕੀਆਂ ਜਿੰਨਾਂ ਦੀ ਪੈਦਾਇਸ਼ 1 ਜਨਵਰੀ 2016 ਜਾਂ ਇਸ ਤੋੋ ਬਾਅਦ, 18 ਸਾਲ ਤੋੋ ਘੱਟ ਉਮਰ ਵਰਗ ਲੜਕੇ-ਲੜਕੀਆ ਦੀ ਪੈਦਾਇਸ਼ ਸਾਲ 2002 ਜਾਂ ਇਸ ਤੋੋ ਬਾਅਦ ਅਤੇ 25 ਉਮਰ ਵਰਗ ਮੈਨ-ਵੂਮੈਨ ਜਿੰਨਾਂ ਦਾ ਜਨਮ 1 ਜਨਵਰੀ, 1995 ਜਾਂ ਇਸ ਤੋੋ ਬਾਅਦ ਦੇ ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋੋ ਚੁਣੀਆ ਹੋੋਈਆ ਟੀਮਾਂ ਜਿਲ੍ਹਾ ਪੱਧਰ ਖੇਡ ਮੁਕਾਬਲਿਆ ਵਿੱਚ ਹਿੱਸਾ ਲੈਣਗੀਆਂ।
ਜਿਲ੍ਹਾ ਸਪੋੋਰਟਸ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੀਆ ਖੇਡਾਂ ਵਿੱਚ ਐਥਲੈਟਿਕਸ, ਬਾਕਸਿੰਗ, ਬਾਸਕਟਬਾਲ, ਫੁਟਬਾਲ, ਜੂਡੋੋ, ਹਾਕੀ, ਜਿਮਨਾਸਟਿਕ ਆਰਟਿਸਟਿਕ ਅਤੇ ਰਿਧਮਿਕ, ਕੁਸ਼ਤੀ, ਕਬੱਡੀ (ਨੈਸ਼ਨਲ ਸਟਾਈਲ) ਟੈਬਲ ਟੈਨਿਸ, ਵਾਲੀਬਾਲ, ਵੇਟ ਲਿਫਟਿੰਗ, ਤੈਰਾਕੀ ਦੇ ਮੁਕਾਬਲੇ ਤਿੰਨਾਂ ਉਮਰ ਵਰਗਾਂ ਵਿੱਚ ਲੜਕੇ, ਲੜਕੀਆਂ ਦੇ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋੋ ਚੁਣੇ ਗਏ ਖਿਡਾਰੀਆਂ ਦੀ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਚੋੋਣ ਕੀਤੀ ਜਾਵੇਗੀ।
ਰਿਆੜ ਨੇ ਕਿਹਾ ਕਿ ਇਹ ਮੁਕਾਬਲਿਆਂ ਵਿੱਚ ਸਕੂਲ, ਕਾਲਜਾਂ, ਕਲੱਬਾ ਅਤੇ ਗ੍ਰਾਮ ਪੰਚਾਇਤਾਂ ਆਪਣੀਆਂ ਲਿਸਟਾਂ ਆਪਣੀ ਪ੍ਰਵਾਣਿਤ ਸੰਸਥਾ ਤੋੋ ਮੋੋਹਰ ਸਮੇਤ ਵੈਰੀਫਾਈ ਕਰਕੇ ਦਫਤਰ ਜਿਲ੍ਹਾ ਸਪੋੋਰਟਸ ਅਫਸਰ ਅੰਮਿ੍ਰਤਸਰ ਵਿਖੇ ਜਮਾਂਕਰਵਾਉਣ।
ਇਸ ਮੌੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਸਰੰਗਲ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਗਿੱਲ, ਮਿਸ ਸੁਮਨ ਸ਼ਰਮਾ ਅਰੁਜਨਾ ਐਵਾਰਡੀ, ਬਾਸਕਟਬਾਲ, ਹਰਦੀਪ ਸਿੰਘ ਭੁੱਲਰ ਅਰੁਜਨਾ ਅਵਾਰਡੀ ਕਬੱਡੀ, ਸਹਾਇਕ ਡਾਇਰੈਕਟਰ ਯੂਥ ਸਰਵਿਸ ਦਵਿੰਦਰ ਸਿੰਘ, ਗੁਰਿੰਦਰ ਸਿੰਘ ਹੁੰਦਲ ਸੀਨੀ: ਸਹਾਇਕ, ਕਸ਼ਮੀਰ ਸਿੰਘ ਖਿਆਲਾ ਅੰਤਰਰਾਸ਼ਟਰੀ ਐਥਲੀਟ ਅਤੇ ਵੱਖ-ਵੱਖ ਖੇਡ ਐਸੋੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਖੇਡ ਵਿਭਾਗ ਦੇ ਕੋਚ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …