ਨਵੀਂ ਦਿੱਲੀ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਸਕੂਲਾਂ ਦੇ ਸਿੱਖਿਆ ਦੇ ਪੱਧਰ ਨੂੰ `ਤੇ ਚੁੱਕਣ ਅਤੇ ਸਕੂਲਾਂ ਵਿੱਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਦਾ ਲਾਭ ਪੱਕੇ ਤੌਰ `ਤੇ ਕਮੇਟੀ ਨੂੰ ਪਹੁੰਚਾਉਣ ਲਈ, ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਾਹਮਣੇ ਹੁਣ ਪਰਖ ਦੀ ਘੜੀ ਹੈ।ਇਸ ਲਈ ਬਿਨਾਂ ਕਿਸੇ ਪਹਿਲਾਂ ਤੋਂ ਤੈਅ ਸਿੱਟੇ ਨੂੰ ਲੈ ਕੇ ਸਿਰਸਾ ਨੂੰ ਕੌਮ ਦੀ ਬਿਹਤਰੀ ਲਈ ਕੜੇ ਫ਼ੈਸਲੇ ਲੈਣੇ ਚਾਹੀਦੇ ਹਨ।ਉਕਤ ਅਪੀਲ ਸਿਰਸਾ ਨੂੰ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਕੀਤੀ ਹੈ।
ਪਰਮਿੰਦਰ ਨੇ ਕਿਹਾ ਕਿ ਪੰਜਾਬੀ ਬਾਗ਼ ਸਕੂਲ ਦੇ ਪ੍ਰਿੰਸੀਪਲ ਨੂੰ ਕਥਿਤ ਫ਼ਰਜ਼ੀ ਡਿਗਰੀ ਮਾਮਲੇ ਵਿੱਚ ਕੱਢਣਾ ਚੰਗਾ ਕਦਮ ਹੈ, `ਤੇ ਉਸ ਨੂੰ ਪਹਿਲਾਂ ਪ੍ਰਿੰਸੀਪਲ ਲਗਾਉਣ ਦਾ ਜੋ ਫ਼ੈਸਲਾ ਫ਼ਰਜ਼ੀ ਡਿਗਰੀ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਲਿਆ ਗਿਆ ਸੀ, ਉਹ ਚਿੰਤਾ ਦਾ ਵਿਸ਼ਾ ਹੈ।ਪਰਮਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਆਪਣੇ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਹਨ, ਇਸ ਲਈ ਅਜਿਹੇ ਮਾਮਲਿਆਂ ਨੂੰ ਹਲੀਮੀ ਨਾਲ ਵੇਖਿਆ ਜਾਣਾ ਮਾਪਿਆਂ ਦੇ ਨਾਤੇ ਮੇਰੀ ਚਿੰਤਾ ਵਿੱਚ ਸ਼ਾਮਿਲ ਹੈ।ਹਰੀ ਨਗਰ ਸਕੂਲ ਦੀ ਕਥਿਤ ਵਿੱਤੀ ਗੜਬੜੀ ਦੀ ਜਾਂਚ ਲਈ 21 ਜੂਨ ਨੂੰ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਬਣਾਈ ਗਈ 3 ਮੈਂਬਰੀ ਜਾਂਚ ਕਮੇਟੀ ਦਾ ਸਵਾਗਤ ਕਰਦੇ ਹੋਏ ਪਰਮਿੰਦਰ ਨੇ ਸਿਰਸਾ ਨੂੰ ਹਰੀ ਨਗਰ ਸਕੂਲ ਦਾ ਆਡਿਟ ਕਰਵਾਉਣ ਦੀ ਵੀ ਸਲਾਹ ਦਿੱਤੀ ।
ਪਰਮਿੰਦਰ ਨੇ ਸਿਰਸਾ ਵਲੋਂ ਕਮੇਟੀ ਦੇ ਕੰਮ-ਧੰਦੇ ਵਿੱਚ ਇਮਾਨਦਾਰ ਅਤੇ ਪਾਰਦਰਸ਼ੀ ਪ੍ਰਬੰਧ ਦੇਣ ਦੇ ਸੰਗਤਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ ਪਰਮਿੰਦਰ ਨੇ ਸਿਰਸਾ ਨੂੰ ਹਰੀ ਨਗਰ ਸਕੂਲ ਵਿੱਚ ਕਥਿਤ ਤੌਰ `ਤੇ ਬਾਹਰੀ ਸਰੋਤਾਂ ਤੋਂ ਆਏ 6.5 ਕਰੋੜ ਰੁਪਏ ਦੇ ਹੋਏ ਕਥਿਤ ਇਸਤੇਮਾਲ ਦੀ ਵੀ ਜਾਣਕਾਰੀ ਸੰਗਤ ਨੂੰ ਦੇਣ ਦੀ ਅਪੀਲ ਕੀਤੀ।ਪਰਮਿੰਦਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਦੇਸ਼ ਇੰਚਾਰਜ਼ ਬਲਵਿੰਦਰ ਸਿੰਘ ਭੂੰਦੜ ਨੂੰ ਇਹਨਾਂ ਸਾਰੇ ਮਾਮਲਿਆਂ ਵਿੱਚ ਸੱਚ ਸੰਗਤ ਦੇ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਉਸੇ ਪ੍ਰਕਾਰ ਨਿਭਾਉਣੀ ਚਾਹੀਦੀ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਖ਼ਿਲਾਫ਼ ਸ਼ਿਕਾਇਤਾਂ `ਤੇ ਤਤਪਰਤਾ ਵਿਖਾਈ ਸੀ। ਖ਼ਾਸਕਰ 150 ਵਿਧਾਰਥੀਆਂ ਦੇ ਸਕੂਲ ਵਿੱਚ 54 ਲੋਕਾਂ ਦੇ ਸਟਾਫ਼ ਦੀ ਕੀ ਜ਼ਰੂਰਤ ਹੈ? ਸਕੂਲ ਵਿੱਚ ਚੱਲ ਰਹੀਆਂ 4 ਖੇਡ ਅਕਾਦਮੀਆਂ ਵਲੋਂ ਆ ਰਿਹਾ 1.95 ਲੱਖ ਰੁਪਏ ਦਾ ਮਾਸਿਕ ਕਿਰਾਇਆ ਕਿਸ ਖਾਤੇ ਵਿੱਚ ਜਾ ਰਿਹਾ ਹੈ ? ਜਦੋਂ ਕਿ ਅਕਾਦਮੀਆਂ ਵਿੱਚ ਹੋ ਰਹੇ ਬਿਜਲੀ ਦੀ ਖੱਪਤ ਦਾ ਹਜ਼ਾਰਾਂ ਰੁਪਏ ਦਾ ਬਿਲ ਸਕੂਲ ਵਲੋਂ ਭਰਨ ਦੀ ਜਾਣਕਾਰੀ ਸਾਹਮਣੇ ਆ ਰਹੀਂ ਹੈ। ਸੰਗਤ ਸੇਵਾ ਕੇਂਦਰ ਵਿੱਚ ਕਥਿਤ ਤੌਰ ਤੇ ਘੱੱਟਗਿਣਤੀ ਯੋਜਨਾਵਾਂ ਦੇ ਫਾਰਮ ਭਰਨ ਦੇ ਨਾਮ `ਤੇ ਲੱਖਾਂ ਰੁਪਏ ਦਾ ਸਰਵਿਸ ਚਾਰਜ਼ ਦੀ ਵਸੂਲੀ ਦੇ ਲੱਗਦੇ ਆਰੋਪਾਂ ਦਾ ਸੱਚ ਕੀ ਹੈ ?
ਪਰਮਿੰਦਰ ਨੇ ਸਿਰਸਾ ਅਤੇ ਭੂੰਦੜ ਨੂੰ ਕੌਮ ਅਤੇ ਪਾਰਟੀ ਹਿੱਤਾਂ ਦੀ ਦੁਹਾਈ ਦਿੰਦੇ ਹੋਏ ਸਕੂਲਾਂ ਵਿੱਚ 45 ਤੋਂ 50 ਬੱਚੀਆਂ ਦੀ ਕਲਾਸਾਂ ਬਣਾਉਣ ਦੇ ਲਏ ਗਏ ਫ਼ੈਸਲੇ `ਤੇ ਸੰਵੇਦਨਸ਼ੀਲ ਹੋ ਕੇ ਮੁੜ੍ਹ ਵਿਚਾਰ ਕਰਨ ਦੀ ਅਪੀਲ ਵੀ ਕੀਤੀ।ਪਰਮਿੰਦਰ ਨੇ ਕਿਹਾ ਕਿ ਘਾਟਾ ਦੂਰ ਕਰਨ ਦੇ ਨਾਮ `ਤੇ ਸਿੱਖਿਆ ਦੇ ਢਾਂਚੇ ਨੂੰ ਸੱਟ ਮਾਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।ਇਸ ਤੋਂ ਵਿਦਿਾਰਥੀਆਂ ਅਤੇ ਅਧਿਆਪਕਾਂ ਵਿੱਚ ਸੰਵਾਦਹੀਣਤਾ ਵਧੇਗੀ ਅਤੇ ਕਲਾਸ ਟੀਚਰ `ਤੇ ਵੀ ਪ੍ਰਬੰਧਕੀ ਬੋਝ ਵਧੇਗਾ, ਜਿਸ ਕਾਰਨ ਪੜਾਈ ਪ੍ਰਭਾਵਿਤ ਹੋਣੀ ਨਿਸ਼ਚਿਤ ਹੈ।ਜਦਕਿ ਪੱਖੇ ਹੇਠਾਂ ਜਮਾਤਾਂ ਵਿੱਚ ਪੜ੍ਹ ਰਹੇ ਬੱਚੇ ਜ਼ਿਆਦਾ ਗਰਮੀ ਦੇ ਕਾਰਨ ਜਮਾਤ ਵਿੱਚ ਨਮੀ ਦਾ ਪੱਧਰ ਵਧਣ ਦੀ ਵੀ ਸ਼ਿਕਾਇਤ ਕਰ ਰਹੇ ਹਨ।
ਉਨਾਂ ਕਿਹਾ ਕਿ ਇੱਕ ਤਰਫ਼ ਜਦੋਂ ਅੱਸੀ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਦੀ ਅਰਧ ਸ਼ਤਾਬਦੀ ਮਨਾ ਰਹੇ ਹੋਈਏ, ਜਿਨ੍ਹਾਂ ਦਾ ਸਿਧਾਂਤ ਸਿੱਖਿਆ ਨੂੰ ਪਰਉਪਕਾਰ ਮੰਨਦਾ ਹੋਵੇ ਨਾ ਕਿ ਵਪਾਰ, ਤਾਂ ਉਸ ਸਮੇਂ ਸਿੱਖਿਆ ਹਿਤੈਸ਼ੀ ਫ਼ੈਸਲੇ ਲੈਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …