ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਹਰਾਦੂਨ ਅਧਾਰਿਤ ਹਿਮਾਲੀਅਨ ਇੰਸਟੀਚਿਊਟ ਹਸਪਤਾਲ ਟਰੱਸਟ ਸੁਆਮੀ ਰਾਮ ਨਗਰ ਵਲੋਂ ਹਰ ਸਾਲ ਦਿੱਤੇ ਜਾਂਦੇ ਵੱਕਾਰੀ ਪੁਰਸਕਾਰ ਸੁਆਮੀ ਰਾਮਾ ਹਿਊਮੈਨੀਟੇਰੀਅਨ ਐਵਾਰਡ-2019 ਲਈ ਯੋਗ ਸ਼ਖਸੀਅਤਾਂ/ਸੰਸਥਾਵਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਜ਼ੀਆਂ ਦੇਹਰਾਦੂਨ ਵਿਖੇ ਭੇਜਣ ਦੀ ਆਖ਼ਰੀ ਮਿਤੀ 31 ਅਗਸਤ 2019 ਹੈ।ਜਿਸ ਲਈ ਚਾਹਵਾਨ ਆਖਰੀ ਮਿਤੀ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਦੇਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਪਹੁੰਚਾਉਣ ਦੀ ਖੇਚਲ ਕਰਨ।ਇਸ ਐਵਾਰਡ ਵਿੱਚ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਨਮਾਨ ਪੱਤਰ ਹੋਵੇਗਾ।ਇਹ ਐਵਾਰਡ ਆਰਥਿਕ, ਵਾਤਾਵਰਨ, ਵਿਗਿਆਨ, ਸਮਾਜਿਕ ਅਤੇ ਅਧਿਆਤਮਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀ ਸੰਸਥਾ /ਸਖ਼ਸੀਅਤ ਨੂੰ ਹੀ ਦਿੱਤੇ ਜਾਂਦੇ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …