16ਵਾਂ ਪੰਜਾਬ ਥੀਏਟਰ ਫੈਸਟੀਵਲ-2019 ਸੰਪਨ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਦੀ ਪਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 29 ਜੂਨ ਤੋਂ 03 ਜੁਲਾਈ ਤੱਕ ਚੱਲੇ ਵਾਲੇ 16ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਪੰਜਵੇਂ ਅਤੇ ਆਖਰੀ ਦਿਨ ਬਰਤੋਤਲ ਬਰੈਖਥ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬਾਲਾ ਕਿੰਗ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਜਰਮਨ ਦੇ ਉਘੇ ਨਾਟਕਕਾਰ ਬਰਤੋਤਲ ਬਰੈਖਥ ਦੇ ਮਸ਼ਹੂਰ ਨਾਟਕ ‘ਦਾ ਰਾਈਜ਼ ਆਫ਼ ਆਰਤਰੋ ੳੂਈ’ ਦਾ ਪੰਜਾਬੀ ਰੂਪ ਹੈ। ਾਟਕ ਦਾ ਪੰਜਾਬੀ ਰੂਪ ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਕੀਤਾ ਹੈ।ਇਹ ਨਾਟਕ ਅਜੋਕੇ ਸਿਆਸੀ ਪ੍ਰਬੰਧ `ਤੇ ਤਨਜ਼ ਹੈ।ਛੋਟੇ ਸ਼ਹਿਰਾਂ ਵਿੱਚ ਰਹਿੰਦੇ, ਛੋਟੇ ਛੋਟੇ ਬਦਮਾਸ਼ ਸਿਆਸਤ ਵਿੱਚ ਦਾਖਲ ਹੋ ਕੇ ਕਿਵੇਂ ਵੱਡੇ ਅਹੁਦਿਆਂ ਤੱਕ ਪਹੁੰਚਦੇ ਨੇ।ਇਹ ਨਾਟਕ ਸਿਆਸਤ `ਚ ਆਈ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ।ਨਾਟਕ ਨੂੰ ਬਰੈਖਥ ਨੇ ਲਗਭਗ 70-80 ਸਾਲ ਪਹਿਲਾਂ ਲਿਖਿਆ ਸੀ।ਪਰ ਇਹ ਅੱਜ ਦੇ ਸਮਿਆਂ ਵਿੱਚ ਵੀ ਢੁੱਕਵਾਂ ਹੈ।
ਨਾਟਕ ਵਿੱਚ ਗੁਰਤੇਜ ਮਾਨ, ਪਵੇਲ ਸੰਧੂ, ਜਸਵੰਤ ਸਿੰਘ, ਬਲਰਾਜ, ਸਾਜਨ, ਨਵਰਾਜ, ਰੀਆ, ਵੀਰਪਾਲ, ਗੁਰਪ੍ਰੀਤ, ਅਲੀ, ਗੁਰਮੇਲ ਸ਼ਾਮਨਗਰ, ਗੁਰਜੰਟ, ਕਾਲਾ, ਤੁਸ਼ਾਰ, ਵਿਸ਼ੂ ਸ਼ਰਮਾ ਆਦਿ ਕਲਾਕਾਰਾਂ ਨੇ ਬਾਖੂਬੀ ਕਿਰਦਾਰ ਨੂੰ ਨਿਭਾਇਆ। ਨਾਟਕ ਦਾ ਸੰਗੀਤ ਲੋਪੋਕੇ ਬ੍ਰਦਰਜ਼ ਵਲੋਂ ਦਿੱਤਾ ਗਿਆ।ਵਰਕਸ਼ਾਪ ਦੇ ਵਿਦਿਆਥੀਆਂ ਨੂੰ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਸਰਟੀਫਿਕੇਟ ਅਤੇ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਵਿਜੇ ਸ਼ਰਮਾ, ਸ਼ਿਵਦੇਵ ਸਿੰਘ, ਟੀ.ਐਸ ਰਾਜਾ, ਅਰਤਿੰਦਰ ਸੰਧੂ, ਡਾ. ਪਰਮਿੰਦਰ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਸੁਮੀਤ ਸਿੰਘ, ਧਰਵਿੰਦਰ ਔਲਖ, ਵਿਪਨ ਧਵਨ, ਨਰਿੰਦਰ ਸਾਂਘੀ ਆਦਿ ਸਮੇਤ ਵੱਡੀ ਗਿਣਤੀ `ਚ ਦਰਸ਼ਕ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …