ਲੈ ਕੈ ਆਏ ਰੱਖੜੀ ਮੇਰੇ ਭੈਣ ਜੀ।
ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ।
ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ,
ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ।
ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ।
ਲੈ ਕੇ ਆਏ ਰੱਖੜੀ……………।
ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ,
ਸਭ ਤੱਕ ਰੱਖੜੀ ਪਹੁੰਚਦੀ ਜਰੂਰ ਹੈ।
ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ।
ਲੈ ਕੇ ਆਏ ਰੱਖੜੀ…………….।
ਵੀਰ ਉਮਰਾਂ ਦੇ ਮਾਪੇ ਸਿਆਣਿਆਂ ਦੇ ਬੋਲ ਨੇ,
ਭਾਗਾਂ ਵਾਲੀਆਂ ਉਹ ਭੈਣਾਂ ਵੀਰ ਜਿੰਨ੍ਹਾਂ ਕੋਲ ਨੇ।
ਦੁੱਖ-ਸੁੱਖ ਸਦਾ ਇਹ ਵੰਡਾਉਦੇ ਰਹਿਣ ਜੀ।
ਲੈ ਕੇ ਆਏ ਰੱਖੜੀ……………..।
ਦਿਲ ਵਿਚ ਤਾਂਘ ਰਹੇ ਸਦਾ ਇਸ ਤਿਉਹਾਰ ਦੀ,
ਜੁਗ-ਜੁਗ ਸਾਂਝ ਰਹੈ ਭੈਣ ਦੇ ਪਿਆਰ ਦੀ।
ਸੁੱਖ ਪਰਿਵਾਰਾਂ ’ਚ ਤਰੇੜਾਂ ਕਦੇ ਨਾ ਪੈਣ ਜੀ।
ਲੈ ਕੇ ਆਏ ਰੱਖੜੀ ਮੇਰੇ ਭੈਣ ਜੀ
ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ।
ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ
ਅੰਮ੍ਰਿਤਸਰ।
ਮੋ – 98555 12677