ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਬਰਾਂਚ ਜਲ ਸਪਲਾਈ ਐਂਡ ਸੇਨੀਟੇਸ਼ਨ ਫਾਜਿਲਕਾ ਦੀ ਮੀਟਿੰਗ ਘਾਹ ਮੰਡੀ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ‘ਚ ਹੋਈ ।ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੱਤਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਤੇ ਡਾਕਾ ਮਾਰ ਕੇ ਇੱਕ-ਇੱਕ ਕਰਕੇ ਉਨਾਂ ਦੇ ਹੱਕ ਖੋਹ ਰਹੀ ਹੈ। ਉਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਹਿੰਦੇ ਦਿਹਾੜੀਦਾਰ ਮੁਲਾਜ਼ਮ ਪੱਕੇ ਕੀਤੇ ਜਾਣ, ਜੇ.ਈ ਟੈਸਟ ਪਾਸ ਪੰਪ ਆਪਰੇਟਰਾਂ ਨੂੰ ਜੇ.ਈ ਪ੍ਰਮੋਟ ਕੀਤਾ ਜਾਵੇ, ਮਾਣਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਨਾ ਫਾਰਮੂਲਾ ਲਾਗੂ ਕੀਤਾ ਜਾਵੇ, ਦਰਜਾ ਤਿੰਨ ਅਤੇ ਦਰਜਾ ਚਾਰ ਦੇ ਪ੍ਰਮੋਸ਼ਨ ਚੈਨਲ ਬਣਾ ਕੇ ਪ੍ਰਮੋਸ਼ਨਾਂ ਦਿੱਤੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੁਲਰ ਭਰਤੀ ਕੀਤੀ ਜਾਵੇ, ਪੇਂਡੂ ਪਾਣੀ ਸਪਲਾਈਆਂ ਪੰਚਾਇਤਾਂ ਵਲੋਂ ਵਾਪਸ ਮਹਿਕਮੇ ਨੂੰ ਦਿੱਤੀ ਜਾਣ, 10 ਫ਼ੀਸਦੀ ਡੀ.ਏ ਦੀ ਕਿਸ਼ਤ ਜਨਵਰੀ 2014ਵਲੋਂ ਦਿੱਤੀ ਜਾਵੇ, ਖਜਾਨੇ ਉੱਤੇ ਲੱਗੀ ਰੋਕ ਹਟਾ ਕੇ ਮੈਡੀਕਲ ਅਤੇ ਜ.ੀਪੀ ਫੰਡ ਦੇ ਬਿੱਲ ਪਾਸ ਕੀਤੇ ਜਾਣ।ਉਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤੀਆਂ ਤਾਂ ਜਥੇਬੰਦੀ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਤੇਜ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂਂ ਵਿੱਚ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਾਮ ਲਾਲ, ਪ੍ਰਦੀਪ ਕੁਮਾਰ ਕਪਾਹੀ, ਸਤਨਾਮ ਦਾਸ ਕੈਸ਼ੀਅਰ, ਰੋਸ਼ਨ ਲਾਲ, ਹੀਰਾ ਲਾਲ, ਸ਼ਾਮ ਲਾਲ, ਹੰਸਾ ਸਿੰਘ, ਜੰਗੀਰ ਸਿੰਘ, ਸਮੇਰ ਸਿੰਘ, ਜੈ ਚੰਦ ਆਦਿ ਨੇ ਵੀ ਸੰਬੋਧਨ ਕੀਤਾ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …