Sunday, December 22, 2024

ਨਾ ਸਾੜੋ ਪਰਾਲੀ

              Parali Kissanਪੰਜਾਬ ਵਿੱਚ ਆਮ ਕਰਕੇ ਕਣਕ ਤੇ ਝੋਨੇ ਵਾਲਾ ਹੀ ਫਸਲ ਚੱਕਰ ਆਪਣਾਇਆ ਜਾਂਦਾ ਹੈ।ਕਣਕ ਦੀ ਰਹਿੰਦ-ਖੂੰਹਦ ਤਾਂ ਪਸ਼ੂਆਂ ਦੇ ਚਾਰੇ ਦੇ ਕੰਮ ਆ ਜਾਦੀ ਹੈ।ਪਰ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਘੱਟ ਵਰਤੋਂ ‘ਚ ਬਹੁਤ ਆਉਦੀ ਹੈ।ਇਸ ਲਈ ਸਾਡੇ ਕਿਸਾਨ ਵੀਰਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ।ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰਾਂ ਮੁਤਾਬਿਕ ਲਗਭਗ 14 ਤੋਂ 20 ਮਿਲੀਅਨ ਟਨ ਫਸਲੀ ਰਹਿੰਦ-ਖੂਹਦ ਪੈਦਾ ਹੁੰਦੀ ਹੈ।ਕਿਸਾਨ ਵੀਰ ਕਣਕ ਦੀ ਬਿਜ਼ਾਈ ਕਰਨ ਲਈ ਪਰਾਲੀ ਨੂੰ ਖੇਤ ਵਿੱਚ ਹੀ ਅੱਗ ਲਾ ਦਿੰਦੇ ਹਨ।ਜਿਸ ਨਾਲ ਸਾਡੇ ਵਾਤਾਵਰਣ ਵਿੱਚ ਲਗਭਗ 70 ਪ੍ਰਤੀਸ਼ਤ ਕਾਰਬਨਡਾਈਆਕਸ਼ਾਇਡ, 7 ਪ੍ਰਤੀਸ਼ਤ ਕਾਰਬਨਮੋਨੋਆਕਸ਼ਾਇਡ, 0.66 ਮਿਥੇਨ ਅਤੇ 2.09 ਨਾਇਟ੍ਰਿਕਆਕਸਾਇਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜੋ ਸਾਡੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀਆਂ ਹਨ।ਇਹ ਇਕੱਲੇ ਮਨੁੱਖ ‘ਤੇ ਹੀ ਨਹੀ ਬਲਕਿ ਪਸ਼ੂ-ਪੰਛੀਆਂ ਦੀ ਸਿਹਤ ‘ਤੇ ਵੀ ਬੁਰਾ ਅਸਰ ਪਾਉਂਦੀਆਂ ਹਨ। ਪਰਾਲੀ ਸਾੜਨ ਨਾਲ ਮਨੁੱਖ ਨੂੰ ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ, ਅੱਖਾਂ ਵਿੱਚ ਜਲਣ ਹੁੰਦੀ ਹੈ।ਖਾਸ ਕਰਕੇ ਦਮੇ ਦੇ ਮਰੀਜ਼ ਲਈ ਬਹੁਤ ਖਤਰਨਾਕ ਹੈ।ਪਰਾਲੀ ਸਾੜਣ ਨਾਲ ਧਰਤੀ ਵਿਚਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਸੂਖਮ ਜੀਵ ਜੰਤੂ ਜਿਹੜੇ ਸਾਡੇ ਫਸਲਾਂ ਲਈ ਲਾਭਦਾਇਕ ਹੁੰਦੇ ਹਨ, ਉਹ ਵੀ ਮਾਰੇ ਜਾਦੇ ਹਨ।ਪਰਾਲੀ ਨੂੰ ਅੱਗ ਲਾਉਣ ਨਾਲ ਸੜਕਾਂ ‘ਤੇ ਖੜੇ ਦਰਖਤ ਵੀ ਸੜ ਜਾਂਦੇ ਹਨ ਅਤੇ ਅੱਗ ਲਾਉਣ ਨਾਲ ਬਹੁਤ ਸਾਰੇ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ।
                ਇਸ ਲਈ ਪਰਾਲੀ ਨੂੰ ਸਾੜਨ ਦੀ ਬਜਾਏ ਇਹ ਖੇਤ ਵਿੱਚ ਹੀ ਵਾਹੀ ਜਾਵੇ।ਇਸ ਨਾਲ ਖੇਤ ਦੀ ਉਪਜਾਉ ਸ਼ਕਤੀ ਵਧਦੀ ਹੈ।ਖੇਤੀ ਵਿਗਿਆਨੀਆਂ ਦੇ ਮੁਤਾਬਕ ਪਰਾਲੀ ਨੂੰ ਖੇਤ ਵਿੱਚ ਵਹੁਣ ਨਾਲ 25 ਪ੍ਰਤੀਸ਼ਤ ਨਾਈਟਰੋਜਨ ਅਤੇ ਫਾਰਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਧਰਤੀ ਨੂੰ ਇਸ ਪਰਾਲੀ ਤੋਂ ਮਿਲਦੀ ਹੈ।ਇਹ ਸਾਰੇ ਖੁਰਾਕੀ ਤੱਤ ਮਿੱਟੀ ਦੀ ਉਪਜਾਉ ਸ਼ਕਤੀ ਲਈ ਬਹੁਤ ਜਰੂਰੀ ਹਨ।ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪਰਾਲੀ ਨੂੰ ਸਾੜਣ ਦੀ ਬਜ਼ਾਏ ਖੇਤ ਵਿੱਚ ਹੀ ਵਾਹ ਕੇ ਮਿੱਟੀ ਦੀ ਉਪਜਾਉ ਸਕਤੀ ਨੂੰ ਵਧਾਉਣ ਅਤੇ ਨਾਲ ਦੀ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਣ।

ਗੁਰਚਰਨ ਸਿੰਘ ਉਪਲ
ਮੋ – 99141 31220

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply