Saturday, July 5, 2025
Breaking News

ਪੁਲਿਸ ਨੇ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਂ-ਪਿਓ ਦੇ ਹਵਾਲੇ

ਧੂਰੀ, 9 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖਾਲਸਾ ਸਕੂਲ ਧੂਰੀ ਵਿਖੇ ਸੱਤਵੀਂ ਕਲਾਸ ਵਿੱਚ ਪੜ੍ਹਦੇ ਕ੍ਰਿਸ਼ਨ ਕੁਮਾਰ ਜੋ ਕਿ PUNJ0911201922ਬੀਤੇ ਦਿਨੀਂ ਗੁੰਮ ਹੋ ਗਿਆ ਸੀ, ਭਾਲਣ ਉਪਰੰਤ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦਰਸ਼ਨ ਸਿੰਘ ਨੇ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਚ.ਓ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਨੂੰ ਕ੍ਰਿਸ਼ਨ ਕੁਮਾਰ ਦੇ ਪਿਤਾ ਤਰਨਜੀਤ ਸਿੰਘ ਵੱਲੋਂ ਥਾਣਾ ਸਿਟੀ ਧੂਰੀ ਵਿਖੇ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਉਸ ਦਾ ਮਾਲਵਾ ਖਾਲਸਾ ਸਕੂਲ ਵਿਖੇ ਸੱਤਵੀਂ ਕਲਾਸ ਵਿੱਚ ਪੜ੍ਹਦਾ ਬੇਟਾ ਜੋ ਕਿ ਘਰੋਂ ਸਕੂਲ ਜਾਣ ਲਈ ਕਹਿ ਕੇ ਗਿਆ ਸੀ, ਵਾਪਸ ਘਰ ਨਹੀਂ ਪਰਤਿਆ ਹੈ।ਜਿਸ ਦੀ ਗਹਿਰਾਈ ਨਾਲ ਪੜਤਾਲ ਕਰਦਿਆਂ ਉਹਨਾਂ ਨੇ ਸਕੂਲ ਦੇ ਨੇੜੇ-ਤੇੜੇ ਅਤੇ ਸ਼ਹਿਰ ਦੇ ਕਈ ੱਿਹਸਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਚੈਕ ਕਰਵਾਈ ਅਤੇ ਸੀ.ਸੀ.ਟੀ.ਵੀ. ਫੁਟੇਜ਼ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਨੇ ਕ੍ਰਿਸ਼ਨ ਕੁਮਾਰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕਰੀਬ 20 ਘੰਟਿਆਂ ਬਾਅਦ ਕ੍ਰਿਸ਼ਨ ਕੁਮਾਰ ਨੂੰ ਜੋ ਕਿ ਘਰ ਬਿਨਾਂ ਦੱਸੇ ਆਪਣੇ ਕਿਸੇ ਦੋਸਤ ਨਾਲ ਦਿੜ੍ਹਬੇ ਕੋਲ ਖਾਨਪੁਰ ਚਲਾ ਗਿਆ ਸੀ, ਵਾਪਸ ਲਿਆਂਦਾ ਗਿਆ ਹੈ ਅਤੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਧੂਰੀ ਵਿਖੇ ਕ੍ਰਿਸ਼ਨ ਕੁਮਾਰ ਦੇ ਮਾਂ-ਪਿਓ ਨੇ ਆਪਣੇ ਗੁੰਮ ਹੋਏ ਬੱਚੇ ਨੂੰ ਗਲਵੱਕੜੀ ਵਿੱਚ ਲੈਂਦਿਆਂ ਧੂਰੀ ਪੁਲਿਸ ਦਾ ਧੰਨਵਾਦ ਕੀਤਾ ਹੈ।ਦੂਜੇ ਪਾਸੇ ਐਸ.ਐਚ.ਓ ਸਿਟੀ ਦਰਸ਼ਨ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਕਈ ਕੇਸਾਂ ਦੀ ਗੁੱਥੀ ਸੁਲਝਾਈ ਹੈ ਅਤੇ ਲੋਕ ਆਪਣੇ ਘਰਾਂ-ਦੁਕਾਨਾਂ ਦੇ ਅੰਦਰ-ਬਾਹਰ ਤੇ ਗਲੀ ਮੁੱਹਲਿਆਂ ਵਿੱਚ ਸੀ.ਸੀ.ਟੀ.ਵੀ ਕੈਮਰੇ ਜਰੂਰ ਲਗਵਾਉਣ।
       ਇਸ ਮੌਕੇ ਸਹਾਇਕ ਥਾਣੇਦਾਰ ਜਨਪਾਲ ਸਿੰਘ, ਹੌਲਦਾਰ ਗੁਰਭਜਨ ਸਿੰਘ ਅਤੇ ਮੁਨਸ਼ੀ ਪਰਮਜੀਤ ਸਿੰਘ ਆਦਿ ਵੀ ਹਾਜਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply