Friday, January 24, 2025

ਸਿੱਖ ਧਰਮ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ

PPN29091409
ਨਵੀਂ ਦਿੱਲੀ, 29 ਸਤੰਬਰ (ਅੰਮਿਰਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ 07.30 ਤੋਂ 08.30 ਵਜੇ ਤਕ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ ਇਤਿਹਾਸਕ ਤੇ ਹੋਰ ਗੁਰ ਅਸਥਾਨਾਂ ਵਿਖੇ ਅਤੇ ਗੁਰੂ ਨਾਨਕ ਨਾਮ-ਲੇਵਾਵਾਂ ਵਲੋਂ ਹਰ ਰੋਜ਼ ਦੋਵੇਂ ਵੇਲੇ ਕੀਤੀ ਜਾਂਦੀ ਚਲੀ ਆ ਰਹੀ ‘ਅਰਦਾਸ’ ਦੀ ਸਿੱਖ ਧਰਮ ਵਿੱਚ ਇਤਿਹਾਸਕ ਮਹਤੱਤਾ ਸਹਿਤ ਵਿਆਖਿਆ ਅਧਾਰਤ ਕਥਾ ਦੀ ਅਰੰਭਤਾ ਸ਼ਨੀਵਾਰ, 4 ਅਕਤੂਬਰ ਤੋਂ ਕੀਤੀ ਜਾ ਰਹੀ ਹੈ, ਜੋ 8 ਅਕਤੂਬਰ ਬੁਧਵਾਰ ਤਕ ਚਲੇਗੀ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ) ਨੇ ਇੱਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦਸਿਆ ਕਿ ਇਹ ਕਥਾ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਪ੍ਰਸਿੱਧ ਵਿਆਖਿਆਕਾਰ ਅਤੇ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ ਕੇ ਕਰਨਗੇ। ਉਨ੍ਹਾਂ ਦਸਿਆ ਕਿ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਹੀ ‘ਅਰਦਾਸ’ ਦੀ ਇਤਿਹਾਸਕ ਮਹਤੱਤਾ ਸਹਿਤ ਵਿਆਖਿਆ ਅਧਾਰਤ ਇਹ ਕਥਾ 8 ਅਕਤੂਬਰ ਬੁਧਵਾਰ ਤਕ ਚਲੇਗੀ ਅਤੇ ਇਸਦਾ ਸਿੱਧਾ ਪ੍ਰਸਾਰਣ ਨਿਤ ਵਾਂਗ ਕੱਥਾ ਪ੍ਰਸਾਰਣ ਦੇ ਸਮੇਂ ਸਵੇਰੇ 7.30 ਤੋਂ 8.30 ਤਕ ਚੜ੍ਹਦੀਕਲਾ ਟਾਈਮ ਟੀਵੀ, ਦਿੱਲੀ ਗੁਰਦੁਆਰਾ ਕਮੇਟੀ ਦੀ ਵੈੱਬਸਾਈਟwww.dsgmc.in ਅਤੇ www.bani.net ਪੁਰ ਹੋਵੇਗਾ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply