Friday, December 27, 2024

ਬੇਬੇ ਨਾਨਕੀ ਜੀ ਦੀ ਯਾਦ ਵਿੱਚ ਦਿੱਲੀ ਕਮੇਟੀ ਨੇ ਕਰਵਾਇਆ ਗੁਰਮਤਿ ਸਮਾਗਮ

PPN29091408
ਨਵੀਂ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸਿੱਖ ਧਰਮ ਵਿੱਚ ਵਿਲੱਖਣ ਭੁੂਮਿਕਾ ਨਿਭਾਉਣ ਵਾਲੀਆਂ ਸਿੱਖ ਬੀਬੀਆਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਉਣ ਦੀ ਚਲਾਈ ਗਈ ਲੜੀ ਤਹਿਤ ਪਹਿਲਾ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ ਵਿੱਖੇ ਕਰਵਾਇਆ ਗਿਆ। ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਅਪਾਰਦੀਪ ਸਿੰਘ ਜੀ ਇੰਗਲੈਂਡ ਵਾਲੇ, ਭਾਈ ਜਗਦੀਪ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ, ਕਥਾਵਾਚਕ ਭਾਈ ਜਸਵੰਤ ਸਿੰਘ ਜੀ ਪਰਵਾਨਾ ਅਤੇ ਦਿੱਲੀ ਦੀਆਂ ਇਸਤ੍ਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵੱਲੋਂ ਗੁਰਮਤਿ ਦੇ ਆਧਾਰ ਤੇ ਬੇਬੇ ਨਾਨਕੀ ਜੀ ਦੇ ਜੀਵਨ ਬਾਰੇ ਸੰਗਤਾਂ ਅੱੱਗੇ ਪ੍ਰਕਾਸ਼ ਪਾਇਆ ਗਿਆ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਹਾਜਰੀ ਭਰਦੇ ਹੋਏ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਿੱਖ ਦੱਸਦੇ ਹੋਏ ਗੁਰੂ ਸਾਹਿਬ ਤੇ ਉਨ੍ਹਾ ਦੇ ਵਿਚਕਾਰ ਭਰਾਂ-ਭੈਣ ਵਾਲਾ ਰਿਸ਼ਤਾ ਹੋਣ ਦੇ ਨਾਲ ਹੀ ਅਧਿਯਾਤਮਕ ਰਿਸ਼ਤਾ ਹੋਣ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਗੁਰੂ ਨਾਨਕ ਸਾਹਿਬ ਵੱਲੋਂ ਬੇਬੇ ਨਾਨਕੀ ਜੀ ਨੂੰ ਉਨ੍ਹਾਂ ਨੂੰ ਯਾਦ ਕਰਨ ਤੇ ਦਰਸ਼ਨ ਦੇਣ ਦੇ ਦਿੱਤੇ ਗਏ ਭਰੋਸੇ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੰਨ ਵਿੱਚ ਵਸਾ ਕੇ ਸੱਚੀ ਨਿਯਤ ਨਾਲ ਬੰਦਗੀ ਕਰਨ ਦਾ ਵੀ ਸੰਗਤਾਂ ਨੂੰ ਸੱਦਾ ਦਿੱਤਾ। ਬੇਬੇ ਨਾਨਕੀ ਜੀ ਵੱਲੋਂ ਭਾਈ ਮਰਦਾਨਾਂ ਦੀ ਜੀ ਨੂੂੰ ਭੇਟ ਵਜੋਂ ਰਬਾਬ ਦੇਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਿੱਖ ਧਰਮ ਵਿੱਚ ਗੁਰਮਤਿ ਸੰਗੀਤ ਦੇ ਆਧਾਰ ਵਜੋਂ ਇਸ ਰਬਾਬ ਨੂੰ ਦੱਸਿਆ।
ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਰਾਗ ਆਧਾਰਿਤ ਬਾਣੀ ਉਚਾਰਨ ਦੀ ਗੁਰੂ ਸਾਹਿਬਾਂ ਵੱਲੋਂ ਕੀਤੀ ਗਈ ਪਹਿਲ ਨੂੰ ਵੀ ਧਰਮ ਨਾਲ ਜੋੜਨ ਦਾ ਜੀ.ਕੇ. ਨੇ ਵੱਡਾ ਮਾਧਿਯਮ ਦੱਸਿਆ। ਗੁਰੂ ਨਾਨਕ ਸਾਹਿਬ ਵੱਲੋਂ ਉਦਾਸੀਆਂ ਤੇ ਜਾਣ ਵੇਲੇ ਉਨ੍ਹਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਬੇਬੇ ਨਾਨਕੀ ਵੱਲੋਂ ਸੁੱਚਜੇ ਢੰਗ ਨਾਲ ਕਰਨ ਬਾਰੇ ਵੀ ਸੰਗਤਾਂ ਨੂੰ ਜੀ.ਕੇ. ਨੇ ਜਾਣੂੰ ਕਰਵਾਇਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਰਵੈਲ ਸਿੰਘ ਅਤੇ ਇਸਤ੍ਰੀ ਸਤਿਸੰਗ ਸਭਾ ਮਾਤਾ ਸੁੰਦਰੀ ਜੀ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ ਇਸ ਮੌਕੇ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply