ਮੈਂ ਹੱਥ ਜੋੜ ਰੱਬਾ ਤੇਰੇ ਅੱਗੇ ਅਰਦਾਸ ਕਰਾਂ
ਖੁਸ਼ੀਆਂ ਵੱਸਣ ਬਾਬੁਲ ਦੇ ਵੇਹੜੇ ਇਹੀ ਆਸ ਕਰਾਂ।
ਲਾਡਾ ਚਾਵਾਂ ਦੇ ਨਾਲ ਪਾਲ ਪੋਸ ਕੇ ਜੋ ਤੋਰਨ ਧੀਆਂ ਨੂੰ
ਤੱਤੀ ਵਾਅ ਨਾ ਲੱਗੇ ਮੇਰੇ ਘਰਦਿਆਂ ਜੀਆਂ ਨੂੰ।
ਤੇਰੇ ਵਾਂਗ ਨੀ ਮਾਏ ਲਡਾਏ ਸਾਨੂੰ ਕੌਣ ਲਾਡ ਨੀ
ਤੇਰਾ ਵੇਹੜਾ ਨੀ ਭੁੱਲਣਾ ਮਾਏ ਰਹਿਣਾ ਸਦਾ ਯਾਦ ਨੀ।
ਅੱਖੀਆਂ ‘ਚੋਂ ਸਭ ਦੇ ਛਮ-ਛਮ ਚੋਂਦਾ ਪਾਣੀ
ਹੋਣਾ ਏ ਮੁਲਕ ਬੇਗਾਨਾ ਤੁਰਨੀ ਏ ਨਵੀ ਕਹਾਣੀ।
ਰੋਂਦੇ ਨੇ ਮੇਰੇ ਬਚਪਨ ਦੇ ਸਾਥੀ ਗੁੱਡੀਆਂ ਪਟੋਲੇ
ਜਿੰਨਾਂ ਦੇ ਉਹਲੇ ਬਹਿ-ਬਹਿ ਖੇਡਾਂ ਖੇਡੀ ਰੋਦੇ ਨੇ ਕੰਧਾਂ ਕੌਲੇ।
ਕੁੱਝ ਵੀ ਨੀ ਹੁੰਦਾ ਚੇਤੇ ਕੁਦਰਤ ਨੇ ਕੈਸੀ ਹੈ ਖੇਡ ਖਿਡਾਉਣੀ
ਜਿਸ ਘਰ ਵਿੱਚ ਸੁਪਨੇ ਸਜਾਏ ਉਸ ਘਰ ਲਈ ਬਣ ਗਈ ਪਰਾਹੁਣੀ।
ਬਲਤੇਜ ਸੰਧੂ ਬੁਰਜ਼
ਬੁਰਜ਼ ਲੱਧਾ, ਬਠਿੰਡਾ
ਮੋ – 94658 18158