ਜ਼ਿਲ੍ਹੇ ਦੇ ਹਲਵਾਈ ਅਤੇ ਬੇਕਰੀ ਹਾਊਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਜਲੰਧਰ, 7 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ) – ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਆਰ. ਐਲ. ਬੱਸਣ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਹਲਵਾਈ ਅਤੇ ਬੇਕਰੀ ਹਾਊਸ ਯੂਨੀਅਨ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ ਮੀਟਿੰਗ ਵਿਚ ਯੂਨੀਅਨ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਮਿਲਾਵਟ ਰਹਿਤ ਸ਼ੁੱਧ ਸਾਮਾਨ ਵਰਤਣ ਤੇ ਮਠਿਆਈ ਬਣਾਉਣ ਲਈ ਸਾਫ਼-ਸੁਥਰੀ ਥਾਂ ਦੀ ਵਰਤੋਂ ਕਰਨ। ।ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਵਿਅਕਤੀ ਨੂੰ ਸਫ਼ਾਈ ਦੀ ਪੂਰੀ ਪਾਲਣਾ ਕਰਵਾਈ ਜਾਵੇ ਅਤੇ ਕੰਮ ਕਰਨ ਵਾਲੇ ਵਿਅਕਤੀ ਮੈਡੀਕਲ ਤੌਰ ‘ਤੇ ਫਿਟ ਹੋਣੇ ਜ਼ਰੂਰੀ ਹਨ।।ਇਕ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਿਕ ਪੈਰਾਂ ਨਾਲ ਮੈਦਾ/ਆਟਾ ਗੁੰਨਣ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਘਟੀਆ ਤੇ ਨਿੰਦਣਯੋਗ ਹੈ।ਅਤੇ ਇਸ ਨਾਲ ਲੋਕਾਂ ਵਿਚ ਬਾਹਰੋਂ ਖਾਣ-ਪੀਣ ਦੇ ਸਾਮਾਨ ਤੋਂ ਵਿਸ਼ਵਾਸ ਉਠ ਜਾਵੇਗਾ।।ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਮਿਲਾਵਟੀ ਅਤੇ ਘਟੀਆ ਕਿਸਮ ਦਾ ਸਾਮਾਨ ਬਣਾਉਣ ਵਾਲੇ ਹਲਵਾਈਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿਚ ਹਾਜ਼ਰ ਪੰਜਾਬ ਹਲਵਾਈ ਐਸੋਸੀਏਸ਼ਨ ਦੇ ਚੈਅਰਮੈਨ ਰਮੇਸ਼ ਮਿੱਤਲ ਅਤੇ ਬੇਕਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਚੰਦ ਨੇ ਵਿਸ਼ਵਾਸ ਦਿਵਾਇਆ ਕਿ ਜਲੰਧਰ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ ਘਟੀਆ ਤਰੀਕੇ ਨਾਲ ਖਾਧ-ਪਦਾਰਥ ਤਿਆਰ ਨਹੀਂ ਕੀਤੇ ਜਾਂਦੇ ਅਤੇ ਨਾ ਹੀ ਭਵਿੱਖ ਵਿਚ ਇਸੇ ਤਰ੍ਹਾਂ ਹੋਵੇਗਾ। ।ਉਨ੍ਹਾਂ ਖਾਧ-ਪਦਾਰਥਾਂ ਨੂੰ ਪੂਰੀ ਸਫ਼ਾਈ ਨਾਲ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ।ਮੀਟਿੰਗ ਵਿਚ ਡਾ. ਹਰਜੋਤਪਾਲ ਸਿੰਘ ਫੂਡ ਸੇਫਟੀ ਅਫਸਰ, ਸੁਖਰਾਉ ਸਿੰਘ ਫੂਡ ਸੇਫਟੀ ਅਫਸਰ ਅਤੇ ਸ੍ਰੀਮਤੀ ਰਾਸੂ ਮਹਾਜਨ ਫੂਡ ਸੇਫਟੀ ਅਫਸਰ ਵਲੋਂ ਵਰਕ ਅਤੇ ਵੱਖ-ਵੱਖ ਰੰਗਾਂ ਦੀ ਮਿਕਦਾਰ ਬਾਰੇ ਜਾਣਕਾਰੀ ਦਿੱਤੀ।।ਮੀਟਿੰਗ ਵਿਚ ਹਲਵਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਦੇਸ਼ ਵਿਜ, ਨਰੇਸ਼ ਵਿਜ, ਜਸਵੰਤ ਸਿੰਘ ਪ੍ਰਕਾਸ਼ ਬੇਕਰੀ, ਰਜਿੰਦਰ ਮਦਾਨ ਫੈਂਸੀ ਬੇਕਰੀ, ਨਕੋਦਰ ਤੋਂ ਰਜੇਸ਼ ਕੁਮਾਰ, ਗੁਰਾਇਆ ਤੋਂ ਦਲਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਬਲਾਕਾਂ ਤੋਂ ਯੂਨੀਅਨ ਮੈਂਬਰ ਹਾਜ਼ਿਰ ਸਨ।