Thursday, March 27, 2025

ਪੰਜਾਬ ਪੇਂਡੂ ਸਿੱਖਿਆ ਵਿਕਾਸ ਕੌਂਸਲ ਲੁਧਿਆਣਾ ਕਰੇਗੀ ਉਦਮੀ ਅਧਿਆਪਕਾਂ ਦਾ ਸਨਮਾਨ

8 ਨਵੰਬਰ ਨੂੰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਵਿਖੇ ਹੋਵੇਗਾ ਰਾਜ ਪੱਧਰੀ ਸਨਮਾਨ ਸਮਾਰੋਹ

PPN12101416

ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਸਿੱਖਿਆ, ਧਰਮ ਤੇ ਵਿਗਿਆਨ ਦੇ ਸੁਮੇਲ ਅਤੇ ਉਸਾਰੂ ਸਮਾਜ ਦੇ ਨਿਰਮਾਣ ਵਿੱਚ ਲੱਗੀ ਐਨ.ਜੀ.ਓ. ਪੰਜਾਬ ਪੇਂਡੂ ਸਿੱਖਿਆ ਵਿਕਾਸ ਕੌਂਸਲ (ਪ੍ਰੈਪ) ਰਜਿ. ਲੁਧਿਆਣਾ ਵੱਲੋਂ ਸਰਕਾਰੀ ਤੇ ਗੈਰਸਰਕਾਰੀ ਸਕੂਲਾਂ ਵਿੱਚ ਬੇਹਤਰ ਵਿੱਦਿਅਕ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਆਰਥਿਕ ਤੌਂਰ ਤੇ ਕਮਜ਼ੋਰ ਪ੍ਰੀਵਾਰਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਅਕ ਸੇਵਾਵਾਂ ਦੇਣ ਵਾਲੇ ਮਹਿਲਾ ਪੁਰਸ਼ ਅਧਿਆਪਕਾਂ ਨੂੰ 08 ਨਵੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 33ਵੇਂ ਰਾਜ ਪੱਧਰੀ ਸਨਮਾਨ ਸਮਾਰੋਹ ਦੇ ਦੌਰਾਨ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦੇਂਦਿਆ ਦੀ ਪੰਜਾਬ ਰੂਰਲ ਐਜੂਕੇਸ਼ਨ ਪ੍ਰੋਮੋਸ਼ਨ ਕੌਂਸਲ (ਪ੍ਰੈਪ) ਰਜਿ. ਲੁਧਿਆਣਾ ਦੇ ਬਾਨੀ ਤੇ ਜਨਰਲ ਸੈਕਟਰੀ ਐਸ.ਐਸ. ਪਵਾਰ ਨੇ ਅੱਜ ਇਥੇ ਦਿੱਤੀ। ਉਹਨਾਂ ਦੱਸਿਆ ਕਿ ਉਪਰੋਕਤ ਸਨਮਾਨ ਸਮਾਰੋਹ ਦੇ ਦੌਰਾਨ ਸਨਮਾਨ ਹਾਸਲ ਕਰਨ ਵਾਲਿਆ ਦੀ ਚੋਣ ਬੀਤੀ 12 ਸਤੰਬਰ 2014 ਨੂੰ ਲੁਧਿਆਣਾ ਵਿਖੇ ਸਕਰੀਨਿੰਗ ਕਮੇਟੀ ਵੱਲੋਂ ਸਮਰਪਿਤ, ਸਿਰੜੀ ਅਤੇ ਮਿਹਨਤੀ ਅਧਿਆਪਕਾਂ ਲਈ ਸਟੇਟ ਐਵਾਰਡ ਲਈ ਚੋਣ ਕੀਤੀ ਗਈ। ਇਸ ਸਕਰੀਨਿੰਗ ਕਮੇਟੀ ਵਿੱਚ ਡਾ. ਐੱਮ.ਐਸ. ਕੰਗ ਸਾਬਕਾ ਉਪ ਕੁਲਪਤੀ ਪੀ.ਏ.ਯੂ, ਲੁਧਿਆਣਾ, ਮੱਘਰ ਸਿੰਘ ਸਾਬਕਾ ਮੰਡਲ ਸਿੱਖਿਆ ਅਫ਼ਸਰ ਨਾਭਾ ਤੇ ਪੰਜ ਕੌਮੀ ਸਨਮਾਨ ਪ੍ਰਾਪਤ ਅਧਿਆਪਕ ਮੀਟਿੰਗ ਵਿੱਚ ਸ਼ਾਮਲ ਸਨ।ਇਸ ਸਕਰੀਨਿੰਗ ਕਮੇਟੀ ਵੱਲੋਂ ਅਧਿਆਪਕਾ ਦੀ ਚੋਣ ਰਾਜ ਪੱਧਰੀ ਸਨਮਾਨਾਂ ਲਈ ਕੀਤੀ ਗਈ। ਇਸ ਸਬੰਧੀ ਸ਼੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਚਾਟੀਵਿੰਡ ਗੇਟ ਵਿਖੇ ਪ੍ਰੈਪ ਮੈਂਬਰਾਂ ਦੀ ਇਕ ਅਹਿਮ ਇਕੱਤਰਤਾ ਸੰਸਥਾ ਦੇ ਜਨਰਲ ਸਕੱਤਰ ਐਸ.ਐਸ. ਪਵਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਗਿੱਲ, ਗੁਲਵਿੰਦਰ ਸਿੰਘ, ਅਮਰਜੀਤ ਸਿੰਘ (ਦੋਨੋ ਨੈਸ਼ਨਲ ਐਵਾਰਡੀ) ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਚੁਣੇ ਹੋਏ ਹੇਠ ਲਿਖੇ ਅਧਿਆਪਕਾਂ ਨੂੰ ਮਿਤੀ 08 ਨਵੰਬਰ 2014 ਨੂੰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਚਾਟੀਵਿੰਡ ਗੇਟ, ਸ੍ਰੀ ਅੰਮ੍ਰਿਤਸਰ ਵਿਖੇ ਪ੍ਰੈਪ ਕੌਂਸ਼ਲ ਵੱਲੋਂ ਸਵੇਰੇ 9.00 ਵਜੇ ਰਾਜ ਪੱਧਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਸਨਮਾਨ ਪ੍ਰਾਪਤ ਕਰਨ ਵਾਲਿਆ ਵਿੱਚ ਸ੍ਰੀਮਤੀ ਸੁਨੀਤਾ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀ.ਸੈ. ਸਕੂਲ ਰਾਮਗੜ੍ਹ ਸਿਬਰੀ (ਜਿਲ੍ਹਾ ਹੁਸ਼ਿਆਰਪੁਰ), ਡਾ. ਸਿਮਰਤ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੀ.ਸੈ. ਸਕੂਲ, ਹਰਚੋਵਾਲ (ਜਿਲ੍ਹਾ ਗੁਰਦਾਸਪੁਰ), ਸ੍ਰੀ ਅਜੇ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ, ਖਿੜ੍ਹਕੀਆਂਵਾਲਾ (ਜਿਲ੍ਹਾ ਮੁਕਤਸਰ ਸਾਹਿਬ), ਬਲਬੀਰ ਸਿੰਘ ਪੰਜਾਬੀ ਅਧਿਆਪਕ ਸਰਕਾਰੀ ਸੀ.ਸੈ. ਸਕੂਲ, ਸਮਸਪੁਰ (ਜਿਲ੍ਹਾ ਫਤਹਿਗੜ੍ਹ ਸਾਹਿਬ), ਰਣਜੀਤ ਸਿੰਘ ਅਜ਼ਾਦ ਲੈਕਚਰਾਰ ਪੰਜਾਬੀ ਸਰਕਾਰੀ ਸੀ.ਸੈ. ਸਕੂਲ, ਸਾਰੋਂ (ਜਿਲ੍ਹਾ ਸੰਗਰੂਰ), ਦਿਲਬਾਗ ਸਿੰਘ ਲੈਕਚਰਾਰ ਅਰਥ ਸ਼ਾਸ਼ਤਰ ਸਰਕਾਰੀ ਸੀ.ਸੈ. ਸਕੂਲ, ਬਹਾਦਰਪੁਰ ਰਜੋਇਆ (ਜਿਲ੍ਹਾ ਗੁਰਦਾਸਪੁਰ) , ਸ੍ਰੀ ਵਿਨੈ ਸ਼ਰਮਾ ਈ.ਟੀ.ਟੀ. ਅਧਿਆਪਕ ਸਰਕਾਰੀ ਐਲੀ. ਸਕੂਲ ਦੁਲੇਕੇ ਮਹਿਤੇ (ਜਿਲ੍ਹਾ ਫਾਜ਼ਿਲਕਾ), ਸ੍ਰੀ ਪ੍ਰਦੀਪ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ, ਤੁਰਕਾਂ ਵਾਲੀ (ਜਿਲ੍ਹਾ ਫਾਜ਼ਿਲਕਾ) ਅਤੇ ਸ੍ਰੀਮਤੀ ਤ੍ਰਿਪਤਾ ਰਾਣੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਸਾਨੇਵਾਲ ਖੁਰਦ (ਜਿਲ੍ਹਾ ਲੁਧਿਆਣਾ) ਆਦਿ ਦੇ ਨਾਮ ਸ਼ਾਮਲ ਸਨ। ਇਸ ਮੌਕੇ ਜੈਪਾਲ ਸਿੰਘ, ਗੁਰਪਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।

Check Also

ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਦਾ ਡੀ.ਐਸ.ਪੀ ਦੀਪ ਇੰਦਰ ਸਿੰਘ ਜੇਜੀ ਵਲੋਂ ਸਨਮਾਨ

ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਲੰਬੇ ਸਮੇਂ ਤੋਂ ਪੰਜਾਬੀ …

Leave a Reply