ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਕੰਨਿਆ ਮਹਾ ਵਿਦਿਆਲਾ, ਜਲੰਧਰ ਵਿਚ 30-31 ਅਕਤੂਬਰ 2014 ਨੂੰ ਕਰਾਸ ਕਲਚਰ ਨਿਊਐਨਸਜ਼ ਵਿਸ਼ੇ ਤੇ ਹੋਣ ਵਾਲੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਸੰਬੰਧ ਵਿੱਚ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਮੀਡੀਆ ਇਕਾਈਆਂ ਤੋਂ ਉਘੇ ਪੱਤਰਕਾਰ ਸ਼ਾਮਲ ਹੋਏ।ਵਿਦਿਆਲਾ ਪਹੁੰਚਣ ਤੇ ਇਨ੍ਹਾਂ ਦਾ ਸਵਾਗਤ ਕਰਦਿਆਂ ਹੋਇਆਂ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਨੇ ਅੰਤਰ ਰਾਸ਼ਟਰੀ ਕਾਨਫਰੰਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਤਰ ਅਨੁਸ਼ਾਸਨੀ ਕਾਨਫਰੰਸ ਦਾ ਵਿਸ਼ਾ ਖਾਸ ਤੌਰ ਤੇ ਸੰਸਾਰੀਕਰਨ ਨਾਲ ਸੰਬੰਧਿਤ ਹੈ।ਇਸ ਦੁਨੀਆਂ ਨੇ ਇਕ ਛੋਟੇ ਜਿਹੇ ਪਿੰਡ ਦਾ ਰੂਪ ਧਾਰਨ ਕਰ ਲਿਆ ਹੈ।ਹੱਦਾਂ ਸਰਹੱਦਾਂ ਆਪਸ ਵਿਚ ਇਕਮਿਕ ਹੋ ਰਹੀਆਂ ਹਨ ਇਨ੍ਹਾਂ ਵਿੱਚ ਆਪਸੀ ਸਭਿਆਚਾਰਕ ਵਟਾਂਦਰਾ ਲਗਾਤਾਰ ਜਾਰੀ ਹੈ। ਸਾਹਿਤ, ਵਿਗਿਆਨ, ਕਲਾ, ਮੀਡੀਆ, ਵਪਾਰ, ਵਣਜ ਆਦਿ ਪੁਰਾਣੀਆਂ ਹੱਦਾਂ ਨੂੰ ਤੋੜ ਸੰਸਾਰੀਕਰਨ ਦਾ ਰੁਤਬਾ ਹਾਸਲ ਕਰਨ ਲਈ ਨਵੇਂ ਦਿਸਹੱਦੇ ਸਿਰਜ ਰਿਹਾ ਹੈ।ਇਹ ਕਾਨਫਰੰਸ ਸਰੋਤਿਆਂ ਨੂੰ ਸੰਪੂਰਨ ਰੂਪ ਵਿਚ ਅੰਤਰ ਸਭਿਆਚਾਰਕ ਮਸਲਿਆਂ ਨੂੰ ਘੋਖਣ ਲਈ ਮੰਚ ਪ੍ਰਦਾਨ ਕਰੇਗੀ ।
ਇਸ ਖਾਸ ਵਿਸ਼ੇ ਨੂੰ ਚੁਨਣ ਦਾ ਕਾਰਨ ਇਹ ਹੈ ਕਿ ਅਸੀਂ ਵੱਖ-ਵੱਖ ਸਭਿਆਚਾਰਾਂ ਨਾਲ ਸਾਂਝ ਵਧਾਉਣੀ ਚਾਹੁੰਦੇ ਹਾਂ ਕਿਉਂਕਿ ਅਸੀਂ ਸੰਸਾਰ ਅਮਨ ਅਤੇ ਮਾਨਵਤਾ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹਾਂ ।
ਸੰਸਾਰ ਦੇ ਕਈ ਦੇਸ਼ਾਂ ਵਿਚ ਹਿੰਸਾ ਤੇ ਅਸਹਿਣਸ਼ੀਲਤਾ ਦਾ ਬੋਲਬਾਲਾ ਇਸ ਕਰਕੇ ਹੈ ਕਿਉਂਕਿ ਅਸਲ ਵਿਚ ਅਸੀਂ ਅੱਡ-ਅੱਡ ਸਭਿਆਚਾਰਾਂ ਤੋਂ ਅਣਜਾਣ ਹਾਂ।ਕੰਨਿਆਂ ਮਹਾਂ ਵਿਦਿਆਲਾ 10 ਦੇਸ਼ਾਂ ਅਤੇ ਭਾਰਤ ਦੇ 22 ਰਾਜਾਂ ਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਮਹਿਮਾਨ ਨਿਵਾਜ਼ੀ ਕਰ ਰਿਹਾ ਹੈ।ਯੂ.ਐਸ.ਏ. ਕੈਨੇਡਾ, ਬੰਗਲਾਦੇਸ਼, ਦੁਬਈ, ਭਾਰਤ, ਨਿਊਜ਼ੀਲੈਂਡ, ਭੂਟਾਨ, ਹੰਗਰੀ, ਬੋਸਟਵਾਨਾ ਅਤੇ ਤੁਨੇਜੀਆ ਤੋਂ ਮਹਾਨ ਵਿਦਵਾਨ ਸਾਡੇ ਕੋਲ ਪਹੁੰਚ ਰਹੇ ਹਨ।
ਰਿਸੋਰਸ ਪਰਸਨਜ਼ ਵਿੱਚ ਅਸੀਂ ਪ੍ਰੋ. ਜਾੱਨ ਬਟੈਗਲਿਨੋ, ਡੀਨ ਵਿਦਿਆਰਥੀ, ਬੋਸਟਨ ਯੂਨੀਵਰਸਿਟੀ, ਯੂ.ਐਸ.ਏ. ਡਾ. ਆਮਿਰ, ਐਚ. ਇਡਰਿਸ, ਨਿਊਯਾਰਕ ਯੂਨੀਵਰਸਿਟੀ, ਡਾ. ਮਾਰਤਾ ਫੁਲੌਪ ਮੁਖੀ, ਸੋਸ਼ਲ ਅਤੇ ਸਭਿਆਚਾਰ ਮਨੋਵਿਗਿਆਨ, ਹੰਗਰੀ ਅਕੈਡਮੀ ਆਫ ਸਾਇਸਿਜ਼, ਡਾ. ਗੋਰਡਨ ਰਾਯੋਰੀ, ਹੰਗਰੀ, ਡਾ. ਜੀ.ਐਸ ਸ਼ੇਰਗਿਲ ਮੈਸੀ ਯੂਨੀਵਰਸਿਟੀ ਆਫ ਨਿਊਜ਼ੀਲੈਂਡ, ਡਾ. ਕਾਰੇਨ ਐਸ. ਕਿੰਗਜਬਰੀ, ਇੰਟਰ ਨੈਸ਼ਨਲ ਸਟੱਡੀ ਤੇ ਪ੍ਰੋਫੈਸਰ, ਚੈਥਮ ਯੂਨੀਵਰਸਿਟੀ ਯੂ.ਐਸ.ਏ, ਮਿਸ ਮਲਾਇਆ ਟਿਯੂਨੇਸ਼ਿਆ ਤੋਂ, ਮਿਸ ਬੂਟਮੇਲੋ ਬੋਟਸਵਾਨਾ ਤੋਂ, ਸ਼੍ਰੀ ਰਕੀਬੁਲ ਹਸਨ, ਬੰਗਲਾਦੇਸ ਤੋਂ ਅਤੇ ਆਈਬੀ ਕ੍ਰਿਸਟੋਗੋਨਸ ਚੀਫ ਐਗਜ਼ੇਕਉਟਿਵ ਡਾਇਰੈਕਟਰ ਐਫਰੀਕਨ ਯੂਥ ਇਨੀਸ਼ੇਟਿਵ ਆਨ ਕ੍ਰਾਇਮ ਪ੍ਰੀਵੈਸ਼ਨ ਨਾਈਜੀਰੀਆ ਤੋਂ ਅਕਤੂਬਰ 30, 2014 ਦੇ 9:30 ਵਜੇ ਸਵੇਰੇ ਹੋਣ ਵਾਲੇ ਉਦਘਾਟਨੀ ਸੈਸ਼ਨ ਲਈ ਖਾਸ ਤੌਰ ਤੇ ਆ ਰਹੇ ਹਨ । ਡਾ. ਆਰ.ਕੇ. ਮਹਾਜਨ ਇਸ ਸੈਸ਼ਨ ਦੇ ਮੁੱਖ ਮਹਿਮਾਨ ਹੋਣਗੇ । ਆਰੀਆ ਸਿਖਿਆ ਮੰਡਲ ਦੇ ਪ੍ਰਧਾਨ ਤੇ ਨਾਮੀ ਕਲਮਕਾਰ ਸ਼੍ਰੀ ਚੰਦਰ ਮੋਹਨ ਜੀ ਪ੍ਰਧਾਨਗੀ ਵਿਚਾਰ ਪੇਸ਼ ਕਰਨਗੇ । ਡਾ. ਮਾਰਤਾ ਫੁਲੌਪ, ਹੰਗਰੇਅੀਨ ਅਕੈਡਮੀ ਆਫ ਸਾਇਸਿਜ਼ ਕੁੰਜੀਵਤ ਭਾਸ਼ਣ ਦੇਣਗੇ ।
ਸ਼੍ਰੀ ਕਮਲ ਕਿਸ਼ੋਰ ਯਾਦਵ (ਆਈ.ਏਐਸ.) ਡਿਪਟੀ ਕਮਿਸ਼ਨਰ, ਜਲੰਧਰ ਵੈਲੇਡਿਕਟਰੀ ਸੈਸ਼ਨ ਅਕਤਬੂਰ 31, 2014 ਸ਼ਾਮ 4:30 ਵਜੇ ਲਈ ਮੁੱਖ ਮਹਿਮਾਨ ਹੋਣਗੇ।ਇਸ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਸ਼ਰਨਜੀਤ ਸਿੰਘ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ ।
ਵਿਦੇਸ਼ੀ ਵਿਦਵਾਨਾਂ ਦੇ ਨਾਲ-ਨਾਲ ਭਾਰਤ ਦੀਆਂ ਬਹੁਤ ਹੀ ਮਾਣ ਮੱਤੀਆਂ ਸੰਸਥਾਵਾਂ ਤੋਂ ਵਿਦਵਾਨ, ਸਾਹਿਤਕਾਰ, ਵਿਗਿਆਨੀ, ਜਨ-ਸੰਚਾਰ ਨਾਲ ਸੰਬੰਧਿਤ ਹਸਤੀਆਂ ਤੇ ਵਿਸ਼ਾ ਮਾਹਿਰ ਇਸ ਕਾਨਫਰੰਸ ਵਿਚ ਸ਼ਮੂਲੀਅਤ ਕਰਨਗੇ।ਸਾਨੂੰ ਮਾਣ ਹੈ ਕਿ ਸਾਡੇ ਦਰਮਿਆਨ ਡਾ. ਰੌਸ਼ਨ ਲਾਲ ਸ਼ਰਮਾ ਮੁਖੀ ਅੰਗਰੇਜ਼ੀ ਵਿਭਾਗ ਤੇ ਡੀਨ ਸਕੂਲ ਆਫ ਲੈਂਗੂਏਜਿਜ਼ ਤੇ ਹਿਊਮੈਨੀਟੀਜ਼, ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ, ਡਾ. ਗੁਰੂਉਪਦੇਸ਼ ਸਿੰਘ, ਪ੍ਰੋ. ਡਿਪਾਰਟਮੈਂਟ ਆਫ ਇੰਗਲਿਸ਼ ਜੀਐਨਡੀਯੂ, ਡਾ. ਪਰਮਜੀਤ ਜੱਸਲ, ਪ੍ਰਿੰਸੀਪਲ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ, ਜਾਣੇ ਪਹਿਚਾਣੇ ਲੇਖਕ ਤੇ ਮੀਡੀਆ ਹਸਤੀ ਡਾ. ਸੁਰੇਸ਼ ਸੇਠ, ਸ਼੍ਰੀਮਤੀ ਵੀਣਾ ਦਾਦਾ ਪ੍ਰਿੰਸੀਪਲ ਸੇਂਟ ਸੋਲਜਰ ਪਬਲਿਕ ਕੋ ਐਡ ਕਾਲਜ, ਪੰਜਾਬੀ ਯੂਨੀਵਰਿਸਟੀ ਬਠਿੰਡਾ, ਡਾ. ਹਰਸ਼ ਵਰਮਾ, ਐਨ.ਆਈ.ਟੀ., ਜਲੰਧਰ, ਸ਼੍ਰੀ ਪੀ.ਸੀ. ਸੋਂਧੀ, ਸ਼੍ਰੀ ਓਮ ਗੌਰੀ ਦੱਤ, ਨਿਰਦੇਸ਼ਕ ਦੂਰਦਰਸ਼ਨ, ਉੱਘੇ ਉਦਯੋਗਪਤੀ, ਡਾ. ਕੇ.ਐਸ. ਦੁੱਗਲ, ਐਸੋਸੀਏਟ ਡੀਨ ਅਕੈਡਮਿਕ ਅਫੇਅਰਜ਼ ਅਤੇ ਵਿਦਿਆਰਥੀ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਰਿਜਨਲ ਸੈਂਟਰ ਜਲੰਧਰ, ਡਾ. ਪਰਮਜੀਤ ਘੁੰਮਣ ਵਾਈਸ ਪ੍ਰਿੰਸੀਪਲ ਗੌਰਮਿੰਟ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਇਸ ਕਾਨਫਰੰਸ ਵਿਚ ਹਾਜ਼ਰੀ ਭਰਣਗੇ ।
ਅਸੀਂ ਵੀਡੀਓ ਕਾਨਫਰੰਸ ਸੈਸ਼ਨ ਵੀ ਕਰਨ ਜਾ ਰਹੇ ਹਾਂ।ਡਾ. ਜੈਸੀ ਸਟਿਓਵਾਰਟ, ਸਕੂਲ ਫਾਰ ਸਟੱਡੀਜ਼ ਇਨ ਆਰਟਸ ਐਂਡ ਕਲਚਰ, ਕਾਰਲੇਟਨ ਯੂਨੀਵਰਸਿਟੀ, ਓਨਟਾਰੀਓ ਕੈਨੇਡਾ ਤੇ ਡਾ. ਐਸ ਚਿਤਰਾ, ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਰਾਇਲ ਯੂਨੀਵਰਸਿਟੀ ਆਫ ਭੂਟਾਨ ਸਾਂਝੇ ਤੌਰ ਤੇ ਇਸ ਦਾ ਸੰਚਾਲਨ ਕਰਣਗੇ ।
ਇਸ ਕਾਨਫਰੰਸ ਵਿਚ ਪੇਸ਼ ਕੀਤੇ ਜਾਣ ਵਾਲੇ 257 ਪੇਪਰ ਸਾਡੇ ਤੱਕ ਪਹੁੰਚ ਚੁੱਕੇ ਹਨ ਅਤੇ ਗਿਣਤੀ ਹੋਰ ਵੱਧ ਰਹੀ ਹੈ।ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਅਸੀਂ ਦੋਨੋਂ ਹੀ ਦਿਨ 8 ਵੱਖ ਵੱਖ ਸਥਾਨਾਂ ਤੇ ਪੇਪਰ ਪੜ੍ਹਨ ਦਾ ਪ੍ਰਬੰਧ ਕੀਤਾ ਹੈ।ਆਪ ਸਭ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਹੁਣ ਤੱਕ 860 ਤੋਂ ਜ਼ਿਆਦਾ ਵਿਦਿਆਰਥੀ ਇਸ ਕਾਨਫਰੰਸ ਦੇ ਵਿੱਚ ਡੈਲੇਗੇਟਸ ਅਤੇ ਮੈਂਬਰਾਂ ਵਜੋਂ ਰਜਿਸਟਰ ਹੋ ਚੁੱਕੇ ਹਨ ਅਤੇ ਤਿੰਨ ਵਿਦਿਆਰਥੀ ਵੀ ਇਸ ਕਾਨਫਰੰਸ ਵਿੱਚ ਆਪਣਾ ਪੇਪਰ ਪੜ੍ਹਣ ਜਾ ਰਹੇ ਹਨ ।30 ਅਕਤੂਬਰ 2014 ਸ਼ਾਮ 7:00 ਵਜੇ ਤੋਂ 8:00 ਵਜੇ ਤੱਕ ਇਕ ਸਭਿਆਚਾਰਕ ਸ਼ਾਮ ਦੀ ਪੇਸ਼ਕਾਰੀ ਹੋਵੇਗੀ ਜਿਸਦਾ ਮੰਤਵ ਆਏ ਹੋਏ ਮਹਿਮਾਨਾਂ ਦੀ ਆਪਣੇ ਅਮੀਰ ਸਭਿਆਚਾਰ ਤੇ ਝਾਤ ਪਵਾਉਣਾ ਹੈ ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …