Sunday, June 15, 2025

ਕਿਸਾਨੀ ਲਈ ਉਸਾਰੂ ਭੂਮਿਕਾ ਨਿਭਾ ਰਹੇ ਹਨ ਐਗਰੋ ਸਰਵਿਸ ਸੈਂਟਰ -ਡਿਪਟੀ ਕਮਿਸ਼ਨਰ

Sh. KK Yadav, DC

ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜ਼ਿਲੇ ਅੰਦਰ ਚੱਲ ਰਹੇ 88 ਐਗਰੋ ਸਰਵਿਸ ਸੈਂਟਰ ਵਾਜਿਬ ਕਿਰਾਏ ‘ਤੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਅਤੇ ਸੰਦ ਮੁਹੱਈਆ ਕਰਵਾਕੇ ਜਿਥੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾ ਰਹੇ ਹਨ ਉੱਥੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਇਨਾਂ ਐਗਰੋ ਸਰਵਿਸ ਸੈਂਟਰਾਂ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਯਾਦਵ ਨੇ ਦੱਸਿਆ ਕਿ ਇਨਖ਼ਾਂ ਕੇੇਂਦਰਾਂ ਵੱਲੋਂ ਟ੍ਰੈਕਟਰ, ਲੇਜ਼ਰ ਲੈਵਲਰ, ਰੋਟਾਵੇਟਰ ਅਤੇ ਹੋਰ ਲੋੜੀਂਦੇ ਖੇਤੀ ਸੰਦ ਬਹੁਤ ਹੀ ਵਾਜਿਬ ਕਿਰਾਏ ਉੱਪਰ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਕਿਸਾਨ ਘੱਟ ਲਾਗਤ ਨਾਲ ਖੇਤੀਬਾੜੀ ਕਰ ਸਕਣ।ਉਨਾਂ ਦੱਸਿਆ ਕਿ ਜ਼ਿਲਖ਼ੇ ਅੰਦਰ ਚੱਲ ਰਹੇ ਇਨਾਂ ਖੇਤੀਬਾੜੀ ਕੇਂਦਰਾਂ ਪਾਸ 853.45 ਲੱਖ ਦੀ ਮਸ਼ੀਨਰੀ ਅਤੇ ਸੰਦ ਮੌਜੂਦ ਹਨ ਜਿਨਾਂ ਦੀ ਵਰਤੋ ਕਿਸਾਨਾਂ ਵੱਲੋਂ ਖੇਤੀ ਦੇ ਕੰਮ ਲਈ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਜ਼ਮੀਨਾਂ ਦੀ ਪੀੜੀ ਦਰ ਪੀੜੀ ਵੰਡ ਹੋਣ ਕਾਰਨ ਖੇਤਾਂ ਦਾ ਆਕਾਰ ਛੋਟਾ ਹੋ ਰਿਹਾ ਹੈ ਅਤੇ ਖੇਤੀ ਲਾਗਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ, ਇਸ ਲਈ ਅਜਿਹੇ ਸਮੇਂ ਇਨਾਂ ਐਗਰੋ ਸਰਵਿਸ ਸੈਂਟਰਾਂ ਦੀ ਮਹੱਤਤਾ ਹੋਰ ਵੀ ਵਧ ਰਹੀ ਹੈ।  ਸ੍ਰੀ ਯਾਦਵ ਨੇ ਦੱਸਿਆ ਕਿ ਇਹ ਐਗਰੋ ਸਰਵਿਸ ਸੈਂਟਰ ਕਿਸਾਨਾਂ ਲਈ ਸਹੂਲਤ ਹਨ ਉਥੇ ਇਨਾਂ ਕੇਂਦਰਾਂ ਰਾਹੀਂ ਉਪਲੱਬਧ ਆਧੁਨਿਕ ਕਿਸਮ ਦੇ ਸੰਦਾਂ ਦੀ ਵਰਤੋਂ ਰਾਹੀਂ ਜ਼ਮੀਨ ਇਸ ਤਰੀਕੇ ਨਾਲ ਖੇਤੀ ਲਈ ਤਿਆਰ ਹੁੰਦੀ ਹੈ ਜਿਸ ਨਾਲ ਸਿੰਚਾਈ ਲਈ ਪਾਣੀ ਦੀ ਘੱਟ ਵਰਤੋਂ ਹੋਣ ਸਦਕਾ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ।ਉਨਾਂ ਕਿਹਾ ਕਿ ਖੇਤੀਬਾੜਖ਼ੀ ਲਈ ਆਪਣੀ ਮਸ਼ੀਨਰੀ ਅਤੇ ਸੰਦ ਖ੍ਰੀਦਣ ਦੀ ਥਾਂ ਇਨਾਂ ਕੇਂਦਰਾਂ ਪਾਸੋਂ ਵਾਜਿਬ ਕਿਰਾਏ ਉੱਪਰ ਸੰਦਾਂ ਦੀ ਵਰਤੋਂ ਕਰਨਾ ਕਿਸਾਨਾਂ ਨੂੰ ਕਾਫੀ ਸਸਤਾ ਪੈਂਦਾ ਹੈ।ਸ੍ਰੀ ਯਾਦਵ ਨੇ ਕਿਹਾ ਕਿ ਜ਼ਿਲਖ਼ੇ ਅੰਦਰ ਐਗਰੋ ਸਰਵਿਸ ਸੈਂਟਰ ਕਿਸਾਨੀ ਲਈ ਬਹੁਤ ਹੀ ਉਸਾਰੂ ਭੂਮਿਕਾ ਨਿਭਾਅ ਰਹੇ ਹਨ। ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਸ੍ਰੀ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਨਾਂ ਕੇਂਦਰਾਂ ਨੂੰ ਸੰਦ ਅਤੇ ਮਸ਼ੀਨਰੀ ਖ੍ਰੀਦਣ ਲਈ ਪੰਜਾਬ ਫਾਰਮਰਜ਼ ਕਮਿਸ਼ਨ ਪਾਸੋਂ 50 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ।ਉਨਾਂ ਦੱਸਿਆ ਕਿ ਜ਼ਿਲਖ਼ੇ ਅੰਦਰ 88 ਐਗਰੋ ਸਰਵਿਸ ਸੈਂਟਰ ਪਹਿਲਾਂ ਹੀ ਚੱਲ ਰਹੇ ਹਨ ਜਦਕਿ 4 ਸੈਂਟਰਾਂ ਦੀ ਅਪਗ੍ਰੇਡੇਸ਼ਨ ਅਤੇ ਦੋ ਨਵੇਂ ਐਗਰੋ ਸਰਵਿਸ ਸੈਂਟਰਾਂ ਦੀ ਸਥਾਪਤੀ ਲਈ ਕੇਸ ਭੇਜੇ ਗਏ ਹਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply