ਰਈਆ, 10 ਨਵੰਬਰ (ਬਲਵਿਦਰ ਸਧੂ) – ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ (ਭਾਰਤ) ਦੇ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੈੜ੍ਹਾ ਦੀ ਯੋਗ ਅਗਵਾਈ ਸਦਕਾ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮਹੀਨਾਵਰ ਮੀਟਿੰਗ ਜ਼ਿਲ੍ਹਾ ਅੰਮ੍ਰਿਤਸਰ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਬਾਠ, ਸੁਨੀਲ ਕੁਮਾਰ ਬਿੱਟੂ, ਪਾਲ ਸਿੰਘ (ਦੋਵੇਂ) ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜੋਬਨ ਸਿੰਘ ਚੇਅਰਮੈਨ ਅੰਮ੍ਰਿਤਸਰ, ਬਲਾਕ ਮੀਤ ਪ੍ਰਧਾਨ ਜਸਪਾਲ ਸਿੰਘ ਬੁੱਢਾਥੇਹ ਨੇ ਸੰਬੋਧਨ ਕੀਤਾ। ਤਰਸੇਮ ਸਿੰਘ ਬਾਠ ਨੇ ਸਮੂਹ ਹਾਜ਼ਰ ਐਕਟਿਵ ਮੈਂਬਰਾਂ ਨੂੰ ਪਿੰਡ ਲੱਖੂਵਾਲ ਵਿਖੇ 14 ਨਵੰਬਰ ਨੂੰ ਹੋਣ ਵਾਲੇ ਪੰਜਾਬ ਪੱਧਰੀ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਸਮਾਗਮ ਵਿੱਚ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੈੜ੍ਹਾ ਅਤੇ ਪ੍ਰਸ਼ਾਸ਼ਨ ਦੇ ਅਫਸਰ ਸਹਿਬਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਰਹੇ ਹਨ। ਇਸ ਦਿਨ ਹੀ ਮਨੁੱਖੀ ਅਧਿਕਾਰ ਮੰਚ ਦਾ 2015 ਦਾ ਕੈਲੰਬਰ ਅਤੇ ਡਾਇਰੀ ਜਾਰੀ ਕੀਤੇ ਜਾਣਗੇ। ਸਮਾਗਮ ਦੀ ਤਿਆਰੀ ਲਈ ਸਮੂਹ ਅਹੁਦੇਦਾਰਾਂ ਨਾਲ ਵਿਉਂਤਬੰਦੀ ਕੀਤੀ ਗਈ । ਇਸ ਮੌਕੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਸਮਾਗਮ ਪ੍ਰਤੀ ਭਾਰੀ ਜੋਸ਼ ਅਤੇ ਉਤਸ਼ਾਹ ਪਾਇਆ ਗਿਆ। ਮੀਟਿੰਗ ਵਿੱਚ ਬਲਜੀਤ ਸਿੰਘ, ਮੀਤ ਪ੍ਰਧਾਨ ਤਰਲੋਕ ਸਿੰਘ, ਅਵਤਾਰ ਸਿੰਘ, ਮੈਡਮ ਹਰਪ੍ਰੀਤ ਕੌਰ, ਬਲਵਿੰਦਰ ਕੌਰ, ਕੁਲਬੀਰ ਕੌਰ, ਨਰਿੰਦਰ ਕੌਰ ਆਦਿ ਸਮੇਤ ਹੋਰ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …