ਅਮ੍ਰਿਤਸਰ, 10 ਨਵਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਜਿਲ੍ਹਾ ਤਰਨ ਤਾਰਨ ਦੇ ਚੇਅਰਮੈਨ ਭੁਪਿੰਦਰ ਸਿੰਘ ਸਰਹਾਲੀ ਕਾਰਜਕਾਰੀ ਕਮੇਟੀ ਦੇ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੋਕੇ ਭੁਪਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਮਾਜ ਵਿੱਚ ਸਮਾਜਿਕ ਬੁਾਰੀਆਂ ਘੱਟਣ ਦੀ ਜਗ੍ਹਾਂ ਵੱਧਦੀਆ ਜਾ ਰਹੀਆਂ ਹਨ।ਇਨ੍ਹਾਂ ਨੂੰ ਰੋਕਣ ਲਈ ਐਂਟੀ ਕਰਾਈਮ ਬਿਊਰੋ ਹਰ ਸੰਭਵ ਕੋਸ਼ਿਸ਼ ਕਰਦਾ ਰਿਹਾ ਹੈ। ਉਨ੍ਹਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਸਮਾਜ ਦੇ ਭਲੇ ਲਈ ਐਂਟੀ ਕਰਾਈਮ ਬਿਊਰੋ ਚੀਫ ਸੰਤ ਬਲਦੇਵ ਸਿੰਘ ਰਾਠੋਰ ਦਾ ਸਾਥ ਦੇਣ ਤਾਂ ਜੋ ਸਾਡਾ ਸਮਾਜ ਆਪਣੇ ਹੱਕਾਂ ਦੀ ਪੂਰਤੀ ਲਈ ਅੱਗੇ ਆ ਸਕੇ।ਇਸ ਮੋਕੇ ਤੇ ਭੁਪਿੰਦਰ ਸਿੰਘ ਸਰਹਾਲੀ ਚੇਅਰਮੈਨ ਤਰਨ ਤਾਰਨ, ਸੁਖਦੇਵ ਸਿੰਘ ਵਾਈਸ ਚੇਅਰਮੈਨ ਤਰਨ ਤਾਰਨ, ਨਵਦੀਪ ਸਿੰਘ ਅਰੋੜਾ, ਸਰਬਜੀਤ ਸਿੰਘ, ਮਨਜਿੰਦਰ ਸਿੰਘ, ਸੁਖਬੀਰ ਸਿੰਘ ਪੱਟੀ, ਮਨਪੀ੍ਰਤ ਸਿੰਘ ਪੱਟੀ ਆਦਿ ਹਾਜਰ ਸਨ।