ਤਰਸਿੱਕਾ, 10 ਨਵੰਬਰ (ਕੰਵਲ ਜੋਧਾਨਗਰੀ) – ਪੰਜਾਬ ਵਿੱਚ ਬਦਲੇ ਸਿਆਸੀ ਗਟਨਾਕ੍ਰਮ ਦੇ ਕਾਰਨ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ ਜਿਸ ਤਹਿਤ ਕਾਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ ਦੇ ਪ੍ਰਧਾਨ ਸ੍ਰ: ਪ੍ਰਤਾਪ ਸਿੰਘ ਬਾਜਵਾ ਵੱਲੋਂ ਹਲਕਾ ਜੰਡਿਆਲਾਗੁਰੂ ਦੇ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ ਗਿਆ । ਪਿੰਡ ਮੱਲ੍ਹੀਆਂ ਵਿਖੇ ਸ੍ਰ: ਸੁਰਿਦਰ ਸਿੰਘ ਸ਼ਾਹ ਵਾਈਸ ਪ੍ਰਧਾਨ ਬਲਾਕ ਜੰਡਿਆਲਾਗੁਰੂ ਦੇ ਗ੍ਰਹਿ ਵਿਖੇ ਰੱਖੀ ਗਈ ਮਿਟਿੰਗ ਵਿੱਚ ਪਹੁੰਚਣ ਤੇ ਉਹਨਾਂ ਦਾ ਸਵਾਗਤ ਸ੍ਰ: ਸਰਦੂਲ ਸਿੰਘ ਬੰਡਾਲਾ (ਸਾਬਕਾ ਮੰਤਰੀ) ਗੁਰਜੀਤ ਸਿੰਘ ਔਜਲਾ ਜ਼ਿਲ੍ਹਾ ਪ੍ਰਧਾਨ, ਰਜੀਵ ਭਗਤ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਲਾਲੀ ਦੁਆਰਾ ਕੀਤਾ ਗਿਆ।
ਸ੍ਰ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਨਾ ਕਰਨ , ਸ਼ਗਨ ਸਕੀਮਾ ਬੰਦ ਕਰਨ ਅਤੇ ਰੇਤ ਬਜ਼ਰੀ ਦੇ ਭਾਅ ਅਸਮਾਨੀ ਚੜ੍ਹਨ ਨਾਲ ਲੋਕਾਂ ਦਾ ਕਚੂਮਰ ਨਿਕਲ ਗਿਆ ਹੈ ਅਤੇ ਸੂਬੇ ਦੇ ਲੋਕ ਪੰਜਾਬ ਸਰਕਾਰ ਦਾ ਤਖਤਾ ਪਲਟਨ ਲਈ ਤਿਆਰ ਬੈਠੇ ਹਨ ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਾਮੀ ਸਿੰਘ ਫੌਜੀ, ਹਰਿੰਦਰ ਪਾਲ ਸਿੰਘ ਟਿੱਕਾ,ਡਾ: ਬਲਬੀਰ ਸਿੰਘ ਜੰਡ, ਪ੍ਰਕਾਸ਼ ਸਿੰਘ ਸ਼ਾਹ, ਸਵਿੰਦਰ ਸਿੰਘ ਜੈਲਦਾਰ, ਹੀਰਾ ਸਿੰਘ ਸ਼ਾਹ , ਸਿੰਦਰ ਸਿੰਘ ਸ਼ਾਹ, ਸੁੰਰਿੰਦਰ ਸਿੰਘ ਰੰਧਾਵਾ, ਰਾਣਾ ਜੰਡ, ਬਲਵੰਤ ਸਿੰਘ ਵਾਈਸ ਚੈਅਰਮੈਨ, ਮਨਜੀਤ ਸਿੰਘ, ਕੈਪਟਨ ਰਘਬੀਰ ਸਿੰਘ, ਸਵਰਨ ਸਿੰਘ, ਭਜਨ ਸਿੰਘ, ਦਰਸ਼ਨ ਸਿੰਘ ਨਿਜਰਪੁਰ, ਕੁਲਦੀਪ ਸਿੰਘ ਤਰਨ ਤਾਰਨ, ਐਨ ਆਰ ਆਈ ਸੈਲ਼, ਪਿਆਰਾ ਸਿੰਘ ਪੰਚ, ਬਿਕਰਮਜੀਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਆੜਤੀ, ਮਹਿੰਦਰ ਸਿੰਘ ਬੇਲਦਾਰ , ਧਰਮ ਸਿੰਘ ਪੰਚ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਸ ਪਾਸ ਪਿੰਡਾਂ ਦੇ ਲੋਕ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …