ਨਵੀਂ ਦਿੱਲੀ, 26 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਕ ਸਕੂਲਾਂ ਤੇ ਉਚ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਘੱਟ ਗਿਣਤੀ ਕੋਮਾਂ ਦੇ ਬੱਚਿਆਂ ਤੱਕ ਸਰਕਾਰੀ ਫੀਸ ਮਾਫੀ ਯੋਜਨਾਵਾਂ ਦਾ ਫਾਇਦਾ ਵਿਦਿਆਰਥੀਆਂ ਤੱਕ ਸਿੱਧਾ ਪਹੁੰਚਾਉਣ ਲਈ ਥਾਪੇ ਗਏ 40 ਤੋਂ ਵੱਧ ਨੋਡਲ ਅਫਸਰਾਂ ਨੂੰ ਮਾਇਨੋਰਟੀ ਅਵੇਰਨੈਸ ਸੈਲ ਵੱਲੋਂ ਸੁਭਾਸ਼ ਨਗਰ ਵਿਖੇ ਇੱਕ ਸਮਾਗਮ ਦੋਰਾਨ ਸਨਮਾਨਿਤ ਕੀਤਾ ਗਿਆ।ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੈਲ ਦੇ ਕੋਅਡੀਨੇਟਰ ਗੁਰਮਿੰਦਰ ਸਿੰਘ ਮਠਾਰੂ ਵੱਲੋਂ ਕਰਵਾਏ ਗਏ।ਇਸ ਸਨਮਾਨ ਸਮਾਗਮ ਦੋਰਾਨ ਮੁੱਖ ਮਹਿਮਾਨ ਜਿਲਾ ਜੱਜ ਪੱਛਮ ਸੀ.ਆਰ. ਗਰਗ ਤੇ ਰਾਜੋਰੀ ਗਾਰਡਨ ਦੇ ਐਸ.ਡੀ.ਐਮ. ਰਮੇਸ਼ ਕੁਮਾਰ ਨੇ ਇਸ ਸਮਾਗਮ ਨੂੰ ਯਾਦਗਾਰੀ ਦੱਸਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਸਰਕਾਰੀ ਯੋਜਨਾਵਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਵਾਸਤੇ ਸਨਮਾਨ ਦੇ ਪ੍ਰਤੀਕ ਵਜੋਂ ਮੁੱਖ ਮਹਿਮਾਨ ਬਣਾਇਆ ਗਿਆ ਹੋਵੇਗਾ। ਹਾਲਾਂਕਿ ਸਰਕਾਰੀ ਅਧਿਕਾਰੀਆਂ ਉਤੇ ਹਮੇਸ਼ਾਂ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਨਾ ਪਹੁੰਚਾਉਣ ਦਾ ਦੋਸ਼ ਹੀ ਲਗਾਇਆ ਜਾਂਦਾ ਸੀ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੂਰਅੰਦੇਸ਼ੀ ਸੋਚ ਰੱਖਕੇ ਇਸ ਸੈਲ ਦੀ ਸਥਾਪਨਾ ਨੂੰ ਦਿੱਲੀ ਕਮੇਟੀ ਦੀ ਇਤਿਹਾਸਕ ਪ੍ਰਾਪਤੀ ਐਲਾਨਿਆ। ਹਿਤ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ, ਕਾਲਜਾਂ ਤੇ ਕਮੇਟੀ ਦੇ ਉਚ ਵਿਦਿਅਕ ਅਦਾਰਿਆਂ ਦੇ ਨੋਡਲ ਅਫਸਰਾਂ ਵੱਲੋਂ ਸ਼ਲਾਘਾਯੋਗ ਕਾਰਜ ਕਰਨ ਉਤੇ ਉਨ੍ਹਾਂ ਦੀ ਪਿੱਠ ਵੀ ਥਾਪੜੀ। ਇਸ ਮੋਕੇ ਸੈਲ ਦੇ ਚੇਅਰਮੈਨ ਹਰਜਿੰਦਰ ਸਿੰਘ, ਇੰਚਾਰਜ ਬੀਬੀ ਰਣਜੀਤ ਕੋਰ ਵੱਲੋਂ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੰਵਰ ਅਹਿਮਦ ਦਾ ਵੀ ਧੰਨਵਾਦ ਕੀਤਾ ਗਿਆ। ਦਿੱਲੀ ਕਮੇਟੀ ਮੈਂਬਰ ਸਤਪਾਲ ਸਿੰਘ, ਜੀਤ ਸਿੰਘ ਖੋਖਰ ਤੇ ਅਕਾਲੀ ਆਗੂ ਇੰਦਰਮੋਹਨ ਸਿੰਘ ਨੇ ਵੀ ਸਮਾਗਮ ਵਿੱਚ ਹਾਜਰੀ ਭਰੀ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …