ਨਵੀਂ ਦਿੱਲੀ, 26 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖ ਆਗੂਆਂ ਦੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ, ਪੰਥਕ ਮਸਲਿਆਂ ਤੇ ਪਾਰਟੀ ਦੀ ਨੀਤੀਗਤ ਰਾਏ ‘ਤੇ ਵਿਚਾਰ ਚਰਚਾ ਕੀਤੀ ਗਈ। ਇਨ੍ਹਾਂ ਚੋਣਾਂ ਨੂੰ ਜਿੱਤਣ ਵਾਸਤੇ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਡੱਟਕੇ ਮਦਦ ਕਰਨ ਅਤੇ ਹਰ ਹਾਲ ਵਿੱਚ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਦੀ ਸਰਕਾਰ ਕਾਇਮ ਕਰਨ ਦਾ ਅਹਿਦ ਵੀ ਲਿਆ ਗਿਆ। ਕੁੱਝ ਮੀਡੀਆ ਰਿਪੋਰਟਾਂ ਵਿੱਚ ਅਕਾਲੀ ਕੋਟੇ ਦੀਆਂ ਸੀਟਾਂ ‘ਤੇ ਉਮੀਦਵਾਰੀ ਜਿਤਾ ਰਹੇ ਦਾਅਵੇਦਾਰਾਂ ਵੱਲੋਂ ਬਿਆਨਬਾਜੀ ਰੋਕਣ ਲਈ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਿਧਾਇਕ, ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਦਿੱਲੀ ਚੋਣਾਂ ਅਤੇ ਪਾਰਟੀ ਦੇ ਨੀਤੀਗਤ ਫੈਸਲਿਆਂ ਬਾਰੇ ਮੀਡੀਆ ਵਿੱਚ ਬਿਆਨਬਾਜੀ ਕਰਨ ਤੋਂ ਪਹਿਲਾਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਜਾਣਕਾਰੀ ਦੇਣ ਦਾ ਆਦੇਸ਼ ਦਿੱਤਾ ਗਿਆ ਹੈ।
ਅਕਾਲੀ ਕੋਟੇ ਦੀਆਂ ਸੀਟਾਂ ‘ਤੇ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਪਾਰਟੀ ਹਾਈਕਮਾਨ ਨਾਲ ਸਲਾਹ ਕਰਨ ਮਗਰੋ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਇਹ ਚੋਣਾਂ ਦਿੱਲੀ ਵਿੱਚ ਪਾਰਟੀ ਆਪਣੇ ਵਜੂਦ ਸਦਕਾ ਲੜ੍ਹਕੇ ਆਪਣੀ ਪਿਛਲੀਆਂ ਜਿੱਤਾਂ ਦੇ ਅੰਤਰ ਨੂੰ ਹੋਰ ਵਧਾਉਣ ਵਾਸਤੇ ਪੂਰੀ ਰਣਨੀਤੀ ਉਲੀਕੇਗੀ ਤਾਂਕਿ ਦਿੱਲੀ ਦੇ ਲੋਕਾਂ ਨੂੰ ਵਧੀਆ ਚੁਣੀ ਹੋਈ ਸਰਕਾਰ ਦਿੱਤੀ ਜਾ ਸਕੇ।ਇਨ੍ਹਾਂ ਚੋਣਾਂ ਨੂੰ ਪਾਰਟੀ ਦੇ ਵਕਾਰ ਵਜੋਂ ਲੜਨ ਅਤੇ ਸੀਟਾਂ ‘ਤੇ ਮਜ਼ਬੂਤ ਉਮੀਦਵਾਰ ਉਤਾਰਨ ਦਾ ਵੀ ਜੀ.ਕੇ ਵੱਲੋਂ ਇਸ਼ਾਰਾ ਕੀਤਾ ਗਿਆ ਹੈ।ਇਥੇ ਇਹ ਜਿਕਰਯੋਗ ਹੈ ਕਿ ਭਾਈਵਾਲੀ ਵਿੱਚ ਖਟਾਸ ਨੂੰ ਰੋਕਣ ਅਤੇ ਪਾਰਟੀ ਫੋਰਮ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਵੀ ਅਕਾਲੀ ਆਗੂਆਂ ਨੂੰ ਪਾਰਟੀ ਦੇ ਨੀਤੀਗਤ ਮਸਲਿਆਂ ‘ਤੇ ਬੋਲਣ ਤੋਂ ਸੰਕੋਚ ਕਰਨ ਦੇ ਆਦੇਸ਼ ਦਿੱਤੇ ਗਏ ਹਨ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …