ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ) – ਹਲਕਾ ਪਛਮੀ ਵਿਖੇ ਨਗਰ ਨਿਗਮ ਵਲੋਂ ਸੀਵਿਰੇਜ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਡਿਸਪਜ਼ਸਲ ਪਲਾਂਟ ਦਾ ਉਦਘਾਟਨ ਸਥਾਨਕ ਸਰਕਾਰ, ਮੇਡਿਕਲ ਸਿਖਿਆ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ । ਇਜ ਨਾਲ ਪੱਛਮੀ ਹਲਕੇ ਦੀ ਵਰਡ ਨੰ 55, 60, 61 ਅਤੇ 62 ਨੂੰ ਸਵਿਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ।ਇਸ ਮੋਕੇ ਤੇ ਭਾਜਪਾ ਪਛਮੀ ਤੋਂ ਹਲਕਾ ਇੰਚਾਰਜ ਰਾਕੇਸ਼ ਗਿੱਲ ਨੇ ਮੰਤਰੀ ਜੋਸ਼ੀ ਦਾ ਆਪਣੇ ਅਤੇ ਇਲਾਕਾ ਨਿਵਾਸਿਆ ਵਲੋਂ ਡਿਸਪੋਜ਼ਲ ਪਲਾਂਟ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਕਿਹਾ ਕਿ ਲੰਬੇ ਸਮੇਂ ਤੋ ਇਲਾਕਾ ਨਿਵਾਸੀ ਸਵਿਰੇਜ ਦੀਆਂ ਮੁਸ਼ਕਿਲਾਂ ਕਰਨ ਨਰਕ ਵਰਗੀ ਜਿੰਦਗੀ ਜਿਉਣ ਤੇ ਮਜਬੂਰ ਸਨ ।ਇਸ ਮੋਕੇ ਤੇ ਮੰਤਰੀ ਜੋਸ਼ੀ ਨੇ ਕਿਹਾ ਸਰਕਾਰ ਵਿਕਾਸ ਲਈ ਵਚਨਬੱਧ ਹੈ ਉਹਨਾ ਦੇ ਧਿਆਨ ਵਿਚ ਰਹਿੰਦਾ ਹੈ।ਲੋਕ ਜਿਸ ਉਮੀਦ ਨਾਲ ਆਪਣੇ ਕੀਮਤੀ ਵੋਟ ਦੇ ਨਾਲ ਆਪਣਾ ਨੁਮਾਇੰਦਾ ਚੁਣਦੇ ਹਨ, ਉਸ ਨੂੰ ਪੂਰਾ ਕਰਨਾ ਨੁਮਾਇੰਦੇ ਦਾ ਫਰਜ ਹੈ। ਇਸ ਮੋਕੇ ਤੇ ਵਿੱਕੀ ਐਰੀ, ਸੁਖਦੇਵ ਸਿੰਘ ਚਾਹਲ, ਅਮਨ ਐਰੀ, ਕੁਲਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਗੋਰਵ ਗਿੱਲ, ਸੰਦੀਪ ਕੁਮਾਰ, ਚੀਫ ਇੰਜੀਨੀਅਰ ਏ.ਕੇ.ਗੁਪਤਾ, ਐਸ.ਈ. ਜਸਵਿੰਦਰ ਸਿੰਘ, ਐਸ. ਸੀ ਗੁਰਮੀਤ ਸਿੰਘ, ਐਕਸੀਅਨ ਤਿਲਕ ਰਾਜ, ਅਨਿਲ ਟੰਡਨ, ਐਸ. ਡੀ. ਓ ਸ਼ਾਮ ਸੁੰਦਰ ਆਦਿ ਮੋਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …