Saturday, August 2, 2025
Breaking News

ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਪਰਚੇ ਵੰਡੇ

ਬਟਾਲਾ, 12 ਜਨਵਰੀ (ਨਰਿੰਦਰ ਬਰਨਾਲ ) – ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦੀ ਰਾਖੀ ਤੇ ਮਜਬੂਤੀ ਲਈ ਪੰਜ ਸੰਸਥਾਵਾਂ ਵਲੋ ਤਿਆਰ ਪਰਚੇ ਨੂੰ ਅੱਜ ਬਟਾਲਾ

ਮਾਂ ਬੋਲੀ ਪੰਜਾਬੀ ਨੂੰ [ਰਾਜ ਭਾਸਾ ਦਾ ਦਰਜਾ ਦਿਵਾਉਣ ਵਾਸਤੇ ਸੁਚੇਤ ਕਰਦੇ ਹੋਏ , ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ ਅਨੂੰਪ ਸਿੰਘ ਤੇ ਹੋਰ ਮੈਬਰ।
ਮਾਂ ਬੋਲੀ ਪੰਜਾਬੀ ਨੂੰ [ਰਾਜ ਭਾਸਾ ਦਾ ਦਰਜਾ ਦਿਵਾਉਣ ਵਾਸਤੇ ਸੁਚੇਤ ਕਰਦੇ ਹੋਏ , ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ ਅਨੂੰਪ ਸਿੰਘ ਤੇ ਹੋਰ ਮੈਬਰ।

ਦੇ ਆਸ ਪਾਸ ਰਹਿੰਦੇ ਪੰਜਾਬੀ ਲੇਖਕ ਤੇ ਮਾਂ ਬੋਲੀ ਪੰਜਾਬੀ ਪ੍ਰੇਮੀਆਂ ਵਲੋ ਬੱਸ ਸਟੈਂਡ ਤੇ ਗਾਂਧੀ ਚੌਕ ਵਿਖੇ ਜਾ ਕੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕੀਤਾ ਗਿਆ।ਇਸ ਮੁਹਿੰਮ ਡਾ ਰਵਿਦਰ ਡਾ ਅਨੁਪ ਸਿੰਘ ਅਤੇ ਡਾ ਸੈਮੂਅਲ ਗਿੱਲ ਦੀ ਅਗਵਾਈ ਹੇਠ ਚਲਾਈ ਗਈ। ਇਸ ਮੋਕੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ ਅਨੂਪ ਸਿੰਘ ਨੇ ਦੱਸਿਆ ਕਿ ਦੋਵਾ ਕੇਦਰੀ ਪੰਜਾਬੀ ਲੇਖਕਾਂ ਸਭਾਵਾਂ, ਪੰਜਾਬ ਜਾਗ੍ਰਤੀ ਮੰਚ ਅਤੇ ਭਾਸ਼ਾ ਅਕਾਦਮੀ ਜਲੰਧਰ ਵਲੋ ਮਾਂ ਬੋਲੀ ਨੂੰ ਹਕੀਕੀ ਅਰਥਾਂ ਵਿਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਅਤੇ ਮਾਂ ਬੋਲੀ ਦੀ ਮਨੁੱਖ ਅਤੇ ਸਮਾਜ ਦੇ ਵਿਕਾਸ ਵਿਚ ਆਧਾਰੀ ਭੁਮਿਕਾ ਨੂੰ ਸਮਝਾਉਣ ਦੇ ਪਹਿਲੇ ਪੜਾਅ ਵਿਚ ਅੱਜ ਸਮੁੱਚੇ ਪੰਜਾਬ ਵਿਚ ਇਹ ਪਰਚਾ ਵੰਡਿਆ ਗਿਆ।ਇਸ ਮੌਕੇ ਸੁਖਦੇਵ ਸਿੰਘ ਪ੍ਰੇਮੀ, ਦੇਵਿੰਦਰ ਦੀਦਾਰ, ਬਾਬਾ ਬਾਜਵਾ, ਸੁਰਿੰਦਰ ਸਿੰਘ, ਨਿਸ਼ਾਨ ਸਿੰਘ, ਅਜੀਤ ਕਮਲ ਅਤੇ ਸੰਧੂ ਬਟਾਲਵੀ,ਵਿਜੇ ਅਗਨੀਹੋਤਰੀ, ਸੁੱਚਾ ਸਿੰਘ ਨਾਗੀ, ਗੁਰਮੇਜ ਸਿੰਘ ਆਦਿ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply