ਨਵੀਂ ਦਿੱਲੀ, 23 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੇ ਹਲਕੇ ਦੇ ਕਮੇਟੀ ਪ੍ਰਬੰਧ ਅਧਿਨ ਗੁਰਦੁਆਰਾ ਸਾਹਿਬ ਬਦਰਪੁਰ ਤੋਂ ਆਲੇ-ਦੁਆਲੇ ਦੀਆਂ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਬਦਰਪੁਰ ਤੋਂ ਜੈਤਪੁਰ, ਸੋਰਭ ਵਿਹਾਰ, ਸ਼ਕਤੀ ਵਿਹਾਰ, ਮੋਲੜਬੰਦ ਤੇ ਰੇਲਵੇ ਕਲੋੌਨੀ ਤੁਗਲਕਾਬਾਦ ਦੀਆਂ ਕਲੌਨੀਆਂ ਚੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਬਦਰਪੁਰ ਪੁੱਜਾ। ਨਗਰ ਕੀਰਤਨ ਦੌਰਾਨ ਮੌਜੂਦ ਹਜਾਰਾਂ ਸੰਗਤਾਂ ਨੇ ਅਖਾੜਿਆਂ ਵੱਲੋਂ ਦਿਖਾਏ ਗਏ ਸ਼ਸਤ੍ਰ ਕਲਾ ਦੇ ਜੋਹਰ ਦੀ ਸ਼ਲਾਘਾ ਕੀਤੀ।
ਗੁਰੂ ਸ਼ਬਦ ਦਾ ਗਾਇਨ ਕਰ ਰਹੀ ਸੰਗਤਾਂ ਨਾਲ ਹਾਜਰੀ ਭਰਦੇ ਹੋਏ ਜੀ.ਕੇ. ਨੇ ਫਰੀਦਾਬਾਦ ਬੋਰਡਰ ਦੇ ਨਾਲ ਲਗਦੀਆਂ ਇਨ੍ਹਾਂ ਕਲੌਨੀਆਂ ਵੱਲੌਂ ਇਕਜੁੱਟ ਹੋ ਕੇ ਗੁਰੂ ਸਾਹਿਬ ਦੇ ਦਿੱਤੇ ਗਏ ਪਿਆਰ ਅਤੇ ਮਨੁੱਖਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਬਦਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਬਾਜਵਾ, ਅਕਾਲੀ ਆਗੂ ਇੰਦਰ ਮੋਹਨ ਸਿੰਘ, ਰਵਿੰਦਰ ਸਿੰਘ ਮਠਾਰੂ, ਕੰਵਰਦੀਪ ਸਿੰਘ ਸੰਧੂ, ਬਹਾਦੁਰ ਸਿੰਘ, ਇੰਦਰਜੀਤ ਸਿੰਘ, ਪ੍ਰੈਮ ਸਿੰਘ ਅਤੇ ਸਿੰਘ ਸਭਾ ਜੈਤਪੁਰ ਦੇ ਪ੍ਰਧਾਨ ਪੁਰਣ ਸਿੰਘ, ਸਿੰਘ ਸਭਾ ਸੋਰਭ ਵਿਹਾਰ ਦੇ ਪ੍ਰਧਾਨ ਅਰਜੁਨ ਸਿੰਘ, ਸਿੰਘ ਸਭਾ ਸ਼ਕਤੀ ਵਿਹਾਰ ਦੇ ਪ੍ਰਧਾਨ ਕੁਲਦੀਪ ਸਿੰਘ, ਸਿੰਘ ਸਭਾ ਮੋਲੜਬੰਦ ਦੇ ਪ੍ਰਧਾਨ ਜਸਪਾਲ ਸਿੰਘ ਬੋਬੀ ਤੇ ਸਿੰਘ ਸਭਾ ਰੇਲਵੇ ਕਲੌਨੀ ਤੁਗਲਕਾਬਾਦ ਦੇ ਪ੍ਰਧਾਨ ਕੁੁਲਜੀਤ ਸਿੰਘ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …